ਡੇਰਾ ਸਿਰਸਾ ਪ੍ਰੇਮੀਆਂ ਤੋਂ ਦੇਸ਼ ਧ੍ਰੋਹ ਦਾ ਮੁਕੱਦਮਾ ਹਟਾਇਆ

0
1

ਪੁਰਾਣੀ ਤਸਵੀਰ

ਚੰਡੀਗੜ੍ਹ (ਸਾਰਾ ਯਹਾ) : ਪੰਚਕੂਲਾ ਦੀ ਅਦਾਲਤ ਨੇ ਡੇਰਾ ਸਿਰਸਾ ਦੇ 19 ਪ੍ਰੇਮੀਆ ਖਿਲਾਫ 2017 ‘ਚ ਹਿੰਸਾਂ ਫੈਲਾਉਣ ਤੇ 40 ਲੋਕਾਂ ਦੀ ਮੌਤ ਦੇ ਦੋਸ਼ਾਂ ‘ਚ ਚੱਲ ਰਹੇ ਦੇਸ਼ਧ੍ਰੋਹ ਦੀਆਂ ਧਾਰਾਵਾਂ ਨੂੰ ਹਟਾ ਦਿੱਤਾ ਹੈ। ਇਨ੍ਹਾਂ 19 ਲੋਕਾਂ ‘ਚ ਚਮਕੌਰ ਸਿੰਘ, ਪਵਨ ਇੰਸਾਂ ਤੇ ਸੁਰਿੰਦਰ ਧੀਮਾਨ ਤੇ ਕੁਝ ਡੇਰਾ ਪ੍ਰਮੁੱਖ ਰਾਮ ਰਹੀਮ ਦੇ ਨਜ਼ਦੀਕੀ ਸਨ। ਸੂਬਾ ਸਰਕਾਰ ਨੇ ਇਨ੍ਹਾਂ ਮੁਲਜ਼ਮਾਂ ਵਿਰੁੱਧ ਦੇਸ਼ਧ੍ਰੋਹ ਦਾ ਮੁਕੱਦਮਾ ਚਲਾਉਣ ਨੂੰ ਮਨਜੂਰੀ ਨਹੀਂ ਦਿੱਤੀ।

ਦੱਸ ਦੇਈਏ ਕਿ ਡੇਰਾ ਹਿੰਸਾ ਨਾਲ ਸਬੰਧਤ ਦੂਜੇ ਮਾਮਲੇ ‘ਚ ਅਦਾਲਤ ਨੇ ਦੋਸ਼ਾਂ ਨੂੰ ਹਟਾਇਆ ਹੈ। ਇੱਕ ਸਥਾਨਕ ਅਦਾਲਤ ਨੇ ਇਸ ਤੋਂ ਪਹਿਲਾਂ 1 ਮਈ, 2018 ਨੂੰ ਛੇ ਡੇਰਾ ਪ੍ਰੇਮੀਆਂ ਨੂੰ ਦੋਸ਼ਾਂ ਤੋਂ ਬਰੀ ਕਰ ਦਿੱਤਾ ਸੀ।

ਦੱਸ ਦੇਈਏ ਕਿ 20 ਅਗਸਤ, 2017 ਨੂੰ ਡੇਰਾ ਸਿਰਸਾ ਪ੍ਰਮੁੱਖ ਰਾਮ ਰਹੀਮ ਨੂੰ ਬਲਾਤਕਾਰ ਦਾ ਦੋਸ਼ੀ ਸਾਬਤ ਕੀਤੇ ਜਾਣ ਤੋਂ ਬਾਅਦ ਪੰਜਾਬ ਤੇ ਹਰਿਆਣਾ ‘ਚ ਵੱਡੀ ਗਿਣਤੀ ‘ਚ ਹਿੰਸਾਤਮਕ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਗਿਆ ਸੀ।

ਇਸ ਦੌਰਾਨ ਵੱਡੀ ਗਿਣਤੀ ‘ਚ ਜਾਨੀ ਨੁਕਸਾਨ ਦੇ ਨਾਲ-ਨਾਲ ਮਾਲੀ ਨੁਕਸਾਨ ਵੀ ਹੋਇਆ ਸੀ। ਕਈ ਥਾਈਂ ਜਨਤਕ ਸੰਪੱਤੀ ਨੂੰ ਨੁਕਸਾਨ ਪਹੁੰਚਾਇਆ ਗਿਆ ਸੀ। ਉਸ ਵੇਲੇ ਦੀ ਮਨੇਹਰ ਲਾਲ ਖੱਟਰ ਸਰਕਾਰ ਵੱਲੋਂ ਸਥਿਤੀ ਨਾਲ ਨਜਿੱਠਣ ‘ਤੇ ਸਵਾਲ ਵੀ ਉਠਾਏ ਗਏ ਸਨ।


EDITED BY : SARA YAHA | | Last Updated : 6:30 pm 19 JULY 2018

LEAVE A REPLY

Please enter your comment!
Please enter your name here