*ਦਿਵਿਆਂਗ ਅਤੇ ਬਜ਼ੁਰਗਾਂ ਨੂੰ ਵੰਡੀ ਸਹਾਇਕ ਸਾਮਗਰੀ*

0
10

  ਬੁਢਲਾਡਾ  8 ਜੁਲਾਈ   (ਸਾਰਾ ਯਹਾਂ/ਅਮਨ ਮੇਹਤਾ)

ਸਥਾਨਕ ਸਮਾਜ ਸੇਵੀ ਸੰਸਥਾ ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ ਵਲੋਂ  ਮਨਿੰਦਰ ਸਿੰਗਲਾ ਬਿੱਗ ਹੌਪ ਫਾਉਂਡੇਸ਼ਨ ਬਰੇਟਾ ਦੇ ਸਹਿਯੋਗ ਨਾਲ ਪਿਛਲੇ ਦਿਨੀਂ ਲੋੜਵੰਦ ਦਿਵਿਆਂਗ ਅਤੇ ਸੀਨੀਅਰ ਸਿਟੀਜ਼ਨਾਂ ਨੂੰ ਸੰਸਥਾ ਦੇ ਦਫਤਰ ਵਿਖੇ ਸਹਾਇਕ ਸਾਮਗਰੀ ਵੰਡੀ ਗਈ। ਜਾਣਕਾਰੀ ਦਿੰਦੇ ਹੋਏ ਸੰਸਥਾ ਆਗੂ ਮਾਸਟਰ ਕੁਲਵੰਤ ਸਿੰਘ ਅਤੇ ਕੁਲਵਿੰਦਰ ਸਿੰਘ ਈ ਓ ਨੇ ਦੱਸਿਆ ਕਿ ਜਿਨ੍ਹਾਂ ਦਿਵਿਆਂਗ ਅਤੇ ਬਜ਼ੁਰਗਾਂ ਨੇ ਪਿਛਲੇ ਮਹੀਨੇ ਦੇ ਕੈਂਪ ਵਿਚ ਫ਼ਾਰਮ ਭਰੇ ਸਨ ਉਹਨਾਂ ਨੂੰ ਅੱਜ ਟ੍ਰਾਈ ਸਾਈਕਲ, ਵ੍ਹੀਲ ਚੇਅਰ, ਕੰਨਾਂ ਦੀਆਂ ਮਸ਼ੀਨਾਂ, ਕੰਡੋਮ ਕੁਰਸੀ, ਗੋਡਿਆਂ ਦੇ ਕੈਪ,ਕਾਲਰ,ਕਮਰ ਬੈਲਟਾਂ, ਸਟਿੱਕਾਂ ਆਦਿ ਲੋੜੀਂਦੀ ਸਹਾਇਕ ਸਾਮਗਰੀ ਵੰਡੀ ਗਈ। ਜਸਵਿੰਦਰ ਸਿੰਘ ਵਿਰਕ ਅਤੇ ਸੁਖਦਰਸ਼ਨ ਸਿੰਘ ਕੁਲਾਨਾ ਨੇ ਦੱਸਿਆ ਕਿ ਇਸ ਮੌਕੇ ਨਵੇਂ ਲੋੜਵੰਦਾਂ ਦੇ ਫ਼ਾਰਮ ਭਰੇ ਗਏ, ਜਿਨ੍ਹਾਂ ਨੂੰ ਛੇਤੀ ਹੀ ਸਮਾਨ ਲਿਆ ਕੇ ਦਿੱਤਾ ਜਾਵੇਗਾ। ਸੰਸਥਾ ਵਲੋਂ ਇਸ ਸਾਲ ਕਈ ਕੈਂਪ ਲਗਾਏ ਜਾ ਚੁੱਕੇ ਹਨ। ਲਗਭਗ 50 ਤੋਂ ਵੱਧ ਅੰਗਹੀਣਾਂ ਦੇ ਪਰਿਵਾਰਾਂ ਨੂੰ ਮਹੀਨਾਵਾਰ ਰਾਸ਼ਨ, ਬਚਿਆ ਦਾ ਪੜ੍ਹਾਈ ਖ਼ਰਚ, ਦਵਾਈ ਆਦਿ ਸਹੂਲਤ ਦਿੱਤੀ ਜਾ ਰਹੀ ਹੈ। ਸਹਾਇਕ ਸਾਮਗਰੀ ਵੰਡ ਮੌਕੇ ਉਪਰੋਕਤ ਤੋਂ ਇਲਾਵਾ ਸੰਸਥਾ ਮੈਂਬਰ ਬਲਬੀਰ ਸਿੰਘ ਕੈਂਥ, ਵਿਜੇ ਕੁਮਾਰ ਗੋਇਲ,ਸੁਰਜੀਤ ਸਿੰਘ ਟੀਟਾ, ਗੁਰਸੇਵਕ ਸਿੰਘ ਸਿੱਧੂ, ਦਵਿੰਦਰਪਾਲ ਸਿੰਘ, ਗੁਰਤੇਜ ਸਿੰਘ ਕੈਂਥ, ਅਵਤਾਰ ਸਿੰਘ ਬਛੁਆਣਾ,ਮੇਜਰ ਸਿੰਘ ਬਛੁਆਣਾ,ਬਲਜਿੰਦਰ ਸ਼ਰਮਾ,  ਪਟਵਾਰੀ ਵਿਨੋਦ ਸਿੰਘ,ਮਾਸਟਰ ਜਗਸੀਰ ਸਿੰਘ, ਨੱਥਾ ਸਿੰਘ ਮਹਿੰਦਰਪਾਲ ਸਿੰਘ, ਬਲਦੇਵ ਸਿੰਘ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here