ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮਾਨਸਾ ਵੱਲੋ ਮਨਾਇਆ ਅੰਤਰ ਰਾਸ਼ਟਰੀ ਮਜਦੂਰ ਦਿਵਸ

0
3

ਮਾਨਸਾ, 02 ਮਈ ( ਹੀਰਾ ਸਿੰਘ ਮਿੱਤਲ ): ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼੍ਰੀਮਤੀ ਸੁਖਵਿੰਦਰ ਕੌਰ ਦੀਆਂ ਹਦਾਇਤਾਂ ਅਤੇ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼੍ਰੀਮਤੀ ਸੁਸ਼ਮਾ ਦੇਵੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪਿੰਡ ਕੋਟੜਾ ਕਲਾਂ ਅਤੇ ਫੱਤਾ ਮਾਲੋਕਾ ਵਿਖੇ ਅੰਤਰਰਾਸਟਰੀ ‘ਮਜਦੂਰ-ਦਿਵਸ’  ਮੌਕੇ ਕਾਨੂੰਨੀ ਜਾਗਰੂਕਤਾ ਕੈਂਪ ਲਗਾਇਆ ਗਿਆ।
ਕੈਪ ਦੌਰਾਨ ਐਡਵੋਕੇਟ ਸ਼੍ਰੀ ਗਗਨਦੀਪ, ਸ਼੍ਰੀ ਵੇਦ ਪ੍ਰਕਾਸ਼ ਅਤੇ ਸ਼੍ਰੀ ਅਭੈਰਾਮ ਗੁਦਾਰਾ ਨੇ ਦੱਸਿਆ ਕਿ ਇਹ ਦਿਵਸ ਮਜਦੂਰ ਜਮਾਤ ਦੇ ਹੱਕਾਂ ਦੀ ਰਾਖੀ ਨੂੰ ਪ੍ਰਵਾਨਗੀ ਦਿੰਦਾ ਹੈ। ਉਨ੍ਹਾਂ ਦੱਸਿਆ ਕਿ ਅਮਰੀਕਾ ਵਿੱਚ ਮਜਦੂਰਾਂ ਦਾ ਸੋਸ਼ਣ ਕੀਤਾ ਜਾਂਦਾ ਸੀ ਅਤੇ ਉਨਾਂ ਤੋਂ ਵੱਧ ਤੋਂ ਵੱਧ ਕੰਮ ਲਿਆ ਜਾਂਦਾ ਸੀ। ਉਨ੍ਹਾ ਦੱਸਿਆ ਕਿ ਮਜ਼ਦੂਰਾਂ ਨੂੰ ਉਨ੍ਹਾਂ ਦੇ  ਕੰਮ ਬਦਲੇ ਬਾਜਵ ਮਜ਼ਦੂਰੀ ਵੀ ਨਹੀ ਦਿੱਤੀ ਜਾਦੀ ਸੀ, ਜਿਸ ਕਾਰਨ ਉਨ੍ਹਾਂ ਦੇ ਹਿੱਤਾ ਦੀ ਕੋਈ ਸੁਰੱਖਿਆ ਨਹੀ ਹੋ ਰਹੀ ਸੀ। ਉਨ੍ਹਾਂ ਦੱਸਿਆ ਕਿ ਸਾਲ 1886 ਨੂੰ ਸ਼ਿਕਾਗੋ ਵਿੱਚ ਬਹੁਤ ਵੱਡਾ ਅੰਦਲੋਨ ਸ਼ੁਰੂ ਕੀਤਾ ਗਿਆ। ਇਸ ਅੰਦੋਲਨ ਵਿਚ ਜੋ ਝੰਡਾ ਵਰਤਿਆ ਗਿਆ ਉਹ ਇੱਕ ਕਾਮੇ ਦੇ ਬੱਚੇ ਦੇ ਖੂਨ ਨਾਲ ਲਥਪਥ ਸੀ ਉਸੇ ਦਿਨ ਤੋਂ ਮਜਦੂਰਾਂ ਦੇ ਝੰਡੇ ਦਾ ਰੰਗ ਲਾਲ ਹੋ ਗਿਆ ਅਤੇ ਕ੍ਰਾਂਤੀ ਦੇ ਤੌਰ ‘ਤੇ ਵੀ ਵਰਤਿਆ ਜਾਣ ਲਗ ਪਿਆ।
ਕੈਂਪ ਦੌਰਾਨ ਦੱਸਿਆ ਗਿਆ ਕਿ ਇਹ ਦਿਨ ਮਜ਼ਦੂਰਾ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣ ਦੀ ਪ੍ਰੇਰਣਾ ਦਿੰਦਾ ਹੈ ਜਿਵੇ ਕਿ ਕਿਸੇ ਮਜਦੂਰ ਤੋਂ 8 ਘੰਟੇ ਤੋ ਵੱਧ ਕੰਮ ਨਹੀ ਲਿਆ ਜਾ ਸਕਦਾ ਅਤੇ ਕੋਈ ਦੁਰਘਟਨਾ ਹੋਣ ਦੀ ਸਥਿਤੀ ਵਿੱਚ ਮਾਲਕ ਵੱਲੋਂ ਹਰਜ਼ਾਨਾ ਵਸੂਲ ਕਰਨ ਦਾ ਹੱਕਦਾਰ ਹੈ। ਇਸ ਸਬੰਧੀ ਕਈ ਕਾਨੂੰਨ ਬਣਾਏ ਗਏ ਹਨ ਜਿਵੇਂ ਕਿ ਮੀਨੀਮਮ ਵੇਜ਼ਿਜ ਐਕਟ, ਪੇਮੈਂਟ ਆਫ ਕੰਪਨਸੇ ਐਕਟ, ਫੈਕਟਰੀਜ਼ ਐਕਟ ਆਦਿ।
ਇਸ ਮੋਕੇ ਸ਼੍ਰੀ ਰਸ਼ਪ੍ਰੀਤ ਸਿੰਘ, ਸ਼੍ਰੀ ਜਸਵਿੰਦਰ ਸਿੰਘ, ਸਮੂਹ ਪੰਚਾਇਤ ਮੈਂਬਰ ਪਿੰਡ ਫੱਤਾ ਮਾਲੋਕਾ ਅਤੇ ਪਿੰਡ ਕੋਟੜਾ ਕਲਾਂ ਅਤੇ ਸਮੂਹ ਪੱਲੇਦਾਰ ਯੂਨੀਅਨ ਦੇ ਮੈਂਬਰ ਅਤੇ ਕੰਮ ਕਰ ਰਹੇ ਮਜ਼ਦੂਰ ਮੋਜੂਦ ਹਨ।


First Published By : Sara Yaha Punjabi News

LEAVE A REPLY

Please enter your comment!
Please enter your name here