ਝੁਨੀਰ ਪੁਲੀਸ ਨੇ 290 ਲੀਟਰ ਲਾਹਨ ਫੜੀ

0
53

ਮਾਨਸਾ , 5 ਅਕਤੂਬਰ (ਬਪਸ):ਐੱਸਐੱਸਪੀ ਮਾਨਸਾ ਸ੍ਰੀ ਨਰਿੰਦਰ ਭਾਰਗਵ ਦੇ ਦਿਸ਼ਾ ਨਿਰਦੇਸ਼ਾਂ ਤੇ ਜ਼ਿਲ੍ਹੇ ਵਿੱਚੋਂ ਨਸ਼ੇ ਨੂੰ ਖਤਮ ਕਰਨ ਸਬੰਧੀ ਵਿੱਢੀ ਗਈ ਮੁਹਿੰਮ ਤਹਿਤ ਝੁਨੀਰ ਪੁਲੀਸ ਨੇ 290 ਲੀਟਰ ਲਾਹਣ ਫੜੀ ਹੈ। ਥਾਣਾ ਮੁਖੀ ਝੁਨੀਰ ਜਗਦੇਵ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ਤੇ ਕੀਤੀ ਛਾਪਾਮਾਰੀ ਦੌਰਾਨ ਸਹਾਇਕ ਥਾਣੇਦਾਰ ਸੁਰਜੀਤ ਸਿੰਘ, ਰਾਕੇਸ਼ ਕੁਮਾਰ, ਬਲਵੀਰ ਸਿੰਘ ਅਤੇ ਦਲੇਰ ਸਿੰਘ ਦੀ ਪੁਲਸ ਟੀਮ ਵੱਲੋਂ ਕੀਤੀ ਗਈ ਛਾਪਾਮਾਰੀ ਦੌਰਾਨ ਪਿੰਡ ਝੰਡੂਕੇ ਦੇ ਗੁਰਜੰਟ ਸਿੰਘ ਪੁੱਤਰ ਜਗਰੂਪ ਸਿੰਘ ਤੋਂ 20 ਲੀਟਰ ਲਾਹਨ, ਭੋਲਾ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਝੰਡੂਕੇ ਤੋਂ 70 ਲੀਟਰ ਲਾਹਨ, ਨੌਗਰ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਝੰਡੂਕੇ ਤੋਂ 120 ਲੀਟਰ ਲਾਹਨ ਅਤੇ ਬੇਅੰਤ ਸਿੰਘ ਪੁੱਤਰ ਗੁਲਾਬ ਸਿੰਘ ਵਾਸੀ ਹੀਰਕੇ ਤੋਂ 25 ਲਿਟਰ ਲਾਹਣ ਫੜੀ ਗਈ ਹੈ। ਥਾਣਾ ਝੁਨੀਰ ਵਿਖੇ ਉਕਤ ਚਾਰ ਵਿਅਕਤੀਆਂ ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਗਈ ਹੈ।

LEAVE A REPLY

Please enter your comment!
Please enter your name here