ਨਗਰ ਕੌਂਸਲ ਪ੍ਰਧਾਨ ਬੰਟੀ ਨੂੰ ਹਜ਼ਾਰਾਂ ਲੋਕਾਂ ਨੇ ਸੇਜਲ ਅੱਖਾਂ ਨਾਲ ਦਿਤੀ ਅੰਤਿਮ ਵਿਦਾਇਗੀ

0
11

ਬੁਢਲਾਡਾ, 29 ਅਗਸਤ (ਸਾਰਾ ਯਹਾ)-ਨਗਰ ਕੌਸਲ ਦੇ ਪ੍ਰਧਾਨ ਹਰਵਿੰਦਰ ਸਿੰਘ ਬੰਟੀ ਦੁਆਰਾ ਮੰਗਲਵਾਰ ਨੂੰ ਕੀਤੀ ਗਈ ਖੁਦਕੁਸ਼ੀ ਤੋ ਬਾਅਦ ਅੱਜ ਸਥਾਨਕ ਬੱਸ ਸਟੈਡ ਦੇ ਨਜਦੀਕ ਸਮਸਾਨ ਘਾਟ ਵਿਚ ਉਹਨਾਂ ਦਾ ਅੰਤਿਮ ਸੰਸਕਾਰ ਕਰ ਦਿਤਾ ਗਿਆ। ਵੱਡੀ ਗਿਣਤੀ ਵਿੱਚ ਪਹੁੰਚੇ ਸੰਗਠਨਾ ਦੇ ਆਗੂਆ ਅਤੇ ਇਲਾਕਾ ਨਿਵਾਸੀਆ ਨੇ ਹੰਝੂ ਭਰੀਆਂ ਅੱਖਾਂ ਨਾਲ ਉਹਨਾਂ ਨੂੰ ਅੰਤਿਮ ਵਿਦਾਇਗੀ ਦਿੱਤੀ । ਇਸ ਤੋ ਪਹਿਲਾ ਉਸ ਦੇ ਸਮਰਥਕਾਂ ਵੱਲੋ ਥਾਣਾ ਸ਼ਹਿਰੀ ਬੁਢਲਾਡਾ ਦੇ ਬਾਹਰ ਲਗਾਇਆ ਗਿਆ ਧਰਨਾ ਅੱਜ ਬਾਅਦ ਦੁਪਿਹਰ 2 ਵਜੇ ਪ੍ਰਸਾਸ਼ਨਿਕ ਅਧਿਕਾਰੀਆ ਦੁਆਰਾ ਵਿਸ਼ਵਾਸ ਦਿਵਾਏ ਜਾਣ ਤੋ ਬਾਅਦ ਸਮਾਪਤ ਕਰ ਦਿਤਾ ਗਿਆ । ਬੰਟੀ ਨੂੰ ਆਤਮ ਹੱਤਿਆ ਲਈ ਮਜਬੂਰ ਕਰਨ ਵਾਲੇ ਵਿਆਕਤੀਅ ਦੇ ਖਿਲਾਫ ਪਰਚਾ ਦਰਜ ਕਰਨ ਅਤੇ ਉਹਨਾਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਕੱਲ ਬਾਅਦ ਦੁਪਿਹਰ ਇਹ ਧਰਨਾ ਦਿਤਾ ਗਿਆ ਸੀ ਅਤੇ ਅੱਜ ਸਵੇਰ ਤੋ ਵੱਡੀ ਗਿਣਤੀ ਵਿਚ ਉਸ ਦੇ ਸਮੱਰਥਕਾ ਤੇ ਉਸ ਦੇ ਪਰਿਵਾਰ ਦੇ ਮੈਬਰਾਂ ਵੱਲੋ ਸਰਕਾਰ ਖਿਲਾਫ ਨਾਰੇਬਾਜੀ ਵੀ ਕੀਤੀ ਗਈ । ਵਰਨਯੋਗ ਹੈ ਕਿ ਮੰਗਲਵਾਰ ਦੀ ਰਾਤ ਹਰਵਿੰਦਰ ਸਿੰਘ ਦੀ ਧਰਮ ਪਤਨੀ ਬਲਜੀਤ ਕੌਰ ਦੇ ਬਿਆਨਾਂ ਦੇ ਅਧਾਰ ਤੇ ਥਾਣਾ ਸ਼ਹਿਰੀ ਬੁਢਲਾਡਾ ਵਿਚ ਆਈ ਪੀ ਸੀ ਦੀ ਧਾਰਾ 306 ਅਧੀਨ ਐਫ ਆਈ ਆਂਰ ਨੰ 105 ਮਿਤੀ 28   ਅਧੀਨ 15 ਵਿਆਕਤੀਆਂ ਪ੍ਰੇਮ ਸਿੰਘ ਦੋਦੜਾ , ਲਵਲੀ ਕਾਠ ਗੁਰਪਾਲ ਸਿੰਘ , ਸੁਸ਼ੀਲ ਕੁਮਾਰ  ,ਸਵਰਨਜੀਤ ਸਿੰਘ , ਟਿੰਕੂ ਪੰਜਾਬ, ਗੁਰਿੰਦਰ ਕੁਮਾਰ, ਰਾਕੇਸ਼ ਕੁਮਾਰ, ਕੁਲਦੀਪ ਸ਼ੀਮਾਰ ,ਰਾਕੇਸ਼ ਗੋਇਲ ,ਸਤੀਸ ਸਿੰਗਲਾ, ਗਗਨਦੀਪ ਸਿੰਘ ,ਬਬਲੂ ਸ਼ਰਮਾ, ਸੁਭਾਸ ਨਾਗਪਾਲ ,ਸੱਤਪਾਲ ਸਿੰਘ ਅਤੇ  ਕੁਝ ਅਣਪਛਾਤੇ ਵਿਆਕਤੀਅ ਖਿਲਾਫ ਮੁਕਦਮਾ ਦਰਜ ਕੀਤਾ ਗਿਆ ।  ਇਸ ਧਰਨੇ ਨੂੰ ਸੰਬੋਧਨ ਕਰਦੇ ਹੋਏ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ , ਕਾਗਰਸ ਪਾਰਟੀ ਹਲਕਾ ਸੇਵਾਦਾਰ ਰਣਜੀਤ ਕੋਰ ਭੱਟੀ , ਅਕਾਲੀ ਦਲ ਦੇ ਹਲਕਾ ਇੰਚਾਜਰ ਡਾਕਟਰ ਨਿਸ਼ਾਨ ਸਿੰਘ ,ਗੁਰਮੇਲ ਸਿੰਘ ਫਫੜੇ ਭਾਈ ਕੇ , ਪ੍ਰੇਮ ਅਰੋੜਾ , ,  ਗੁਰਮੇਲ ਸਿੰਘ ਠੇਕੇਦਾਰ ,ਸਿਮਰਨਜੀਤ ਕੋਰ ਸੰਮੀ , ਬਲਬੀਰ ਕੋਰ ,ਅਜੇ ਕੁਮਾਰ ਟਿਕੂ , ਬਿੱਕਰ ਸਿੰਘ ਮਘਾਣੀਆ ਆਦਿ ਨੇ ਪਰਿਵਾਰ ਨਾਲ ਦੁਖ ਪ੍ਰਗਟ ਕਰਦੇ ਹੋਏ ਦੋਸ਼ੀ ਵਿਆਕਤੀਆ ਦੀ ਗ੍ਰਿਫਤਾਰੀ ਦੀ ਮੰਗ ਕੀਤੀ ।ਇਸ ਧਰਨੇ ਦੌਰਾਨ ਪਰਿਵਾਰ ਨੂੰ ਇਨਸਾਫ ਦਿਵਾਊਣ ਲਈ ਅਤੇ ਅਗਲੀ ਰੂਪ ਰੇਖਾ ਤਿਆਰ ਕਰਨ ਲਈ ਬੰਟੀ ਦੇ ਸਮਰਥਕਾ ਵੱਲੋ 12 ਮੈਬਰੀ ਕਮੇਟੀ ਦਾ ਗਠਨ ਕੀਤਾ ਗਿਆ ।
ਇਸ ਦੁਖਦਾਈ ਘਟਨਾ ਦੇ ਸੋਗ ਵੱਜੋ ਸ਼ਹਿਰ ਦੇ ਸਾਰੇ ਬਜ਼ਾਰ ਤੇ ਪ੍ਰਾਈਵੇਟ ਸਕੂਲ ਪੂਰਨ ਤੋਰ ਤੇ ਬੰਦ ਰਹੇ ।  ਕਿਸੇ ਅਣਸੁਖਾਵੀ ਘਟਨਾ ਨੂੰ ਰੋਕਨ ਲਈ ਪੁਲਿਸ਼ ਪ੍ਰਸਾਸਨ ਵੱਲੋ ਸੁਰਖਿਆ ਦੇ ਖਾਸ ਪ੍ਰਬੰਧ ਕੀਤੇ ਗਏ ਸਨ ।ਵੱਡੀ ਗਿਣਤੀ ਵਿਚ ਸੁਰਖਿਆ ਕਰਮੀ ਸ਼ਹਿਰ ਵਿਚ ਤੈਨਾਤ ਸਨ। ਅਤੇ ਫਾਇਰ ਬ੍ਰਿਗੇਡ ਗੱਡੀ ਦਾ ਵੀ ਇੰਤਜਾਮ ਕੀਤਾ ਗਿਆ ਸੀ । ਐਸ ਐਸ ਪੀ ਮਾਨਸਾ ਸ੍ਰ ਮਨਧੀਰ ਸਿੰਘ ਥਾਣਾ ਸਿਟੀ ਬੁਢਲਾਡਾ ਵਿਚ ਬੈਠ ਕੇ ਖੁਦ ਸਾਰੇ ਹਾਲਾਤਾਂ  ਉਤੇ ਨਜ਼ਰ ਰੱਖ ਰਹੇ ਸਨ ।


EDITED BY : SARA YAHA | | Last Updated :8: 00pm 29 august 2018

LEAVE A REPLY

Please enter your comment!
Please enter your name here