

ਸਰਦੂਲਗੜ੍ਹ 4 ਜੂਨ ((ਸਾਰਾ ਯਹਾ,(BPS ): ਇਤਹਾਸਕ ਪਿੰਡ ਝੰਡਾ ਕਲਾਂ ਦੇ ਲੋਕਾਂ ਨੇ ਪ੍ਰਸ਼ਾਸਨ ਤੋ ਮੰਗ ਕੀਤੀ ਹੈ ਕਿ ਪਿੰਡ ਦੀ ਹੱਡਾਂਰੋੜੀ ਜੋ ਹਰਿਆਣਾ ਦੇ ਪਿੰਡ ਬਰੂਆਲੀ ਨੂੰ ਜੋੜਣ ਵਾਲੀ ਸੜਕ ਤੇ ਸਥਿਤ ਹੈ।ਇਸ ਨੂੰ ਤੁਰੰਤ ਇੱਥੋਂ ਬਦਲਕੇ ਕਿਸੇ ਹੋਰ ਜਗਾ ਬਣਾਈ ਜਾਵੇ। ਕਿਉਂਕਿ ਇਸ ਸੜਕ ਉਪਰ ਆਮ ਲੋਕਾਂ ਤੇ ਰਾਹਗੀਰਾਂ ਦਾ ਬਹੁਤ ਆਉਣ-ਜਾਣ ਹੈ। ਰੋਜ਼ਾਨਾ ਹੀ ਹਜ਼ਾਰਾਂ ਦੀ ਗਿਣਤੀ ਵਿਚ ਰਾਹਗੀਰ ਵੱਖ ਵੱਖ ਸਾਧਨਾਂ ਤੇ ਇਸ ਸੜਕ ਤੋ ਗੁਜ਼ਰਦੇ ਹਨ। ਪਿੰਡ ਦੀ ਅਨਾਜ ਮੰਡੀ ਜੋ ਬਿਲਕੁਲ ਇਸ ਹੱਡਾਂਰੋੜੀ ਦੇ ਪਾਸ ਹੈ ਤੇ ਹੱਡਾਂਰੋੜੀ ਦੀ ਕੰਧ ਅਨਾਜ ਮੰਡੀ ਨਾਲ ਸਾਂਝੀ ਹੈ। ਕਣਕ ਅਤੇ ਝੋਨੇ ਦੀ ਫਸਲ ਸਮੇਂ ਜਦ ਅਨਾਜ ਮੰਡੀ ਚ ਸੈਕੜੇ ਕਿਸਾਨ, ਆੜਤੀਏ ਅਤੇ ਮਜ਼ਦੂਰ ਮੰਡੀ ਵਿਚ ਮੌਜੂਦ ਰਹਿੰਦੇ ਹਨ।ਜਿੱਥੇ ਹੱਡਾਂਰੋੜੀ ਤੋਂ ਫੈਲਦੀ ਬਦਬੂ ਕਾਰਨ ਸਾਹ ਲੈਣਾ ਵੀ ਮੁਸ਼ਕਲ ਹੁੰਦਾ ਹੈ ਉੱਥੇ ਹੀ ਕਈ ਵਾਰ ਤਾਂ ਹੱਡਾਂਰੋੜੀ ਦੇ ਕੁੱਤੇ ਮਰੇ ਪਸ਼ੂਆਂ ਦੇ ਮਾਸ ਦੇ ਟੁਕੜੇ ਤੇ ਹੱਡ ਆਦਿ ਖਿੱਚ ਕੇ ਮੰਡੀ ਅਤੇ ਸੜਕ ਤੇ ਵੀ ਲੈ ਆਉਂਦੇ ਹਨ। ਜਿਸ ਕਾਰਨ ਹਰ ਕਿਸੇ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ।ਇਹ ਖੰਖਾਰ ਕਿਸਮ ਦੇ ਅਵਾਰਾ ਕੁੱਤੇ ਕਈ ਵਾਰ ਰਾਹਗੀਰਾਂ ਦਾ ਰਸਤਾ ਵੀ ਰੋਕਦੇ ਹਨ ਤੇ ਹਾਦਸਿਆਂ ਦਾ ਕਾਰਨ ਬਣਦੇ ਹਨ। ਛੋਟੇ ਬੱਚਿਆਂ ਦਾ ਇਸ ਸੜਕ ਤੋ ਗੁਜਰਨਾ ਖਤਰੇ ਤੋ ਖਾਲੀ ਨਹੀਂ ਹੈ। ਇਸ ਸੜਕ ਉਪਰ ਹੱਡਾਂਰੋੜੀ ਦੇ ਨਾਲ ਹੀ ਦੋ ਤਿੰਨ ਇੱਟਾਂ ਦੇ ਭੱਠੇ ਵੀ ਹਨ। ਜਿਨ੍ਹਾਂ ਉਪਰ ਪ੍ਰਵਾਸੀ ਮਜ਼ਦੂਰ ਸਾਰਾ ਸਾਲ ਕੰਮ ਕਰਦੇ ਰਹਿੰਦੇ ਹਨ। ਹੱਡਾਂਰੋੜੀ ਦੇ ਅਵਾਰਾ ਕੁਤਿਆਂ ਨੇ ਕਈ ਵਾਰ ਇਨ੍ਹਾਂ ਭੱਠਾ ਮਜਦੂਰਾਂ ਦੇ ਬੱਚਿਆਂ ਨੂੰ ਵੀ ਵੱਢਕੇ ਜਖਮੀ ਕੀਤਾ ਹੈ। ਇਸ ਸੜਕ ਤੇ ਖੇਤਾਂ ਵਿਚ ਬਣੀਆਂ ਢਾਣੀਆਂ, ਭੱਠਾ ਮਾਲਕਾਂ ਤੇ ਮਜ਼ਦੂਰਾਂ ਅਤੇ ਆਮ ਲੋਕਾਂ ਨੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਕਿਸੇ ਮਾੜੇ ਹਾਦਸੇ ਤੋਂ ਪਹਿਲਾਂ ਹੀ ਪਿੰਡ ਦੀ ਹੱਡਾਂਰੋੜੀ ਨੂੰ ਕਿਸੇ ਹੋਰ ਢੁੱਕਵੀਂ ਪੰਚਾਇਤੀ ਥਾਂ ਅਬਾਦੀ ਤੋਂ ਦੂਰ ਬਦਲਿਆ ਜਾਵੇ।
ਸਰਦੂਲਗੜ੍ਹ 4 ਜੂਨ (ਬਪਸ): ਇਤਹਾਸਕ ਪਿੰਡ ਝੰਡਾ ਕਲਾਂ ਦੇ ਲੋਕਾਂ ਨੇ ਪ੍ਰਸ਼ਾਸਨ ਤੋ ਮੰਗ ਕੀਤੀ ਹੈ ਕਿ ਪਿੰਡ ਦੀ ਹੱਡਾਂਰੋੜੀ ਜੋ ਹਰਿਆਣਾ ਦੇ ਪਿੰਡ ਬਰੂਆਲੀ ਨੂੰ ਜੋੜਣ ਵਾਲੀ ਸੜਕ ਤੇ ਸਥਿਤ ਹੈ।ਇਸ ਨੂੰ ਤੁਰੰਤ ਇੱਥੋਂ ਬਦਲਕੇ ਕਿਸੇ ਹੋਰ ਜਗਾ ਬਣਾਈ ਜਾਵੇ। ਕਿਉਂਕਿ ਇਸ ਸੜਕ ਉਪਰ ਆਮ ਲੋਕਾਂ ਤੇ ਰਾਹਗੀਰਾਂ ਦਾ ਬਹੁਤ ਆਉਣ-ਜਾਣ ਹੈ। ਰੋਜ਼ਾਨਾ ਹੀ ਹਜ਼ਾਰਾਂ ਦੀ ਗਿਣਤੀ ਵਿਚ ਰਾਹਗੀਰ ਵੱਖ ਵੱਖ ਸਾਧਨਾਂ ਤੇ ਇਸ ਸੜਕ ਤੋ ਗੁਜ਼ਰਦੇ ਹਨ। ਪਿੰਡ ਦੀ ਅਨਾਜ ਮੰਡੀ ਜੋ ਬਿਲਕੁਲ ਇਸ ਹੱਡਾਂਰੋੜੀ ਦੇ ਪਾਸ ਹੈ ਤੇ ਹੱਡਾਂਰੋੜੀ ਦੀ ਕੰਧ ਅਨਾਜ ਮੰਡੀ ਨਾਲ ਸਾਂਝੀ ਹੈ। ਕਣਕ ਅਤੇ ਝੋਨੇ ਦੀ ਫਸਲ ਸਮੇਂ ਜਦ ਅਨਾਜ ਮੰਡੀ ਚ ਸੈਕੜੇ ਕਿਸਾਨ, ਆੜਤੀਏ ਅਤੇ ਮਜ਼ਦੂਰ ਮੰਡੀ ਵਿਚ ਮੌਜੂਦ ਰਹਿੰਦੇ ਹਨ।ਜਿੱਥੇ ਹੱਡਾਂਰੋੜੀ ਤੋਂ ਫੈਲਦੀ ਬਦਬੂ ਕਾਰਨ ਸਾਹ ਲੈਣਾ ਵੀ ਮੁਸ਼ਕਲ ਹੁੰਦਾ ਹੈ ਉੱਥੇ ਹੀ ਕਈ ਵਾਰ ਤਾਂ ਹੱਡਾਂਰੋੜੀ ਦੇ ਕੁੱਤੇ ਮਰੇ ਪਸ਼ੂਆਂ ਦੇ ਮਾਸ ਦੇ ਟੁਕੜੇ ਤੇ ਹੱਡ ਆਦਿ ਖਿੱਚ ਕੇ ਮੰਡੀ ਅਤੇ ਸੜਕ ਤੇ ਵੀ ਲੈ ਆਉਂਦੇ ਹਨ। ਜਿਸ ਕਾਰਨ ਹਰ ਕਿਸੇ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ।ਇਹ ਖੰਖਾਰ ਕਿਸਮ ਦੇ ਅਵਾਰਾ ਕੁੱਤੇ ਕਈ ਵਾਰ ਰਾਹਗੀਰਾਂ ਦਾ ਰਸਤਾ ਵੀ ਰੋਕਦੇ ਹਨ ਤੇ ਹਾਦਸਿਆਂ ਦਾ ਕਾਰਨ ਬਣਦੇ ਹਨ। ਛੋਟੇ ਬੱਚਿਆਂ ਦਾ ਇਸ ਸੜਕ ਤੋ ਗੁਜਰਨਾ ਖਤਰੇ ਤੋ ਖਾਲੀ ਨਹੀਂ ਹੈ। ਇਸ ਸੜਕ ਉਪਰ ਹੱਡਾਂਰੋੜੀ ਦੇ ਨਾਲ ਹੀ ਦੋ ਤਿੰਨ ਇੱਟਾਂ ਦੇ ਭੱਠੇ ਵੀ ਹਨ। ਜਿਨ੍ਹਾਂ ਉਪਰ ਪ੍ਰਵਾਸੀ ਮਜ਼ਦੂਰ ਸਾਰਾ ਸਾਲ ਕੰਮ ਕਰਦੇ ਰਹਿੰਦੇ ਹਨ। ਹੱਡਾਂਰੋੜੀ ਦੇ ਅਵਾਰਾ ਕੁਤਿਆਂ ਨੇ ਕਈ ਵਾਰ ਇਨ੍ਹਾਂ ਭੱਠਾ ਮਜਦੂਰਾਂ ਦੇ ਬੱਚਿਆਂ ਨੂੰ ਵੀ ਵੱਢਕੇ ਜਖਮੀ ਕੀਤਾ ਹੈ। ਇਸ ਸੜਕ ਤੇ ਖੇਤਾਂ ਵਿਚ ਬਣੀਆਂ ਢਾਣੀਆਂ, ਭੱਠਾ ਮਾਲਕਾਂ ਤੇ ਮਜ਼ਦੂਰਾਂ ਅਤੇ ਆਮ ਲੋਕਾਂ ਨੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਕਿਸੇ ਮਾੜੇ ਹਾਦਸੇ ਤੋਂ ਪਹਿਲਾਂ ਹੀ ਪਿੰਡ ਦੀ ਹੱਡਾਂਰੋੜੀ ਨੂੰ ਕਿਸੇ ਹੋਰ ਢੁੱਕਵੀਂ ਪੰਚਾਇਤੀ ਥਾਂ ਅਬਾਦੀ ਤੋਂ ਦੂਰ ਬਦਲਿਆ ਜਾਵੇ।
: ਇਤਹਾਸਕ ਪਿੰਡ ਝੰਡਾ ਕਲਾਂ ਦੇ ਲੋਕਾਂ ਨੇ ਪ੍ਰਸ਼ਾਸਨ ਤੋ ਮੰਗ ਕੀਤੀ ਹੈ ਕਿ ਪਿੰਡ ਦੀ ਹੱਡਾਂਰੋੜੀ ਜੋ ਹਰਿਆਣਾ ਦੇ ਪਿੰਡ ਬਰੂਆਲੀ ਨੂੰ ਜੋੜਣ ਵਾਲੀ ਸੜਕ ਤੇ ਸਥਿਤ ਹੈ।ਇਸ ਨੂੰ ਤੁਰੰਤ ਇੱਥੋਂ ਬਦਲਕੇ ਕਿਸੇ ਹੋਰ ਜਗਾ ਬਣਾਈ ਜਾਵੇ। ਕਿਉਂਕਿ ਇਸ ਸੜਕ ਉਪਰ ਆਮ ਲੋਕਾਂ ਤੇ ਰਾਹਗੀਰਾਂ ਦਾ ਬਹੁਤ ਆਉਣ-ਜਾਣ ਹੈ। ਰੋਜ਼ਾਨਾ ਹੀ ਹਜ਼ਾਰਾਂ ਦੀ ਗਿਣਤੀ ਵਿਚ ਰਾਹਗੀਰ ਵੱਖ ਵੱਖ ਸਾਧਨਾਂ ਤੇ ਇਸ ਸੜਕ ਤੋ ਗੁਜ਼ਰਦੇ ਹਨ। ਪਿੰਡ ਦੀ ਅਨਾਜ ਮੰਡੀ ਜੋ ਬਿਲਕੁਲ ਇਸ ਹੱਡਾਂਰੋੜੀ ਦੇ ਪਾਸ ਹੈ ਤੇ ਹੱਡਾਂਰੋੜੀ ਦੀ ਕੰਧ ਅਨਾਜ ਮੰਡੀ ਨਾਲ ਸਾਂਝੀ ਹੈ। ਕਣਕ ਅਤੇ ਝੋਨੇ ਦੀ ਫਸਲ ਸਮੇਂ ਜਦ ਅਨਾਜ ਮੰਡੀ ਚ ਸੈਕੜੇ ਕਿਸਾਨ, ਆੜਤੀਏ ਅਤੇ ਮਜ਼ਦੂਰ ਮੰਡੀ ਵਿਚ ਮੌਜੂਦ ਰਹਿੰਦੇ ਹਨ।ਜਿੱਥੇ ਹੱਡਾਂਰੋੜੀ ਤੋਂ ਫੈਲਦੀ ਬਦਬੂ ਕਾਰਨ ਸਾਹ ਲੈਣਾ ਵੀ ਮੁਸ਼ਕਲ ਹੁੰਦਾ ਹੈ ਉੱਥੇ ਹੀ ਕਈ ਵਾਰ ਤਾਂ ਹੱਡਾਂਰੋੜੀ ਦੇ ਕੁੱਤੇ ਮਰੇ ਪਸ਼ੂਆਂ ਦੇ ਮਾਸ ਦੇ ਟੁਕੜੇ ਤੇ ਹੱਡ ਆਦਿ ਖਿੱਚ ਕੇ ਮੰਡੀ ਅਤੇ ਸੜਕ ਤੇ ਵੀ ਲੈ ਆਉਂਦੇ ਹਨ। ਜਿਸ ਕਾਰਨ ਹਰ ਕਿਸੇ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ।ਇਹ ਖੰਖਾਰ ਕਿਸਮ ਦੇ ਅਵਾਰਾ ਕੁੱਤੇ ਕਈ ਵਾਰ ਰਾਹਗੀਰਾਂ ਦਾ ਰਸਤਾ ਵੀ ਰੋਕਦੇ ਹਨ ਤੇ ਹਾਦਸਿਆਂ ਦਾ ਕਾਰਨ ਬਣਦੇ ਹਨ। ਛੋਟੇ ਬੱਚਿਆਂ ਦਾ ਇਸ ਸੜਕ ਤੋ ਗੁਜਰਨਾ ਖਤਰੇ ਤੋ ਖਾਲੀ ਨਹੀਂ ਹੈ। ਇਸ ਸੜਕ ਉਪਰ ਹੱਡਾਂਰੋੜੀ ਦੇ ਨਾਲ ਹੀ ਦੋ ਤਿੰਨ ਇੱਟਾਂ ਦੇ ਭੱਠੇ ਵੀ ਹਨ। ਜਿਨ੍ਹਾਂ ਉਪਰ ਪ੍ਰਵਾਸੀ ਮਜ਼ਦੂਰ ਸਾਰਾ ਸਾਲ ਕੰਮ ਕਰਦੇ ਰਹਿੰਦੇ ਹਨ। ਹੱਡਾਂਰੋੜੀ ਦੇ ਅਵਾਰਾ ਕੁਤਿਆਂ ਨੇ ਕਈ ਵਾਰ ਇਨ੍ਹਾਂ ਭੱਠਾ ਮਜਦੂਰਾਂ ਦੇ ਬੱਚਿਆਂ ਨੂੰ ਵੀ ਵੱਢਕੇ ਜਖਮੀ ਕੀਤਾ ਹੈ। ਇਸ ਸੜਕ ਤੇ ਖੇਤਾਂ ਵਿਚ ਬਣੀਆਂ ਢਾਣੀਆਂ, ਭੱਠਾ ਮਾਲਕਾਂ ਤੇ ਮਜ਼ਦੂਰਾਂ ਅਤੇ ਆਮ ਲੋਕਾਂ ਨੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਕਿਸੇ ਮਾੜੇ ਹਾਦਸੇ ਤੋਂ ਪਹਿਲਾਂ ਹੀ ਪਿੰਡ ਦੀ ਹੱਡਾਂਰੋੜੀ ਨੂੰ ਕਿਸੇ ਹੋਰ ਢੁੱਕਵੀਂ ਪੰਚਾਇਤੀ ਥਾਂ ਅਬਾਦੀ ਤੋਂ ਦੂਰ ਬਦਲਿਆ ਜਾਵੇ।























