ਡੀ.ਐੱਸ.ਪੀ ਰਣਵੀਰ ਸਿੰਘ ਪਹਿਲਵਾਨ ਦਾ ਦੇਹਾਂਤ

0
282

ਬੁਢਲਾਡਾ 6 ਨਵੰਬਰ (ਸਾਰਾ ਯਹਾ,ਬਲਜੀਤ ਸ਼ਰਮਾ) ਲੰਬੀ ਬਿਮਾਰੀ ਤੋਂ ਬਾਅਦ ਡੀ.ਐੱਸ.ਪੀ ਰਣਵੀਰ ਸਿੰਘ ਪਹਿਲਵਾਨ (53) ਦੇਹਾਂਤ ਹੋ ਗਿਆ।ਉਹ ਇੰਨ੍ਹੀ ਦਿਨੀ ਪੰਜਾਬ ਪੁਲਿਸ ਦੇ ਖੂਫੀਆ ਵਿੰਗ ਮਾਨਸਾ ਵਿਖੇ ਤਇਨਾਤ ਸਨ। ਅੱਜ ਇਥੇ ਉਨ੍ਹਾਂ ਦਾ ਸਸਕਾਰ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ।ਉਨਾਂ੍ਹ ਦੀ ਚਿਤਾ ਨੂੰ ਅਗਨੀ ੳਨ੍ਹਾਂ ਦੇ ਇਕਲੌਤੇ ਬੇਟੇ ਗੁਰਕੀਰਤ ਸਿੰਘ ਨੇ ਦਿਖਾਈ।ਪੁਲਿਸ ਟੁਕੜੀ ਅਸਮਾਨੀ ਫਾਇਰ ਕਰਦਿਆ ਆਪਣੇ ਅਧਿਕਾਰੀ ਨੂੰ ਸਲਾਮੀ ਦਿੱਤੀ ਗਈ।ਸਸਕਾਰ ਮੌਕੇ ਪੰਜਾਬ ਪੁਲਿਸ ਇੰਟੈਲੀਜੈਂਸ ਵਿੰਗ ਦੇ ਏ. ਆਈ. ਜ਼ੀ. ਬਲਵੀਰ ਸਿੰਘ, ਐਸ. ਪੀ. ਮਾਨਸਾ ਕੁਲਦੀਪ ਸਿੰਘ ਸੋਹੀ, ਡੀ. ਐਸ. ਪੀ. ਪ੍ਰਮਿੰਦਰ ਸਿੰਘ ਬਠਿੰਡਾਂ, ਡੀ. ਐਸ. ਪੀ. ਕੁਲਦੀਪ ਸਿੰਘ ਭੁੱਲਰ, ਸਾਬਕਾ ਵਿਧਾਇਕ ਅਜੀਤ ਇੰਦਰ ਸਿੰਘ ਮੋਫਰ, ਬੱਲਮ ਸਿੰਘ ਕਲੀਪੁਰ,ਮਨਜੀਤ ਸਿੰਘ ਬੱਪੀਆਣਾ ,ਨਗਰ ਕੌਸਲ ਪ੍ਰਧਾਨ ਕਾਕਾ ਬਲਵਿੰਦਰ ਸਿੰਘ ਕੋਚ, ਸੈਲਰ ਐਸੋਸੀਏਸ਼ਨ ਦੇ ਜਿਲ੍ਹਾਂ

ਪ੍ਰਧਾਨ ਸ਼ਾਮ ਲਾਲ ਧਲੇਵਾਂ, ਅਮਰਜੀਤ ਸਿੰਘ ਕੁਲਾਣਾ,ਰਣਜੀਤ ਸਿੰਘ ਦੋਦੜਾ, ਜਥੇਦਾਰ ਗਿਆਨ ਸਿੰਘ ਗਿੱਲ, ਸੇਵਾ ਮੁਕਤ ਡੀ. ਐਸ. ਪੀ. ਕਰਮਜੀਤ ਸਿੰਘ ਮਾਨਸਾ, ਠੇਕੇਦਾਰ ਯਾਦਵਿੰਦਰ ਸਿੰਘ,ਕੌਸਲਰ ਦਿਲਰਾਜ ਰਾਜੂ, ਅਜੇ ਕੁਮਾਰ ਟਿੰਕੂ,ਥਾਣਾ ਸ਼ਹਿਰੀ ਇਸੰਸਪੈਕਟਰ ਗੁਰਦੀਪ ਸਿੰਘ ਅਤੇ ਥਾਣਾ ਸਦਰ ਮੁਖੀ ਜਸਵਿੰਦਰ ਕੌਰ ਨੇ ਉਨਾਂ੍ਹ ਦੇ ਜਵਾਈ ਜਸਵੀਰ ਸਿੰਘ ਬੁਢਲਾਡਾ, ਸੁਰਿੰਦਰ ਸਿੰਘ ਸਿਰਸਾ ਅਤੇ ਸਮੁੱਚੇ ਪਰਿਵਾਰ ਨਾਲ ਗਹਿਰਾ ਦੁੱਖ ਪ੍ਰਗਟ ਕੀਤਾ ।ਸਿ ਦੁਖਦਾਈ ਮੌਕੇ ਉਕਤ ਤੋਂ ਇਲਾਵਾ ਵੱਡੀ ਗਿਣਤੀ ਆਗੂ ,ਸ਼ਹਿਰ ਵਾਸੀ ਅਤੇ ਪੁਲਿਸ ਦੇ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।

LEAVE A REPLY

Please enter your comment!
Please enter your name here