

ਮਾਨਸਾ 8 ਅਕਤੂਬਰ(ਸਾਰਾ ਯਹਾ,ਬਲਜੀਤ ਸ਼ਰਮਾ)) ਅੱਜ ਦੁਸ਼ਹਿਰੇ ਦੇ ਤਿਹਾਉਰ ਹੋਣ ਦੇੇ ਬਾਵਜੂਦ ਅਵਾਰਾ ਪਸ਼ੂ ਦੀ ਸਮਾਜਿਕ/ਆਰਥਿਕ ਬੁਰਾਈ ਦੇ ਖਾਤਮੇ ਲਈ ਦੁਸ਼ਹਿਰੇ ਵਾਲੇ ਦਿਨ ਵੀ ਅਵਾਰਾ ਪਸ਼ੂ ਸੰਘਰਸ ਕਮੇਟੀ ਮਾਨਸਾ ਦਾ ਧਰਨਾ 26ਵੇਂ ਦਿਨ ਵੀ ਜਾਰੀ ਰਿਹਾ ਤਾਂ ਕਿ ਖਤਰੇ ਵਿੱਚ ਪਏ ਮਨੁੱਖੀ ਜਾਨਾ ਨੁੰ ਅਵਾਰਾ ਪਸ਼ੂਆ ਤੋ ਬਚਾਇਆ ਜਾਵੇ ਅਤੇ ਜੋ ਕਿਸਾਨਾਂ ਦੀਆ ਫਸਲਾਂ ਦੀਆ ਅਵਾਰਾ ਪਸ਼ੂ ਨੁਕਸਾਨ ਕਰਦੇ ਹਨ, ਉਸ ਤੋ ਕਿਸਾਨ ਵੀਰਾਂ ਨੂੰ ਬਚਾਇਆ ਜਾਵੇ। ਇਸ ਤੋ ਇਲਾਵਾਂ ਅਵਾਰਾ ਪਸ਼ੂ ਸੰਘਰਸ ਕਮੇਟੀ ਵੱਲੋਂ ਮਿਤੀ 07 ਅਕਤੂਬਰ 2019 ਨੂੰ ਪਿੰਡ ਜੋਗਾ ਅਤੇ ਰੱਲਾ ਵਿਖੇ ਚੇਤਨਾ ਅਤੇ ਲਾਮਬੰਦੀ ਰੈਲੀਆ ਕੀਤੀਆ ਗਈਆ। ਜਿਸ ਵਿੱਚ ਇਨ੍ਹਾਂ ਪਿੰਡਾਂ ਦੇ ਆਮ ਲੋਕਾਂ ਨੇ ਭਾਗ ਲਿਆ ਅਤੇ ਇਨ੍ਹਾਂ ਪਿੰਡਾਂ ਦੇ ਆਮ ਲੋਕਾਂ ਨੇ ਅਵਾਰਾ ਪਸ਼ੂ ਸੰਘਰਸ ਕਮੇਟੀ ਮਾਨਸਾ ਨੂੰ ਦੇ ਸੰਘਰਸ ਵਿਚ ਵਿਸ਼ਵਾਸ ਪਰਗਟਾਇਆ ਅਤੇ ਮੌਕੇ ਉੱਪਰ ਹੀ ਦੋਹਾਂ ਪਿੰਡਾਂ ਦੇ ਆਪਣੇ ਪਿੰਡ ਵਿੱਚ 21 ਮੈਬਰੀ ਕਮੇਟੀ ਦੀ ਚੋਣ ਕਰਕੇ ਆਪਣੇ ਪਿੰਡ ਵਿੱਚ ਵੀ ਅਵਾਰਾ ਪਸ਼ੂ ਸੰਘਰਸ ਕਮੇਟੀ ਦੀ ਸਥਾਪਨਾ ਕੀਤੀ ਜੋ ਕਿ ਅਗਾਹਾ ਤੋ ਅਵਾਰਾ ਪਸ਼ੂ ਸੰਘਰਸ ਕਮੇਟੀ ਮਾਨਸਾ ਦੀ ਅਗਲੇ ਸੰਘਰਸ ਵਿੱਚ ਮਦਦ ਕਰੇਗੀ। ਇਸ ਸਮੇਂ ਇਨ੍ਹਾਂ ਰੈਲੀਆ ਨੁੰ ਮੁਨੀਸ਼ ਬੱਬੀ ਦਾਨੇਵਾਲੀਆ, ਗੁਰਲਾਬ ਸਿੰਘ ਮਾਹਲ, ਕ੍ਰਿਸ਼ਨ ਚੁਹਾਨ, ਧੰਨਾ ਮੱਲ ਗੋਇਲ, ਰੁਲਦੂ ਸਿੰਘ ਪੰਜਾਬ ਕਿਸਾਨ ਯੂਨੀਅਨ, ਜਸਵੀਰ ਕੌਰ ਨੱਤ, ਮਨਜੀਤ ਸਿੰਘ ਸਿਦੋੜਾ, ਗੁਰਪ੍ਰੀਤ ਸਿੰਘ ਦਾਨੇਵਾਲੀ, ਹਰਿੰਦਰ ਸਿੰਘ ਮਾਨਸਾਹੀਆ ਅਤੇ ਬਿੱਕਰ ਸਿੰਘ ਮਘਾਣੀਆ ਨੇ ਸੰਬੋਧਨ ਕੀਤਾ। ਇਸ ਸਮੇਂ ਪਿੰਡ ਜੋਗਾ ਵਿੱਚ ਮਾਸਟਰ ਸੁਖਦੇਵ ਸਿੰਘ, ਜਗਦੀਸ ਰਾਏ, ਦਰਸਨ ਸਿੰਘ, ਭੁਸ਼ਨ ਕੁਮਾਰ,ਸੁਖਵੀਰ ਸਿੰਘ, ਜਰਨੈਲ ਸਿੰਘ, ਗੁਰਚਰਨ ਸਿੰਘ, ਬੰਤ ਸਿੰਘ, ਹਰਦੀਪ ਸਿੰਘ, ਜਸਪਾਲ ਸਿੰਘ, ਡਾ.ਆਤਮਾ ਸਿੰਘ,ਟੇਕ ਸਿੰਘ, ਕਰਮਪ੍ਰੀਤ ਸਿੰਘ, ਰਾਜਵਿੰਦਰ ਸਿੰਘ, ਸੁਖਪਾਲ ਸਿੰਘ, ਬਲਵੀਰ ਸਿੰਘ,ਗੁਰਜੀਤ ਸਿੰਘ, ਗੋਗੀ ਅੋਲਖ, ਲਾਭ ਸਿੰਘ, ਬਿੱਕਰ ਸਿੰਘ, ਗੁਰਵਿੰਦਰ ਸਿੰਘ ਹਾਜਰ ਸਨ। ਇਸੇ ਤਰ੍ਹਾਂ ਪਿੰਡ ਰੱਲਾ ਵਿਚ ਡਾ.ਜਤਿੰਦਰ ਸਿੰਘ, ਸਨਦੀਪ ਚਹਿਲ, ਮੁਨੀਸ ਰੱਲਾ, ਬੱਲਾ ਸਿੰਘ ਰੱਲਾ ਆਦਿ ਹਾਜਰ ਸਨ। ਇਸ ਤੋਂ ਇਲਾਵਾ ਮਿਤੀ 07.10.2019 ਨੂੰ ਝੁਨੀਰ ਬਲਾਕ ਦੇ ਕਿਸਾਨਾ ਨੂੰ ਅਨਾਜ ਮੰਡੀ ਝੁਨੀਰ ਵਿਖੇ ਅਵਾਰਾ ਪਸ਼ੂ ਸੰਘਰਸ ਕਮੇਟੀ ਮਾਨਸਾ ਦੇ ਮੈਬਰਾਂ ਨੇ ਸੰਬੋਧਨ ਕੀਤਾ। ਇਸ ਧਰਨੇ ਵਿੱਚ ਅਵਾਰਾ ਪਸ਼ੂ ਸੰਘਰਸ ਕਮੇਟੀ ਦੇ ਮੈਬਰਾਂ ਨੂੰ ਕਿਸਾਨ ਆਗੂ ਬੋਘ ਸਿੰਘ ਅਤੇ ਉੱਗਰ ਸਿੰਘ ਵੱਲੋਂ ਬੁਲਾਇਆ ਗਿਆ। ਇਸ ਸਮੇਂ ਕਿਸਾਨ ਵੀਰਾਂ ਨੂੰ ਸੰਬੋਧਨ ਕਰਦਿਆ ਗੁਰਲਾਬ ਸਿੰਘ ਮਾਹਲ ਐਡਵੋਕੇਟ ਅਤੇ ਮੁਨੀਸ਼ ਬੱਬੀ ਦਾਨੇਵਾਲੀਆ ਨੇ ਕਿਸਾਨਾ ਨੂੰ ਇਹ ਭਰੋਸਾ ਦਿੱਤਾ ਕਿ ਮਾਨਸਾ ਅਵਾਰਾ ਪਸ਼ੂ ਸੰਘਰਸ ਕਮੇਟੀ ਅਵਾਰਾ ਪਸ਼ੂਆ ਦੇ ਹੱਲ ਲਈ ਕਰਵਾਉਣ ਵਿੱਚ ਸਫਲ ਹੋਵੇਗੀ ਅਤੇ ਉਨ੍ਹਾਂ ਕਿਸਾਨ ਵੀਰਾਂ ਤੋਂ ਆਪਣੇ ਕਮੇਟੀ ਲਈ ਸਮੱਰਥਨ ਦੀ ਮੰਗ ਕੀਤੀ ਤਾਂ ਕਿ ਅਮਰੀਕੀ ਨਸ਼ਲ ਦੇ ਪਸ਼ੂਆ ਤੋ ਵੱਖਰੇ ਪ੍ਰਭਾਸ਼ਿਤ ਕਰਵਾਇਆ ਜਾ ਸਕੇ।
ਅੱਜ ਕੇਵਲ ਸਿੰਘ ਜਿਲ੍ਹਾ ਪ੍ਰਧਾਨ ਮਲਟੀਪਰਪਜ਼ ਹੈਲਥ ਇੰਮਲਾਈਜ ਐਸ਼ੋਏਸ਼ਨ ਵੱਲੋ ਇਸ ਧਰਨੇ ਨੂੰ ਸਮੱਰਥਨ ਦਿੱਤਾ ਗਿਆ।
ਅੱਜ 26ਵੇਂ ਦਿਨ ਧਰਨੇ ਨੂੰ ਸੰਬੋਧਨ ਕਰਦਿਆ ਗੁਰਪ੍ਰੀਤ ਸਿੰਘ ਝੱਬਰ ਐਸ.ਜੀ.ਪੀ.ਸੀ. ਮੈਬਰ ਅਤੇ ਜਤਿੰਦਰ ਆਗਰਾ ਸਾਬਕਾ ਐਮ.ਸੀ. ਅਤੇ ਡਾ.ਜਨਕ ਰਾਜ ਸਿੰਗਲਾ ਨੇ ਕਿਹਾ ਕਿ ਅਵਾਰਾ ਪਸ਼ੂ ਸੰਘਰਸ ਕਮੇਟੀ ਨੇ ਜੋ ਇਹ ਅਵਾਰਾ ਪਸ਼ੂਆ ਦਾ ਸੰਘਰਸ ਸੁਰੂ ਕੀਤਾ ਹੈ। ਉਸ ਵਿਚ ਜੋ ਮੁੱਖ ਮੁੱਦਾ ਰੱਖਿਆ ਹੈ ਕਿ ਅਵਾਰਾ ਪਸ਼ੂਆ ਨਾਲੋ ਮਨੁੱਖੀ ਜਾਨਾਂ ਦੇ ਮੁੱਦੇ ਨੂੰ ਮੁੱਖ ਰੱਖਦੇ ਹੋਏ ਅਵਾਰਾ ਪਸ਼ੂਆ ਨੂੰ ਸੜਕਾ ਤੋ ਹਟਾਉਣ ਲਈ ਸੰਘਰਸ ਕੀਤਾ ਗਿਆ ਹੈ। ਇਹ ਸ਼ਲਾਗਾਯੋਗ ਹੈ ਕਿ ਉਨ੍ਹਾਂ ਕਿਹਾ ਸਰਕਾਰ ਅਵਾਰਾ ਪਸ਼ੂਆ ਤੇ ਜਲਦ ਤੋ ਜਲਦ ਠੋਸ ਅਤੇ ਉਪਾਏਦਾਰ ਨਿਤੀ ਬਣਾਈ ਜਾਵੇ। ਜੋ ਇਸ ਧਰਨੇ ਵਿਚ ਸਾਮਲ 11 ਮੈਬਰ ਕ੍ਰਿਸ਼ਨ ਸਿੰਘ ਜੋਗਾ, ਗੁਰਪ੍ਰੀਤ ਸਿੰਘ ਝੱਬਰ, ਬੋਘ ਸਿੰਘ, ਜਗਰਾਜ ਸਿੰਘ, ਬੂਟਾ ਸਿੰਘ ਰੱਲਾ, ਉੱਗਰ ਸਿੰਘ, ਗੁਰਚਰਨ ਸਿੰਘ ਬੁਰਜ ਹਰੀ,ਕਾਹਨਾ ਸਿੰਘ, ਰੂਪ ਸਿੰਘ ਬੁਰਜ ਹਰੀ, ਬਲਵੀਰ ਮਾਨ, ਜਸਵੀਰ ਕੌਰ ਨੱਤ ਸਨ।























