
ਮਾਨਸਾ (ਬਲਜੀਤ ਸ਼ਰਮਾ )—ਵਿਰੋਧੀਆਂ ਪਾਰਟੀਆਂ ਵੱਲੋਂ ਕਿਸਾਨਾਂ ਦੀਆਂ ਮੋਟਰਾਂ ‘ਤੇ ਮੀਟਰ ਲਗਾਉਣ ਨੂੰ ਲੈ ਕੇ ਲਗਾਤਾਰ ਕਾਂਗਰਸ ‘ਤੇ ਨਿਸ਼ਾਨੇ ਸਾਧੇ ਜਾ ਰਹੇ ਹਨ। ਇਨ੍ਹਾਂ ਦਾ ਜਵਾਬ ਦਿੰਦਿਆਂ ਬਿਜਲੀ ਵਿਭਾਗ ਦੇ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਕਿਹਾ ਕਿ ਸਰਕਾਰ ਸਿਰਫ ਮੀਟਰ ਲਗਾ ਰਹੀ ਹੈ ਨਾਂ ਕਿ ਕਿਸਾਨਾਂ ਕੋਲੋਂ ਬਿੱਲ ਵਸੂਲ ਕਰ ਰਹੀ ਹੈ।
ਸਾਰਾ ਯਹਾ ਦੇ ਰਿਪੋਟਰਾ ਮੁਤਾਬਕ ਗੁਰਪ੍ਰੀਤ ਕਾਂਗੜ ਮਾਨਸਾ ‘ਚ ਕਿਸਾਨਾਂ ਦੇ ਕਰਜ਼ਾ ਮੁਆਫ ਸਮਾਗਮ ‘ਚ ਪਹੁੰਚੇ ਸਨ, ਜਿੱਥੇ ਉਨ੍ਹਾਂ ਨੇ ਵਿਰੋਧੀ ਪਾਰਟੀਆਂ ਵੱਲੋਂ ਬਿਜਲੀ ਬਾਹਰ ਵੇਚਣ ਦੇ ਇਲਜਾਮਾਂ ਨੂੰ ਬੇਤੁਕਾ ਦੱਸਿਆ ਹੈ।
EDITED BY : SARA YAHA | | Last Updated :30 May 2018





















