

ਅੱਜ ਦੁਸ਼ਹਿਰੇ ਦੇ ਪਵਿੱਤਰ ਤਿਓਹਾਰ ਮੌਕੇ ਮਾਨਸਾ ਸਾਇਕਲ ਗਰੁੱਪ ਦੇ 11 ਮੈਂਬਰਾਂ ਨੇ ਮਾਨਸਾ ਤੋਂ 19 ਕਿਲੋਮੀਟਰ ਦੂਰ ਗੁਰੂਦੁਆਰਾ ਸਾਹਿਬ ਸ਼ੀ੍ ਮਿਠਾਈਸਰ ਸਾਹਿਬ ਜਾ ਕੇ ਮੱਥਾ ਟੇਕਿਆ। ਇਸ ਮੌਕੇ ਜੁੜੀ ਸੰਗਤ ਨੂੰ ਸਾਇਕਲ ਚਲਾਉਣ ਲਈ ਪੇ੍ਰਿਤ ਕਰਦਿਆਂ ਗਰੁੱਪ ਦੇ ਮੈਂਬਰ ਸੰਜੀਵ ਪਿੰਕਾ ਨੇ ਕਿਹਾ ਕਿ ਅੱਜ ਦੇ ਸਮੇਂ ਚ ਬੱਚੇ ਛੋਟੀ ਉਮਰ ਚ ਹੀ ਨੇੜੇ ਤੇੜੇ ਜਾਣ ਲਈ ਸਕੂਟਰ ਮੋਟਰ ਸਾਇਕਲ ਦੀ ਮੰਗ ਕਰਦੇ ਹਨ ਜੋ ਕਿ ਵਧੀਆ ਰੁਝਾਣ ਨਹੀ ਹੈ ਬੱਚਿਆਂ ਨੂੰ ਸਾਇਕਲ ਚਲਾਉਣ ਲਈ ਪੇ੍ਰਿਤ ਕਰਨਾ ਚਾਹੀਦਾ ਹੈ। ਹਰੇਕ ਇਨਸਾਨ ਨੂੰ ਦਿਨ ਭਰ ਦੇ ਛੋਟੇ ਛੋਟੇ ਕੰਮ ਸਾਇਕਲ ਤੇ ਕਰਨੇ ਚਾਹੀਦੇ ਹਨ ਇਸ ਨਾਲ ਜਿੱਥੇ ਪਟਰੋਲ ਦੀ ਬੱਚਤ ਹੁੰਦੀ ਹੈ ਉਸ ਦੇ ਨਾਲ ਹੀ ਵਾਤਾਵਰਣ ਵੀ ਦੂਸ਼ਿਤ ਹੋਣ ਤੋਂ ਬੱਚਦਾ ਹੈ। ਸਾਇਕਲਿੰਗ ਇੱਕ ਸੰਪੂਰਨ ਕਸਰਤ ਹੈ ਇਸ ਨਾਲ ਸ਼ੂਗਰ ਅਤੇ ਬਲੱਡ ਪੈ੍ਸ਼ਰ ਵਰਗੀਆਂ ਨਾਮੁਰਾਦ ਬੀਮਾਰੀਆਂ ਤੋਂ ਰਾਹਤ ਮਿਲਦੀ ਹੈ।
ਹਰੇਕ ਇਨਸਾਨ ਨੂੰ ਘੱਟੋ ਘੱਟ 20 ਕਿਲੋਮੀਟਰ ਸਾਇਕਲ ਚਲਾਉਣਾ ਚਾਹੀਦਾ ਹੈ।ਇਸ ਮੌਕੇ ਡਾ: ਵਰੁਣ ਮਿੱਤਲ,ਬਿੱਟੂ ਕੁਮਾਰ,ਸੁਰਿੰਦਰ ਬਾਂਸਲ,ਪ੍ਮੋਦ ਬਾਗਲਾ,ਸੋਹਣ ਲਾਲ,ਬੱਬੂ ਜੱਗਰੀ,ਪਾਲੀ ਖਿੱਪਲ,ਪਰਵੀਨ ਕੁਮਾਰ, ਬਿੰਨੂ ਗਰਗ,ਰਵਿੰਦਰ ਧਾਲੀਵਾਲ ਸਮੇਤ ਮੈਂਬਰ ਹਾਜਰ ਸਨ।























