-ਡਸਟਬਿਨ੍ਹਾਂ ਨੂੰ ਉਨ੍ਹਾਂ ਦੇ ਰੰਗਾਂ ਅਨੁਸਾਰ ਹੀ ਵਰਤੋਂ ਵਿੱਚ ਲਿਆਂਦਾ ਜਾਵੇ : ਡਿਪਟੀ ਕਮਿਸ਼ਨਰ

0
40

ਮਾਨਸਾ, 31 ਮਈ (ਸਾਰਾ ਯਹਾ ,(ਬਲਜੀਤ ਸ਼ਰਮਾ): ਜ਼ਿਲ੍ਹੇ ਨੂੰ ਸਾਫ਼-ਸੁਥਰਾ ਬਣਾਉਣ ਦੇ ਮੰਤਵ ਨਾਲ ਕੁੜਾ-ਕਰਕਟ ਦੀ ਸੁਚੱਜੀ ਸੰਭਾਲ ਅਤੇ ਮੁੜ ਵਰਤੋਂ ਵਿੱਚ ਲਿਆਉਣ ਲਈ ਚਲਾਏ ਗਏ 3 ਡੀ ਪ੍ਰੋਜੈਕਟ ਤਹਿਤ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਾਨਸਾ ਵਿਖੇ ਵੱਖ-ਵੱਖ 12 ਥਾਵਾਂ ‘ਤੇ ਤਿੰਨ ਰੰਗਾਂ ਵਾਲੇ ਡਸਟਬਿਨ ਰੱਖੇ ਗਏ। ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ ਨੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਇਨ੍ਹਾਂ ਡਸਟਬਿਨ੍ਹਾਂ ਨੂੰ ਸਹੀ ਵਰਤੋਂ ਵਿੱਚ ਲਿਆਉਣ ਅਤੇ ਜਿਸ ਰੰਗ ਦੇ ਡਸਟਬਿਨ ਵਿੱਚ ਜਿਸ ਤਰ੍ਹਾਂ ਦਾ ਕੂੜਾ-ਕਰਕਟ ਜਾਂ ਹੋਰ ਸਮਾਨ ਪਾਉਣਾ ਹੈ, ਉਸਦੀ ਉਸ ਢੰਗ ਨਾਲ ਵਰਤੋਂ ਕਰਨ। ਇਸ ਮੌਕੇ ਉਨ੍ਹਾਂ ਨਾਲ ਸਹਾਇਕ ਕਮਿਸ਼ਨਰ (ਜ) ਸ਼੍ਰੀ ਨਵਦੀਪ ਕੁਮਾਰ ਵੀ ਮੌਜੂਦ ਸਨ। ਡਿਪਟੀ ਕਮਿਸ਼ਨਰ ਸ਼੍ਰੀਮਤੀ ਰਿਆਤ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖ-ਵੱਖ ਥਾਵਾਂ ‘ਤੇ ਲਾਲ, ਹਰੇ ਅਤੇ ਪੀਲੇ ਰੰਗ ਦੇ ਡਸਟਬਿਨ ਰੱਖਵਾਏ ਗਏ ਹਨ, ਜਿਨ੍ਹਾਂ ਵਿੱਚੋਂ ਲਾਲ ਰੰਗ ਦੇ ਡਸਟਬਿਨ ਵਿੱਚ ਪਲਾਸਟਿਕ, ਵਰਤੇ ਹੋਏ ਕਾਗਜ਼, ਗੱਤਾ, ਕੱਚ, ਮੋਮੀ ਕਾਗਜ਼ ਦੇ ਲਿਫਾਫ਼ੇ, ਰਬੜ੍ਹ, ਪੈੱਨ ਅਤੇ ਮੈਟਲ ਆਦਿ ਵਰਗੀਆਂ ਚੀਜ਼ਾਂ ਰੱਖੀਆਂ ਜਾਣਗੀਆਂ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਤੋਂ ਇਲਾਵਾ ਹਰੇ ਰੰਗ ਦੇ ਡਸਟਬਿਨ ਵਿੱਚ ਚਾਹ ਪੱਤੀ, ਕੌਫੀ ਪਾਊਡਰ ਅਤੇ ਮਾਸਾਹਾਰੀ ਭੋਜਣ ਰੱਖਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਪੀਲੇ ਰੰਗ ਦੇ ਡਸਟਬਿਨ ਵਿੱਚ ਗਊਆਂ ਦੇ ਖਾਣ ਯੋਗ ਬਚੀ ਹੋਈ ਰੋਟੀ, ਸਬਜ਼ੀ, ਫਰੂਟ, ਬਰੈੱਡ ਵਰਗੀਆਂ ਵਸਤਾਂ ਰੱਖੀਆਂ ਜਾਣਗੀਆਂ। ਉਨ੍ਹਾਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਇਨ੍ਹਾਂ ਡਸਟਬਿਨ੍ਹਾਂ ਦੀ ਮਿੱਥੇ ਕੂੜੇ ਜਾਂ ਖਾਣ ਸਮੱਗਰੀ ਅਨੁਸਾਰ ਹੀ ਵਰਤੋਂ ਕਰਨ। ਇਸ ਮੌਕੇ ਸੀਨੀਅਰ ਸਹਾਇਕ ਸ਼੍ਰੀ ਗੁਰਮੀਤ ਸਿੰਘ ਗਾਗੋਵਾਲ, ਜੂਨੀਅਰ ਸਹਾਇਕ ਸ਼੍ਰੀ ਜਸਵੰਤ ਸਿੰਘ, ਸ਼੍ਰੀ ਮੁਕੇਸ਼ ਕੁਮਾਰ, ਸ਼੍ਰੀ ਬਰਜਿੰਦਰ ਸਿੰਘ ਬਰਨ ਅਤੇ  ਸ਼੍ਰੀ ਗੁਰਤੇਜ ਸਿੰਘ ਮੌਜੂਦ ਸਨ।  

LEAVE A REPLY

Please enter your comment!
Please enter your name here