

ਫ਼ਰੀਦਕੋਟ/26ਫਰਵਰੀ/(ਸਾਰਾ ਯਹਾ,ਸੁਰਿੰਦਰ ਮਚਾਕੀ) :- ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ‘ਤੇ ਇਸ ਵਰ੍ਹੇ ਵੀ ਤਨਖਾਹ ਕਮਿਸ਼ਨ ਰਿਪੋਰਟ ਲਾਗੂ ਹੋਣ ਦੀ ਕੋਈ ਉਮੀਦ ਨਹੀ। ਇਸ ਦਾ ਸਪੱਸ਼ਟ ਸੰਕੇਤ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਜਪਾਲ ਪੰਜਾਬ ਦੇ ਭਾਸ਼ਨ ਦੇ ਧੰਨਵਾਦ ਮਤੇ ‘ਤੇ ਬੋਲਦਿਆਂ ਦਿੱਤਾ । ਉਨ੍ਹਾਂ ਕਿਹਾ
ਕਿ ਸਰਕਾਰ ਵੱਲੋ ਕਰਮਚਾਰੀਆਂ ਨੂੰ ਤਨਖਾਹ ਕਮਿਸ਼ਨ ਦੇਣ ਦਾ ਕੰਮ ਸ਼ੁਰੂ ਹੋ ਗਿਆ ਹੈ ਤੇ ਅਗਲੇ ਸਾਲ ਕਰਮਚਾਰੀਆਂ ਲਈ ਤਨਖ਼ਾਹ ਕਮਿਸਨ ਲਾਗੂ ਕੀਤਾ ਜਾਵੇਗਾ। ਰਾਜਪਾਲ ਦੇ ਉਦਘਾਟਨੀ ਭਾਸ਼ਨ ‘ਤੇ ਹੋਈ ਬਹਿਸ ਨੂੰ ਸਮੇਟਦਿਆ ਮੁੱਖ ਮੰਤਰੀ ਨੇ ਜਿਥੇ ਆਪਣੀ ਸਰਕਾਰ ਦੀ ਪ੍ਰਾਪਤੀ ਦਾ ਜ਼ਿਕਰ ਕਰਦਿਆਂ ਵਖ ਵਖ ਵਰਗਾਂ ਨੂੰ ਦਿੱਤੀਆਂ ਤੇ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਦਾ ਵੇਰਵਾ ਦਿੱਤਾ ਉਥੇ ਮੁਲਾਜ਼ਮਾਂ ਦੀਆਂ ਡੀ ਏ ਕਿਸ਼ਤਾਂ ਤੇ ਕੱਚੇ ਮੁਲਾਜ਼ਮ ਪੱਕੇ ਕਰਨ ਸਮੇਤ ਬਾਕੀ ਹੋਰ ਮੰਗਾਂ ਦਾ ਕੋਈ ਵੀ ਜ਼ਿਕਰ ਨਹੀਂ ਸੀ । ਇਸ ਤੋ ਮੁਲਾਜ਼ਮ ‘ਤੇ ਪੈਨਸ਼ਨਰ ਕਾਫੀ ਨਰਾਜ਼ ਹਨ। ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਜਿਲ੍ਹਾ ਫ਼ਰੀਦਕੋਟ ਦੇ ਆਗੂ ਅਸ਼ੋਕ ਕੌਸ਼ਲ ਪ੍ਰੇਮ ਚਾਵਲਾ ਸੁਰਿੰਦਰ ਮਚਾਕੀ ਤੇ ਕੁਲਵੰਤ ਸਿੰਘ ਚਾਨੀ ਨੇ ਸਖਤ ਪ੍ਰਤੀਕਰਮ ਕਰਦਿਆਂ ਕਿਹਾ ਹੈ ਕਿ ਇਸ ਤੋ ਸਾਫ ਹੈ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਮਾਰੂ ਨੀਅਤ ਤੇ ਨੀਤੀ ਛੱਡਣ ਨੂੰ ਤਿਆਰ ਨਹੀਂ । ਇੱਥੇ ਜ਼ਿਕਰ ਏ ਖ਼ਾਸ ਹੈ ਕਿ 24, ਫਰਵਰੀ ਨੂੰ ਇਨ੍ਹਾਂ ਮੰਗਾਂ ਸਮੇਤ ਹੋਰ ਮੰਗਾਂ ਦੇ ਹੱਕ ਚ ਪੰਜਾਬ ਯੂ ਟੀ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਵਲੋ ਮੋਹਾਲੀ ਹੱਲਾ ਬੋਲ ਰੈਲੀ ਕੀਤੀ ਸੀ। ਇਸ ਮੌਕੇ ਮੁੱਖ ਮੰਤਰੀ ਦੇ ਦਫਤਰ ਦੇ ਅਧਿਕਾਰੀ ਵਲੋ ਮੁਲਾਜ਼ਮਾਂ ਦੀ ਮੁੱਖ ਮੰਤਰੀ ਨਾਲ 2ਫਰਵਰੀ ਨੂੰ ਮੀਟਿੰਗ ਕਰਵਾਕੇ ਮੰਗਾਂ ਨਿਪਟਾਉਣ ਦਾ ਭਰੋਸਾ ਦਿੱਤਾ ਸੀ । ਮੁੱਖ ਮੰਤਰੀ ਦੇ ਅਜ ਦੇ ਭਾਸ਼ਨ ਤੋ ਸਾਫ ਹੋ ਗਿਆ ਜਾਪਦਾ ਹੈ ਕਿ ਭਵਿੱਖ ਵਿੱਚ ਵੀ ਸਰਕਾਰ ਮੁਲਾਜ਼ਮਾਂ ਦੇ ਪੱਲੇ ਕੁੱਝ ਪਾਉਣ ਲਈ ਤਿਆਰ ਨਹੀਂ । ਇਸ ਸਥਿਤੀ ਚ ਮੁਲਾਜ਼ਮਾਂ ਵਲੋ 3 ਫਰਵਰੀ ਨੂੰ ਜਿਲ੍ਹਾ ਪੱਧਰ ਉੱਤੇ ਸਰਕਾਰ ਵਿਰੋਧੀ ਧਰਨੇ ਮੁਜ਼ਹਾਰਿਆ ਦੀ ਅਹਿਮੀਅਤ ਹੋਰ ਵਧ ਗਈ ਹੈ ।






















