ਤੇਲ ਦੀ ਟੈਂਕੀ ਫੁੱਲ ਕਰਵਾਉਣ ‘ਤੇ ਧਮਾਕਾ! ਜਾਣੋ ਪੂਰੀ ਹਕੀਕਤ

0
8

ਨਵੀਂ ਦਿੱਲੀ: ਪੈਟਰੋਲ ਤੇ ਡੀਜ਼ਲ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਵਿਚਾਲੇ ਸੋਸ਼ਲ ਮੀਡੀਆਂ ‘ਤੇ ਵਾਇਰਲ ਹੋ ਰਹੇ ਮੈਸੇਜ ਵੀ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੇ ਹਨ। ਇੰਡੀਅਨ ਆਇਲ ਦੇ ਹਵਾਲੇ ਤੋਂ ਵਾਇਰਲ ਮੈਸੈਜ ‘ਚ ਲਿਖਿਆ ਹੈ ਕਿ ਜੇਕਰ ਤੁਸੀਂ ਆਪਣੇ ਵਾਹਨ ਦੀ ਟੈਂਕੀ ਪੈਟਰੋਲ ਜਾਂ ਡੀਜ਼ਲ ਨਾਲ ਪੂਰੀ ਭਰਵਾਉਂਦੇ ਹੋ ਤਾਂ ਇਸ ਨਾਲ ਵਿਸਫੋਟ ਹੋ ਸਕਦਾ ਹੈ। ਸੋ ਇਸ ਲਈ ਵਧ ਰਹੇ ਤਾਪਮਾਨ ਦੇ ਮੱਦੇਨਜ਼ਰ ਵਾਹਨ ‘ਚ ਅੱਧੀ ਮਾਤਰਾ ਤੱਕ ਹੀ ਤੇਲ ਭਰਵਾਇਆ ਜਾਵੇ।

*ਸਾਰਾ ਯਹਾ* ਦੀ ਪੜਤਾਲ ਦਾ ਨਤੀਜਾ

‘ਸਾਰਾ ਯਹਾ’ ਨੇ ਵਾਇਰਲ ਮੈਸੇਜ ਦਾ ਸੱਚ ਜਾਣਨ ਲਈ ਇੰਡੀਅਨ ਆਇਲ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਇਸ ਮੈਸੇਜ ਨੂੰ ਖਾਰਜ ਕਰਦਿਆਂ ਕਿਹਾ ਕਿ ਇਹ ਇੰਡੀਅਨ ਆਇਲ ਵੱਲੋਂ ਅਜਿਹੀ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਗਈ।

ਇੰਡੀਅਨ ਆਇਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੱਡੀਆਂ ‘ਚ ਤੇਲ ਦੀ ਟੈਂਕੀ ਪੂਰੀ ਤਰ੍ਹਾਂ ਭਰਵਾਉਣਾ ਬਿਲਕੁਲ ਸੁਰੱਖਿਅਤ ਹੈ, ਚਾਹੇ ਗਰਮੀ ਹੋਵੇ ਜਾਂ ਸਰਦੀ। ਸਾਰਾ ਯਹਾ  ਦੀ ਪੜਤਾਲ ‘ਚ ਤੇਲ ਦੀ ਟੈਂਕੀ ਪੂਰੀ ਭਰਵਾਉਣ ਨਾਲ ਧਮਾਕਾ ਹੋਣ ਦਾ ਦਾਅਵਾ ਝੂਠਾ ਸਾਬਿਤ ਹੋਇਆ ਹੈ।


EDITED BY : SARA YAHA | | Last Updated :30  May 2018

LEAVE A REPLY

Please enter your comment!
Please enter your name here