50 ਯੂਨਿਟ ਖ਼ੂਨ ਇਕੱਤਰ ਕਰਕੇ ਮਨਾਇਆ ਧਿਆਨ ਚੰਦ ਦਾ ਜਨਮ ਦਿਵਸ

0
5
????????????????????????????????????

ਮਾਨਸਾ, 29 ਅਗਸਤ (ਬਲਜੀਤ ਸ਼ਰਮਾ ): ਯੁਵਕ ਸੇਵਾਵਾਂ ਵਿਭਾਗ ਮਾਨਸਾ ਵੱਲੋ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦੇ ਜਨਮ ਦਿਵਸ ਮੌਕੇ ਕੋਮੀ ਖੇਡ ਦਿਵਸ ਦਾ ਆਯੋਜਨ ਖੂਨਦਾਨ ਕੈਂਪ ਲਾ ਕੇ ਕੀਤਾ ਗਿਆ ਜਿੱਥੇ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ।
ਕੈਂਪ ਦਾ ਉਦਘਾਟਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਖੁਨਦਾਨ ਇੱਕ ਮਹਾਦਾਨ ਹੈ ਅਤੇ ਕੌਮੀ ਖੇਡ ਦਿਵਸ ਮੌਕੇ ਇਸ ਦਾ ਆਯੋਜਨ ਕਰਨਾ ਆਪਣੇ ਆਪ ਵਿੱਚ ਸਮੂਹ ਖਿਡਾਰੀਆਂ ਦਾ ਸਮਾਜ ਪ੍ਰਤੀ ਚੰਗੀਆਂ ਭਾਵਨਾਵਾਂ ਨੂੰ ਵੀ ਉਜਾਗਰ ਕਰਨ ਦਾ ਉਪਰਾਲਾ ਹੈ।ਡਿਪਟੀ ਕਮਿਸ਼ਨਰ ਨੇ ਜਿਲੇ ਦੇ ਨੋਜਵਾਨਾਂ ਨੂੰ ਨਸ਼ਿਆਂ ਤੋ ਦੂਰ ਰਹਿੰਦੇ ਹੋਏ ਖੇਡਾਂ ਨਾਲ ਜੁੜਨ ਦੀ ਅਪੀਲ ਕੀਤੀ।
ਜਿਲ੍ਹਾ ਖੇਡ ਅਫ਼ਸਰ ਸ੍ਰੀ ਹਰਪਿੰਦਰ ਸਿੰਘ ਨੇ ਇਸ ਮੋਕੇ ਅੱਜ ਦੇ ਦਿਨ ਸਮੂਹ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਨੌਜਵਾਨਾਂ ਨੂੰ ਖੇਡਾਂ ਨਾਲ ਜੁੜਨ ਦੀ ਅਪੀਲ ਕੀਤੀ।ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖਿਡਾਰੀਆਂ ਪ੍ਰਤੀ ਕਈ ਵਿਸੇਸ਼ ਯੋਜਨਾਵਾਂ ਚਾਲ਼ੂ ਕੀਤੀਆਂ ਗਈਆ ਹਨ, ਨੌਜਵਾਨਾਂ ਨੂੰ ਇਨ੍ਹਾਂ ਦਾ ਲਾਭ ਜਰੂਰ ਲੈਣਾ ਚਾਹੀਦਾ ਹੈ।

ਇਸ ਕੈਂਪ ਵਿੱਚ ਸਿਹਤ ਵਿਭਾਗ ਮਾਨਸਾ ਦੀ ਟੀਮ ਵੱਲੋ ਡਾ.ਸੁਸ਼ਮਾ ਗੋਇਲ ਦੀ ਅਗਵਾਈ ਹੇਠ 50 ਯੂਨਿਟ ਬਲੱਡ ਇਕੱਤਰ ਕੀਤਾ ਗਿਆ।ਖੂਨਦਾਨ ਕੈਂਪ ਵਿਚ ਨਹਿਰੂ ਯੁਵਾ ਕੇਦਰ, ਜਿਲ੍ਹਾ ਖੇਡ ਵਿਭਾਗ, ਨਹਿਰੂ ਮੈਮੋਰੀਅਰਲ ਕਾਲਜ, ਸਿੱਖਿਆ ਵਿਕਾਸ ਮੰਚ, ਪੈਸਟੀਸਾਈਡ ਯੂਨੀਅਨ, ਕਾਲਜਾਂ ਦੀਆਂ ਰਾਸ਼ਟਰੀ ਸੇਵਾ ਯੋਜਨਾ ਅਤੇ ਕਲੱਬਾਂ ਦਾ ਵਿਸੇ ਸਹਿਯੋਗ ਰਿਹਾ।
ਖੂਨਦਾਨ ਕੈਪ ਨੂੰ ਸੰਬੋਧਨ ਕਰਦਿਆਂ ਯੁਵਕ ਸੇਵਾਵਾਂ ਵਿਭਾਗ ਦੇ ਸਹਾਇਕ ਡਾਇਰੈਕਟਰ ਸ੍ਰੀ ਰਘਵੀਰ ਸਿੰਘ ਮਾਨ ਅਤੇ ਨਹਿਰੂ ਯੂਵਾ ਕੇਦਰ ਦੇ ਪ੍ਰਬੰਧਕੀ ਅਫਸਰ ਸੰਦੀਪ ਘੰਡ ਨੇ ਸਮੂਹ ਖੂਨਦਾਨੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਜਿਲੇ ਦੇ ਯੂਥ ਕਲੱਬਾਂ, ਐਨ.ਐਸ.ਐਸ. ਯੂਨਿਟਾਂ, ਸਮਾਜਿਕ ਸੰਸਥਾਵਾਂ ਅਤੇ ਜਿਲ੍ਹਾ ਪ੍ਰਸਾਸ਼ਨ ਦੇ ਸਹਿਯੋਗ ਨਾਲ ਵਾਤਾਵਰਣ ਨੂੰ ਹਰਿਆ ਭਰਿਆ ਰੱਖਣ ਲਈ ਸਮਜਿਕ ਬੁਰਾਈਆਂ ਅਤੇ ਨਸ਼ਿਆਂ ਖਿਲਾਫ ਇੱਕ ਵਿਸੇਸ਼ ਮੁਹਿੰਮ ਵਿੱਢੀ ਗਈ ਹੈ।
     ਖੁਨਦਾਨੀਆਂ ਨੂੰ ਉਤਸ਼ਾਹਿਤ ਕਰਨ ਲਈ ਸਿੱਖਿਆ ਵਿਕਾਸ ਮੰਚ ਦੇ ਪ੍ਰਧਾਨ ਹਰਦੀਪ ਸਿੱਧੂ, ਹਰਿੰਦਰ ਮਾਨਸ਼ਾਹੀਆ, ਨਿਰਮਲ ਮੋਜੀਆਂ, ਰਵਿੰਦਰ ਸਿੰਘ ਪ੍ਰੋਗਰਾਮ ਅਫ਼ਸਰ ਨਹਿਰੂ ਕਾਲਜ ਮਾਨਸਾ, ਗੁਰੁ ਗੋਬਿੰਦ ਸਿੰਘ ਆਈ ਟੀ ਆਈ ਭੈਣੀਬਾਘਾ ਦੇ ਪ੍ਰਿਸੀਪਲ ਅਮਨਦੀਪ ਸਿੰਘ, ਪੈਸਟੀਸਾਈਡ ਯੁਨੀਅਨ ਦੇ ਪ੍ਰਧਾਨ ਬਲਜੀਤ ਸਿੰਘ ਰੋਇਲ, ਹਰਵਿੰਦਰ ਸਿੰਘ, ਬਲਜੀਤ ਸਿੰਘ ਅਕਲੀਆ, ਮਨੋਜ ਕੁਮਾਰ, ਫੁੱਟਬਾਲ ਕੋਚ ਲਾਡੀ ਸਿੰਘ, ਇੰਜਨੀਅਰ ਕਾਲਜ ਦੇ ਨੋਜਵਾਨਾਂ ਨੇ ਵੀ ਸ਼ਮੂਲੀਅਤ ਕੀਤੀ


EDITED BY : SARA YAHA | | Last Updated : 8:25 pm 29 august 2018

LEAVE A REPLY

Please enter your comment!
Please enter your name here