
ਮਾਨਸਾ,(ਸਾਰਾ ਯਹਾ) :ਪੰਜਾਬ ਦੇ ਸਾਰੇ ਜਿਲ੍ਹਾ ਦੇ ਖੇਤੀਬਾੜੀ ਮੁੱਖ ਦਫਤਰਾਂ ਦੇ ਘਿਰਾਓ ਵਿੱਚ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾਂ ਦੇ ਸੱਦੇ ਤੇ ਭਾਰੀ ਗਿਣਤੀ ਵਿਚ ਕਿਸਾਨਾਂ ਨੇ ਸ਼ਮੂਲੀਅਤ ਕੀਤੀ ਕਿਸਾਨ ਮੰਗ ਕਰ ਰਹੇ ਸਨ ਕਿ ਖੇਤੀਬਾੜੀ ਵਿਭਾਗ ਝੋਨੇ ਦੀ ਲਵਾਈ ਤੇ 20 ਜੂਨ ਤੋਂ ਪਹਿਲਾਂ ਲਗਾਈ ਪਾਬੰਦੀ ਖਤਮ ਕਰਕੇ 1 ਜੂਨ ਤੋ ਝੋਨੇ ਦੀ ਲਵਾਈ ਸ਼ੁਰੂ ਕਰਵੀ ਜਾਵੇ ਤੇ 1 ਜੂਨ ਤੋਂ ਬਿਜਲੀ ਦੀ ਸਪਲਾਈ ਟਿਊਬਵੈੱਲਾਂ ਤੇ ਪੂਰੀ ਕਰਵਾਈ ਜਾਵੇ ਕਿਉਂਕਿ ਲੇਟ ਬਿਜਲੀ ਕਾਰਨ ਕਿਸਾਨਾਂ ਨੂੰ ਜਿੱਥੇ ਝੋਨੇ ਦੀ ਵਢਾਈ ਸਮੇ ਮੰਡੀ ਵਿੱਚ ਵੇਚਣ ਦੀ ਭਾਰੀ ਮੁਸ਼ਕਲ ਆਉਦੀ ਤੇ ਲੇਟ ਮੌਸਮ ਦੀ ਤਬਦੀਲੀ ਕਾਰਨ ਦਾਣੇ ਵਿੱਚ ਨਮੀ ਦੀ ਮਾਤਰਾ ਵਧ ਜਾਂਦੀ ਹੈ ਤੇ ਨਮੀਂ ਕਾਰਨ ਕੀਮਤ ਅਤੇ ਵਜਨ ਵਿੱਚ ਕੱਟ ਲਗਾਕੇ ਖਰੀਦ ਕੀਤੀ ਜਾਂਦੀ ਹੈ ਉਗੇਝੋਨੇ ਲਾੳੁਣ ਸਮੇ ਲੇਬਰ ਦੀ ਕਿਲਤ ਦਾ ਸਾਹਮਣਾ ਕਰਨਾ ਪੈਂਦਾ ਹੈ ਲੇਟ ਬਿਜਾਈ ਕਾਰਨ ਫਸਲ ਦੇ ਝਾੜ ਤੇ ਬਹੁਤ ਮਾੜਾ ਅਸਰ ਪੈਂਦਾ ਹੈ ਤੇ ਅਗਲੀ ਫਸਲ ਬਿਜਾਈ ਵੀ ਪ੍ਰਭਾਵਤ ਹੋਣ ਕਾਰਨ ਕਣਕ ਦੇ ਝਾੜ ਘਟਦਾ ਹੈ ਇਸ ਲਈ ਲੇਟ ਬਿਜਾਈ ਕਾਰਨ ਪਾਣੀ ਦੀ ਕੋਈ ਬੱਚਤ ਨਹੀਂ ਹੁੰਦੀ ਸਗੋਂ ਪੂਰੇ ਪੰਜਾਬ ਵਿੱਚ ਦੀ ਇਕੋ ਤਰੀਕ ਤੋਂ ਸੁਰੂ ਹੋਣ ਕਾਰਨ ਪਾਣੀ ਦੀ ਇਕ ਜਿਆਦਾ ਵਰਤੋਂ ਹੁੰਦੀ ਹੈ ਤੇ ਟਿਊਬਵੈੱਲਾਂ ਹਰ ਸਾਲ ਡੁਘੇ ਕਰਨੇ ਪੈਂਦੇ ਹਨ ਕਿਸਾਨਾਂ ਨੇ ਮੰਗ ਕੀਤੀ ਜੇ ਸਰਕਾਰ ਅਤੇ ਖੇਤੀ ਵਿਭਾਗ ਨੇ ਅਜਿਹਾ ਨਹੀਂ ਕਰਨਾ ਤਾ ਘੱਟ ਸਮੇ ਦੀਅਾਂ ਬਾਸਮਤੀ ਕਿਸਮਾਂ 1509 ਅਤੇ 1121 ਦਾ ਸਮੱਰਥਨ ਮੁੱਲ 6000 ਰਪੈ ਕੁਇੰਟਲ ਤਹਿ ਕਰਕੇ ਖਰੀਦ ਦੀ ਗਰਾਟੀ ਕੀਤੀ ਜਾਵੇਅਤੇ ਆਖਰੀ ਕਾਮ ਚਾਰ ਵਜੇ ਖੇਤੀਬਾੜੀ ਵਿਭਾਗ ਦੇ ਚੀਫ ਗੁਰਮੇਲ ਸਿੰਘ ਨੂੰ ਸਿਫਾਰਸ਼ ਕਰਨ ਲਈ ਮੰਗ ਪੱਤਰ ਦਿੱਤਾ ਗਿਆ ਧਰਨੇ ਨੂੰ ਸੰਬੋਧਨ ਕਰਦੇ ਕਿਸਾਨ ਆਗੂ ਸੂਬਾ ਆਗੂ ਕੁਲਵੰਤ ਸਿੰਘ ਕਿਸਨਗੜ ਪ੍ਰਧਾਨ ਮਹਿੰਦਰ ਸਿੰਘ ਦਿਆਲਪੁਰਾ ਸੈਕਟਰੀ ਮਹਿੰਦਰ ਸਿੰਘ ਭੈਣੀ ਬਾਘਾ ਖਨਾਜਚੀ ਦੇਵੀ ਰਾਮ ਬਲਾਕ ਪ੍ਰਧਾਨ ਬਲਵਿੰਦਰ ਸਰਮਾ ਖਿਆਲਾਂ ਦਰਸ਼ਨ ਸਿੰਘ ਗੁਰਨੇ ਕਲਾਂ ਸੱਤਪਾਲ ਸਿੰਘ ਵਰੇ ਨਛੱਤਰ ਸਿੰਘ ਮਹਿਮਦਪੁਰ ਮੱਖਣ ਸਿੰਘ ਭੈਣੀ ਹਰਦੇਵ ਸਿੰਘ ਰਾਠੀ ਗੁਰਜੰਟ ਸਿੰਘ ਮਘਾਣੀਆ ਰਾਜ ਆਕਲੀਆ ਜੋਰਾ ਸਿੰਘ ਮਾਖਾ ਮਨਜੀਤ ਸਿੰਘ ਉਲੱਕ ਰਾਮਫਲ ਬਹਾਦਰ ਪੁਰਾ ਮੇਲਾ ਸਿੰਘ ਦਰਸ਼ਨ ਸਿੰਘ ਰੱਲਾ ਆਦਿ ਅਤੇ ਲੋਕਪੱਖੀ ਗੀਤ ਕਾਰ ਸੁਖਬੀਰ ਸਿੰਘ ਖਾਰਾ ਵਾਵਾ ਸੰਤੋਖ ਰਾਠੀ ਗੋਗੀ ਸੱਦੇ ਵਾਲਾ ਨੇ ਲੋਕਪੱਖੀ ਗੀਤ ਗਾਏ
ਜਾਰੀ
EDITED BY : SARA YAHA | | Last Updated : 7:07 pm 13 ਮਾਰਚ 2019
EDITED BY : SARA YAHA | | Last Updated : 7:07 pm 13 ਮਾਰਚ 2019























