ਡਿਜੀਟਲ ਮੀਡੀਆ ਐਸੋਸੀਏਸ਼ਨ ਦੇ ਬੈਂਸ ਚੇਅਰਮੈਨ, ਦਰਸ਼ੀ ਪ੍ਰਧਾਨ ਬਣੇ – 16 ਨਵੰਬਰ ਨੂੰ ਪ੍ਰੈੱਸ ਦਿਵਸ ਮਨਾਉਣ ਦਾ ਫੈਸਲਾ

0
27

ਚੰਡੀਗੜ੍ਹ, 6 ਨਵੰਬਰ : ਡਿਜੀਟਲ ਮੀਡੀਆ ਐਸੋਸੀਏਸ਼ਨ ਦੀ ਮੀਟਿੰਗ ਅੱਜ ਮੁੱਖ ਦਫਤਰ ਅਰਥ ਪ੍ਰਕਾਸ਼ ਭਵਨ ਸੈਕਟਰ-29 ਡੀ ਵਿਖੇ ਐਸੋਸੀਏਸ਼ਨ ਦੇ ਚੇਅਰਮੈਨ ਸਤਿੰਦਰਜੀਤ ਬੈਂਸ (ਪੰਜਾਬ ਨਿਊਜ਼ ਐਕਸਪ੍ਰੈੱਸ) ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਆਨਲਾਈਨ ਮੀਡੀਆ ਨੂੰ ਆ ਰਹੀਆਂ ਚੁਣੌਤੀਆਂ ਬਾਰੇ ਜਿੱਥੇ ਖੁੱਲ੍ਹ ਕੇ ਵਿਚਾਰ ਵਟਾਂਦਰਾ ਹੋਇਆ। ਉੱਥੇ ਹੀ ਡਿਜੀਟਲ ਮੀਡੀਆ ਐਸੋਸੀਏਸ਼ਨ ਦੇ ਅਗਲੇ ਦੋ ਸਾਲਾਂ ਲਈ ਪ੍ਰਧਾਨ ਦਵਿੰਦਰਜੀਤ ਸਿੰਘ ਦਰਸ਼ੀ (ਵਿਸ਼ਵ ਵਾਰਤਾ ਡਾਟ ਇਨ) ਨੂੰ , ਮੀਤ ਪ੍ਰਧਾਨ ਮਹਾਂਵੀਰ ਜੈਨ (ਅਰਥ ਪ੍ਰਕਾਸ਼ ਡਾਟ ਕਾਮ) ਨੂੰ , ਦਵਿੰਦਰ ਸਿੰਘ ਕੋਹਲੀ (ਕੌਮੀ ਮਾਰਗ ਡਾਟ ਕਾਮ) ਨੂੰ ਜਨਰਲ ਸਕੱਤਰ, ਪਰਮਿੰਦਰ ਸਿੰਘ ਜੱਟਪੁਰੀ (ਖ਼ਬਰ ਵਾਲੇ ਡਾਟ ਕਾਮ ) ਨੂੰ ਦਫ਼ਤਰ ਸਕੱਤਰ /ਮੀਡੀਆ ਇੰਚਾਰਜ ਚੁਣਿਆ ਗਿਆ।

ਇਸ ਮੌਕੇ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਪੰਜਾਬ ਸਰਕਾਰ ਦੀ ਡਿਜੀਟਲ ਮੀਡੀਆ ਪਾਲਿਸੀ ਤਹਿਤ ਮਾਨਤਾ ਪ੍ਰਾਪਤ ਆਨਲਾਈਨ ਮੀਡੀਆ ਨੂੰ ਆ ਰਹੀਆਂ ਦਰਪੇਸ਼ ਸਮੱਸਿਆਵਾਂ ਨੂੰ ਲੈ ਕੇ ਆਉਣ ਵਾਲੇ ਦਿਨਾਂ ਚ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਮੀਡੀਆ ਸਲਾਹਕਾਰ ਤੋਂ ਇਲਾਵਾ ਲੋਕ ਸੰਪਰਕ ਵਿਭਾਗ ਦੇ ਸਕੱਤਰ ਦੇ ਧਿਆਨ ਵਿੱਚ ਮਾਮਲਾ ਲਿਆਂਦਾ ਜਾਵੇਗਾ ।

ਇਸ ਸਮੇਂ 16 ਨਵੰਬਰ ਨੂੰ ਇੰਟਰਨੈਸ਼ਨਲ ਪ੍ਰੈੱਸ ਦਿਵਸ ਤੇ ਆਨਲਾਈਨ ਮੀਡੀਆ ਦਾ ਭਵਿੱਖ ਤੇ ਚੁਣੌਤੀਆਂ ਬਾਰੇ ਸੈਮੀਨਾਰ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ।

LEAVE A REPLY

Please enter your comment!
Please enter your name here