*ਮਾਨਸਾ ਬੱਸ ਅੱਡਾ ਇੰਚਾਰਜ ਅਤੇ ਕਲਰਕ ਦੀ ਦੋ ਭਰਾਵਾਂ ਅਤੇ ਇਕ ਭੈਣ ਨੇ ਕੀਤੀ ਕੁੱਟਮਾਰ ; ਮਾਮਲਾ ਦਰਜ*

0
679

ਮਾਨਸਾ, 31 ਮਈ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ): ਆਪਸੀ ਮਾਮੂਲੀ ਝਗੜੇ ਦੇ ਚੱਲਦਿਆਂ ਇਕ ਪਰਿਵਾਰ ਦੇ ਦੋ ਵਿਅਕਤੀਆਂ ਅਤੇ ਇਕ ਔਰਤ ਨੇ ਮਾਨਸਾ ਬੱਸ ਅੱਡਾ ਪੀ.ਆਰ.ਟੀ.ਸੀ ਡਿਪੂ ਦੇ ਇੰਚਾਰਜ ਅਤੇ ਕਲਰਕ ਦੀ ਕੁੱਟਮਾਰ ਕਰਕੇ ਉਨ੍ਹਾਂ ਨੂੰ ਲਹੂ ਲੁਹਾਣ ਕਰ ਦਿੱਤਾ। ਉਥੇ ਮੌਜੂਦ ਲੋਕਾਂ ਨੇ ਉਨ੍ਹਾਂ ਦਾ ਖਹਿੜਾ ਛੁੜਵਾਇਆ। ਜਖ਼ਮੀ ਵਿਅਕਤੀਆਂ ਨੂੰ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਪੁਲਸ ਨੇ ਦੋ ਭਰਾਵਾਂ ਸਮੇਤ ਉਨ੍ਹਾਂ ਦੀ ਭੈਣ ਤੇ ਮਾਮਲਾ ਦਰਜ ਕੀਤਾ ਹੈ।


ਜਾਣਕਾਰੀ ਅਨੁਸਾਰ ਸ਼ੁੱਕਰਵਾਰ ਦੀ ਸ਼ਾਮ ਜਦੋਂ ਪੀ.ਆਰ.ਟੀ.ਸੀ ਬਰਨਾਲਾ ਡਿਪੂ ਦਾ ਇੰਚਾਰਜ ਕੇਵਲ ਸਿੰਘ ਅਤੇ ਕਲਰਕ ਕੁਲਦੀਪ ਸਿੰਘ ਬੱਸ ਅੱਡੇ ’ਚ ਮੌਜੂਦ ਸਨ ਤਾਂ ਤਿੰਨ ਵਿਅਕਤੀਆਂ ਨੇ ਆ ਕੇ ਦਫ਼ਤਰ ਵਿਚ ਉਨ੍ਹਾਂ ਤੇ ਹਮਲਾ ਕਰ ਦਿੱਤਾ ਅਤੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਇਸ ਕੁੱਟਮਾਰ ਵਿਚ ਕੇਵਲ ਸਿੰਘ ਦੇ ਕਾਫੀ ਸੱਟਾਂ ਲੱਗੀਆਂ, ਜਦੋਂ ਕਿ ਕੁਲਦੀਪ ਸਿੰਘ ਵੀ ਜਖ਼ਮੀ ਹੋ ਗਿਆ। ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਥਾਣਾ ਸਿਟੀ 2 ਦੇ ਮੁਖੀ ਬਲਵੀਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਮੰਗਾ ਸਿੰਘ, ਫਾਜਲ ਸਿੰਘ ਦੋਵੇਂ ਭਰਾ ਅਤੇ ਉਨ੍ਹਾਂ ਦੀ ਭੈਣ ਸੋਮਾ ਵਾਸੀ ਮਾਨਸਾ ਖਿਲਾਫ਼ ਮਾਮਲਾ ਦਰਜ ਕਰ ਲਿਆ। ਦੱਸਿਆ ਜਾ ਰਿਹਾ ਹੈ ਕਿ ਮੰਗਾ ਸਿੰਘ ਇਕ ਬੱਸ ਤੇ ਡੇਲੀਵੇਜ ਵਜੋਂ ਡਰਾਈਵਰੀ ਕਰਦਾ ਸੀ।

LEAVE A REPLY

Please enter your comment!
Please enter your name here