*ਦਵਿੰਦਰ ਸਿੰਘ ਹਸਨਪੁਰ ਦੇ ਕਾਤਲਾਂ ਨੂੰ ਗ੍ਰਿਫਤਾਰ ਕਰਵਾਉਣ ਲਈ ਨਰਿੰਦਰਪੁਰਾ ਪੁਲਸ ਚੌਕੀ ਅੱਗੇ ਧਰਨਾ*

0
40

 ਨਰਿੰਦਰਪੁਰਾ (ਸਾਰਾ ਯਹਾਂ/ਮੁੱਖ ਸੰਪਾਦਕ) : ਅੱਜ ਨਰਿੰਦਰਪੁਰਾ ਪੁਲਸ ਚੌਕੀ ਅੱਗੇ ਦੂਜੇ ਦਿਨ ਵੀ ਧਰਨਾ ਜਾਰੀ ਰਿਹਾ। ਪਿਛਲੇ ਦਿਨੀਂ ਪਿੰਡ ਹਸਨਪੁਰ ਦਾ ਨੌਜਵਾਨ
ਦਵਿੰਦਰ ਸਿੰਘ ਖੁਦਕੁਸ਼ੀ ਕਰ ਗਿਆ ਜਿਸ ਵਿੱਚ ਪਿੰਡ ਬਰਨਾਲਾ ਦੇ ਬਲਕਰਨ ਰਾਜੂ ਅਤੇ ਹੋਰ ਪ੍ਰੀਵਾਰ ਦੇ ਮੈਂਬਰਾਂ ਦਾ
ਨਾਮ ਖੁਦਕੁਸ਼ੀ ਨੋਟ ਵਿੱਚ ਅਤੇ ਵੀਡੀਓ ਵਿਚ ਮਰਨ ਲਈ ਮਜਬੂਰ ਕਰਨ ਲਈ ਨਾਮਜ਼ਦ ਕਰ ਗਿਆ ਜਿਸ ਨੂੰ ਲੈ ਕੇ
ਨਰਿੰਦਰਪੁਰਾ ਚੌਕੀ ਵਿੱਚ ਤਿੰਨ ਵਿਅਕਤੀਆਂ ਖਿਲਾਫ ਐਫ ਆਈ ਆਰ 7 ਮਾਰਚ ਨੂੰ ਦਰਜ ਹੋ ਗਈ ਸੀ ਪ੍ਰੰਤੂ ਪੁਲਸ ਵੱਲੋ
ਇੱਕ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਦੋ ਵਿਅਕਤੀਆਂ ਦੀ ਗ੍ਰਿਫਤਾਰੀ ਬਾਰੇ ਟਾਲ ਮਟੋਲ ਕੀਤੀ ਜਾ ਰਹੀ ਹੈ ਜਿਸ ਦੇ ਵਿਰੋਧ ਵਜੋਂ
ਪਿੰਡ ਹਸਨਪੁਰ ਦੇ ਵਾਸੀਆਂ ਔਰਤਾਂ ਸਮੇਤ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਧਨੇਰ ਦੇ ਤਾਰਾ ਚੰਦ
ਬਰੇਟਾ ਸੱਤਪਾਲ ਵਰੇ ਦੇਵੀਰਾਮ ਰੰਘੜਿਆਲ ਤੇਜਰਾਮ ਅਹਿਮਦਪੁਰ, ਬੀ ਕੇ ਯੂ ਏਕਤਾ ਉਗਰਾਹਾਂ ਦੇ ਅਮਨਜੀਤ ਸਿੰਘ
ਜੀਤੀ ਤੇ ਬੂਟਾ ਸਿੰਘ ਗੁਰਨੇ ਖੁਰਦ, ਪੰਜਾਬ ਕਿਸਾਨ ਯੂਨੀਅਨ ਦੇ ਜਗਸੀਰ ਸਿੰਘ ਤੇ ਪਿੰਡ ਦੀ ਐਕਸਨ ਕਮੇਟੀ ਹਸਨਪੁਰ
ਦੇ ਜਗਦੀਸ਼ ਸਿੰਘ ਅਮਰਿੰਦਰ ਸਿੰਘ ਪਵਨ ਸਿੰਘ ਮੱਖਣ ਸਿੰਘ ਆਦਿ ਹਾਜ਼ਰ ਸਨ।ਤੇ ਅੱਜ ਦੇ ਇਕੱਠ ਨੂੰ ਸੰਬੋਧਨ
ਕਰਦਿਆਂ ਆਗੂਆਂ ਨੇ ਕਿਹਾ ਕਿ ਜੇਕਰ ਰਹਿੰਦੇ ਦੋਸ਼ੀ ਪੁਲਸ ਨੇ ਜਲਦ ਗ੍ਰਿਫਤਾਰ ਨਾ ਕੀਤੇ ਤਾਂ 11 ਮਾਰਚ ਨੂੰ ਭੀਖੀ ਰੋਡ
ਤੇ ਗੁਰਨੇ ਖੁਰਦ ਬਿਆਸ ਡੇਰੇ ਕੋਲ ਸੜਕ ਜਾਮ ਕੀਤਾ ਜਾਵੇਗਾ ਤੇ ਚੌਕੀ ਅੱਗੇ ਧਰਨਾ ਜਾਰੀ ਰਹੇਗਾ ਜਿਸ ਦੇ ਨਿਕਲਣ
ਵਾਲੇ ਸਿੱਟਿਆਂ ਦੀ ਜਿੰਮੇਵਾਰੀ ਪੁਲਸ ਦੀ ਹੋਵੇਗੀ।

LEAVE A REPLY

Please enter your comment!
Please enter your name here