*ਦੇਸ਼ ਨੂੰ ਰਾਜਨੀਤਕ, ਆਰਥਿਕ ਤੇ ਸਮਾਜਿਕ ਸੇਧ ਵੱਲ ਪ੍ਰੇਰਿਤ ਕਰੇਗਾ ਸੀ ਪੀ ਆਈ ਦਾ ਚੰਡੀਗੜ੍ਹ 25 ਵਾਂ ਮਹਾਂ ਸੰਮੇਲਨ।- ਅਰਸ਼ੀ*

0
13

ਮਾਨਸਾ 2/6/25 (ਸਾਰਾ ਯਹਾਂ/ਮੁੱਖ ਸੰਪਾਦਕ) ਸੀ ਪੀ ਆਈ ਦੇ ਸਤੰਬਰ ਵਿੱਚ ਹੋ ਰਹੇ 25 ਵੇਂ ਮਹਾਂ ਸੰਮੇਲਨ ਚੰਡੀਗੜ੍ਹ ਦੇ ਪ੍ਰਬੰਧਾਂ ਲਈ ਸਬ ਡਵੀਜ਼ਨ ਬੁਢਲਾਡਾ ਸਮੇਤ ਪੂਰੇ ਜ਼ਿਲ੍ਹੇ ਵਿੱਚ ਫੰਡ ਮੁਹਿੰਮ ਜ਼ਿਲ੍ਹਾ ਸਕੱਤਰ ਸਾਥੀ ਕ੍ਰਿਸ਼ਨ ਚੌਹਾਨ, ਸੀਤਾਰਾਮ ਗੋਬਿੰਦਪੁਰਾ, ਵੇਦ ਪ੍ਰਕਾਸ਼ ਬੁਢਲਾਡਾ, ਮਲਕੀਤ ਮੰਦਰਾਂ, ਜਗਸੀਰ ਰਾਏ ਕੇ, ਰੂਪ ਸਿੰਘ ਢਿੱਲੋਂ ਆਦਿ ਆਗੂਆਂ ਵੱਲੋਂ ਜਾਰੀ ਹੈ।
ਲੇਕਿਨ ਸੀ ਪੀ ਆਈ ਦੇ ਨੈਸ਼ਨਲ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ ਨਿੱਜੀ ਰੂਪ ਵਿੱਚ ਜਨਤਕ ਫੰਡ ਉਗਰਾਹੀ ਕਰ ਰਹੇ ਹਨ, ਦਰਜ਼ਨ ਤੋਂ ਜ਼ਿਆਦਾ ਬ੍ਰਾਂਚਾਂ ਵਿੱਚ ਫੰਡ ਇਕੱਠਾ ਹੋ ਚੁੱਕਾ ਹੈ।ਇਸ ਲੜੀ ਤਹਿਤ ਹੀ ਪਿੰਡ ਲਖਮੀਰ ਵਾਲਾ ਬ੍ਰਾਂਚ ਵੱਲੋ ਕਾਮਰੇਡ ਅਰਸ਼ੀ ਜੀ ਦੀ ਅਗਵਾਈ ਹੇਠ ਘਰ ਘਰ ਜਾ ਕੇ ਫੰਡ ਉਗਰਾਹੀ ਕੀਤੀ ਗਈ, ਜਿਸ ਵਿੱਚ ਮੁੱਖ ਭੂਮਿਕਾ ਪਿੰਡ ਦੀ ਬਰਾਂਚ ਦੇ ਆਗੂ ਸਾਥੀਆਂ ਗੁਰਤੇਜ ਸਿੰਘ, ਲੱਖਾ ਸਿੰਘ, ਗੁਰਦੀਪ ਸਿੰਘ,ਰਾਮ ਸਿੰਘ, ਜਗਸੀਰ ਸਿੰਘ ਸੰਧੂ, ਬਲਤੇਜ ਸਿੰਘ ਪੰਚ,ਗੁਰਮੀਤ ਸਿੰਘ ਸੰਧੂ, ਮਿੱਠੂ ਸਿੰਘ ਪੰਚ,ਭਾਗ ਸਿੰਘ ਤੇ ਜਗਸੀਰ ਸਿੰਘ ਆਦਿ ਵੱਲੋਂ ਬਾਖੂਬੀ ਨਿਭਾਈ ਗਈ।
ਉਪਰੰਤ ਪਿੰਡ ਵੱਲੋਂ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੂੰ ਇੱਕ ਲੱਖ ਰੁਪਏ ਦੀ ਥੈਲੀ ਭੇਂਟ ਕੀਤੀ ਗਈ।ਇਸ ਮੌਕੇ ਉਹਨਾਂ ਸਾਥੀਆਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਪਾਰਟੀ ਦਾ 25 ਵਾਂ ਮਹਾਂ ਸੰਮੇਲਨ ਦੇਸ਼ ਨੂੰ ਰਾਜਨੀਤਕ ਆਰਥਿਕ ਅਤੇ ਸਮਾਜਿਕ ਸੇਧ ਵੱਲ ਪ੍ਰੇਰਿਤ ਕਰੇਗਾ, ਕਿਉਂਕਿ ਦੇਸ਼ ਦੀ ਟੁੱਟ ਰਹੀ ਭਾਈਚਾਰਕ ਸਾਂਝ ਏਕਤਾ ਅਤੇ ਅਖੰਡਤਾ ਨੂੰ ਕਮਜ਼ੋਰ ਕ ਰਹੀ ਹੈ, ਜਿਸ ਦੀ ਮਜ਼ਬੂਤੀ ਲਈ ਸੰਵਿਧਾਨ ਦੀ ਰਾਖੀ ਅਤੀ ਜ਼ਰੂਰੀ ਹੈ।
ਬ੍ਰਾਂਚ ਦੇ ਸੀਨੀਅਰ ਸਾਥੀ ਗੁਰਤੇਜ ਸਿੰਘ ਵੱਲੋਂ ਮਹਾਂ ਸੰਮੇਲਨ ਮੌਕੇ ਚੰਡੀਗੜ੍ਹ ਵਿਖੇ ਹੋਣ ਵਾਲੀ 21ਸਤੰਬਰ ਦੀ ਵਿਸ਼ਾਲ ਰੈਲੀ ਵਿਚ ਪਿੰਡ ਵਿੱਚੋਂ ਇੱਕ ਵੱਡੀ ਬੱਸ ਭੇਜਣ ਦਾ ਵਿਸ਼ਵਾਸ ਦਿਵਾਇਆ ਗਿਆ।

LEAVE A REPLY

Please enter your comment!
Please enter your name here