

ਮਾਨਸਾ 5 ਅਕਤੂਬਰ (ਬਪਸ):ਹਲਕਾ ਸਰਦੂਲਗੜ ਦੇ ਪਿੰਡ ਲਾਲਿਆਂਵਾਲੀ ਵਿਖੇ ਆਮ ਆਦਮੀ ਆਰਮੀ ਦੀ ਮੈਂਬਰਸ਼ਿਪ ਲਈ ਫਾਰਮ ਭਰੇ ਗਏ। ਇਸ ਮੌਕੇ ਆਮ ਆਦਮੀ ਪਾਰਟੀ ਦੇ ਮਾਨਸਾ ਜ਼ਿਲ੍ਹੇ ਦੇ ਅਬਜਰਵਰ ਮਾਸਟਰ ਜਗਸੀਰ ਸਿੰਘ, ਜ਼ਿਲਾ ਪ੍ਰਧਾਨ ਜਸਪਾਲ ਸਿੰਘ ਦਾਤੇਵਾਸ ਅਤੇ ਆਮ ਆਦਮੀ ਪਾਰਟੀ ਸਰਦੂਲਗੜ੍ਹ ਤੋਂ ਹਲਕਾ ਇੰਚਾਰਜ ਸੁਖਵਿੰਦਰ ਸਿੰਘ ਭੋਲਾ ਮਾਨ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਨੂੰ ਬਚਾਉਣ ਲਈ ਜ਼ਰੂਰੀ ਹੈ ਕਿ ਅਸੀਂ ਰਵਾਇਤੀ ਪਾਰਟੀਆਂ ਤੋਂ ਵੱਖ ਹੋ ਕੇ ਆਮ ਆਦਮੀ ਪਾਰਟੀ ਨਾਲ ਜੁੜੀਏ। ਇਸ ਮੌਕੇ ਹਾਜਰ ਹਰਦੇਵ ਸਿੰਘ ਉੱਲਕ, ਗੁਰਪ੍ਰੀਤ ਕੋਟੜਾ, ਕੁਲਵੀਰ ਉੱਲਕ, ਅਰੁਣ ਚੂਹੜੀਆ,ਜਗਮੇਲ ਲਾਲਿਆਂਵਾਲੀ ਆਦਿ ਹਾਜ਼ਰ ਸਿੰਘ।























