ਸਤਲੁਜ ‘ਚ ਰੁੜ੍ਹੇ ਦੋ ਮੋਟਰਸਾਈਕਲ ਸਵਾਰ

0
3

ਜਲੰਧਰ (ਸਾਰਾ ਯਹਾ) : ਜਲੰਧਰ-ਫਗਵਾੜਾ ਹਾਈਵੇ ‘ਤੇ ਚਹੇੜੂ ਪੁਲ ਥੱਲੇ ਦੋ ਮੋਟਰਸਾਈਕਲ ਸਵਾਰ ਸਤਲੁਜ ਦੇ ਪਾਣੀ ਵਿੱਚ ਰੁੜ੍ਹ ਗਏ। ਪੁਲ ਦੀ ਮੁਰੰਮਤ ਲਈ ਬਣਾਏ ਗਈ ਸਰਵਿਸ ਰੋਡ ‘ਤੇ ਪਾਣੀ ਦੇ ਵਹਾਅ ਕਾਰਨ ਸੜਕ ਰੁੜ੍ਹ ਗਈ ਸੀ। ਮੋਟਰਸਾਈਕਲ ਸਵਾਰ ਤੇਜ਼ ਸਨ ਤੇ ਉਨ੍ਹਾਂ ਨੇ ਉੱਥੋਂ ਗੁਜ਼ਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਮੋਟਰਸਾਈਕਲ ਸਮੇਤ ਉਹ ਰੁੜ੍ਹ ਗਏ। ਮੋਟਰਸਾਈਕਲ ਤਾਂ ਮਿਲ ਗਿਆ ਪਰ ਦੋਵੇਂ ਮੁੰਡਿਆਂ ਦਾ ਕੋਈ ਪਤਾ ਨਹੀਂ ਲੱਗ ਸੱਕਿਆ।

ਇਹ ਜਲੰਧਰ-ਫਗਵਾੜਾ ਵਿਚਾਲੇ ਪੈਂਦੇ ਚਹੇੜੂ ਦੇ ਪੁਲ ਥੱਲੇ ਸਰਵਿਸ ਰੋਡ ਬਣਾਈ ਗਈ ਸੀ। ਪੁਲ ਥੱਲੇ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਸੜਕ ਰੁੜ ਗਈ ਸੀ। ਇਸ ਕਾਰਨ ਰਸਤਾ ਕੱਟਿਆ ਗਿਆ। ਅੱਜ ਮੋਟਰਸਾਈਕਲ ਸਵਾਰ ਦੋ ਮੁੰਡੇ ਆਏ ਤੇ ਉਨ੍ਹਾਂ ਨੇ ਇਸ ਨੂੰ ਪਾਰ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਰੁੜ੍ਹ ਗਏ।

ਦੇਰ ਸ਼ਾਮ ਤੱਕ ਚੱਲੇ ਬਚਾਅ ਕਾਰਜਾਂ ਦੌਰਾਨ ਦੋਵੇਂ ਮੁੰਡਿਆਂ ਬਾਰੇ ਕੁਝ ਪਤਾ ਨਹੀਂ ਚੱਲ ਸਕਿਆ। ਮੋਟਰਸਾਈਕਲ ਤੋਂ ਇੱਕ ਮੁੰਡੇ ਦੀ ਪਛਾਣ ਹੋਈ ਜੋ ਨਵਾਂਸ਼ਹਿਰ ਦਾ ਰਹਿਣ ਵਾਲਾ ਸੀ। ਉਹ ਆਪਣੇ ਕਿਸੇ ਸਾਥੀ ਨਾਲ ਕੰਮ ‘ਤੇ ਜਾ ਰਿਹਾ ਸੀ। ਦੇਰ ਸ਼ਾਮ ਤੱਕ ਬਚਾਅ ਅਭਿਆਨ ਚੱਲਦਾ ਰਿਹਾ।ਫਗਵਾੜਾ ਦੇ ਐਸਪੀ ਦਾ ਕਹਿਣਾ ਹੈ ਕਿ ਪਾਣੀ ਵਧਣ ਕਾਰਨ ਰਸਤਾ ਰੁਕਵਾ ਦਿੱਤਾ ਸੀ ਪਰ ਪਤਾ ਨਹੀਂ ਇਹ ਮੁੰਡੇ ਕਿਵੇਂ ਇਧਰੋਂ ਆ ਗਏੇ। ਦੋ ਟੀਮਾਂ ਰਾਹੀਂ ਮੁੰਡਿਆਂ ਨੂੰ ਲੱਭਿਆ ਜਾ ਰਿਹਾ ਹੈ।


EDITED BY : SARA YAHA | | Last Updated : 5:37 pm 18 JULY 2018

LEAVE A REPLY

Please enter your comment!
Please enter your name here