ਜਿਲ੍ਹਾ ਜੇਲ੍ਹ ਮਾਨਸਾ ਵਿਚ ਬੰਦ ਬੰਦੀਆ ਨੂੰ ਕਾਨੂੰਨੀ ਅਧਿਕਾਰਾ ਅਤੇ ਲੇਬਰ ਸੰਬੰਧੀ ਸੈਮੀਨਾਰ ਲਗਾਇਆ

0
22

ਮਾਨਸਾ (ਸਾਰਾ ਯਹਾ,ਬਲਜੀਤ ਸ਼ਰਮਾ): ਅੱਜ ਮਾਨਸਾ ਜੇਲ੍ਹ ਵਿਖੇ ਮਾਨਯੋਗ ਜਿਲ੍ਹਾ ਅਤੇ ਸੈਸ਼ਨ ਜੱਜ ਮਾਣਯੋਗ ਮੈਡਮ ਮਨਦੀਪ ਪੰਨੂੰ ਦੀਆ, ਹਦਾਇਤਾਂ ਅਨੁਸਾਰ ਮਾਨਯੋਗ ਜੱਜ ਮੈਡਮ ਸ਼ੁਸਮਾ ਦੇਵੀ ਸੀ ਜੇ, ਅੈਮ ਕਮ ਸੈਕਟਰੀ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਜੀ ਵਲੋ, ਜਿਲ੍ਹਾ ਜੇਲ੍ਹ ਮਾਨਸਾ ਵਿਚ ਬੰਦ ਬੰਦੀਆ  ਨੂੰ ਕਾਨੂੰਨੀ ਅਧਿਕਾਰਾ, ਅਤੇ ਲੇਬਰ ਸੰਬੰਧੀ ਸੈਮੀਨਾਰ ਲਗਾਇਆ ਗਿਆ ਇਸ ਸੈਮੀਨਾਰ ਦਾ ਆਯੋਜਨ ਸੁਪਰਡੈਂਟ ਜੇਲ੍ਹ ਸ੍ਰੀ ਜਸਵੰਤ ਥੰਦ ਅਤੇ ਡਿਪਟੀ ਸੁਪਰਡੈਂਟ ਜੇਲ੍ਹ ਸ੍ਰੀ ਇੰਦਰਜੀਤ ਸਿੰਘ ਕਾਹਲੋਂ ਵਲੋ ਸਮੂਹ ਸਟਾਫ ਦੇ ਸਹਿਯੋਗ ਨਾਲ ਕਰਵਾਇਆ ਗਿਆ ਇਕ ਸੈਮੀਨਾਰ ਦੌਰਾਨ ਮਾਨਯੋਗ ਜੱਜ ਮੈਡਮ ਸ਼ੁਸਮਾ ਦੇਵੀ ਸੀ ਜੇ ਅੈਮ ਕਮ ਸੈਕਟਰੀ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮਾਨਸਾ ਵਲੋ, ਮਾਨਸਾ ਜੇਲ੍ਹ ਵਿਚ ਬੰਦ ਕੈਦੀਆਂ ਨੂੰ ਕਾਨੂੰਨੀ ਅਧਿਕਾਰਾ ਤੇ ਲੇਬਰ ਸੰਬੰਧੀ ਜਗਰੂਕ ਕਰਦੇ ਹੋਏ ਅਤੇ ਕੈਦੀਆਂ ਦੀਆਂ ਮੁਸ਼ਕਿਲਾਂ ਨੂੰ ਵੀ ਸੁਣਿਆਂ ਗਿਆ ਇਸ ਦੌਰਾਨ ਉਨ੍ਹਾਂ ਮਾਨਯੋਗ ਜੱਜ ਸਾਹਿਬ ਵਲੋਂ ਜੇਲ੍ਹ ਅੰਦਰ ਜਨਾਨਾ ਵਾਰਡ ਦਾ ਕਹਿਣਾ ਮੁਆਇਨਾ ਕੀਤਾ ਗਿਆ ਅਤੇ ਬੰਦੀ ਅੋਰਤਾ ਨੁੂੰ ਜਗਰੂਕ ਕਰਨ ਦੇ ਨਾਲ ਨਾਲ ਉਹਨਾਂ ਦੀਆਂ ਸਮੱਸਿਆਵਾਂ ਨੂੰ ਵੀ ਸੁਣਿਆਂ ਗਿਆ ਇਸ ਸੈਮੀਨਾਰ ਦੌਰਾਨ ਜੇਲ੍ਹ ਸੁਪਰਡੈਂਟ ਜਸਵੰਤ ਸਿੰਘ ਥਿੰਦ, ਡਿਪਟੀ ਸੁਪਰਡੈਂਟ ਜੇਲ੍ਹ ਇੰਦਰਜੀਤ ਸਿੰਘ ਕਾਹਲੋਂ , ਸਮੂਹ ਸੁਪਰਡੈਂਟ ਜੇਲ੍ਹ ਅਤੇ ਸਮੂਹ ਜੇਲ੍ਹ ਸਟਾਫ ਹਾਜ਼ਰ ਰਿਹਾ


EDITED BY : SARA YAHA | | Last Updated : 7:17 pm 13 ਮਾਰਚ 2019

LEAVE A REPLY

Please enter your comment!
Please enter your name here