ਰੁਬੇਲਾ ਟੀਕਾਕਰਨ ਸਬੰਧੀ ਸ਼ੋਸ਼ਲ ਮੀਡੀਆਂ ‘ਤੇ ਚੱਲ ਰਹੀਆਂ ਅਫਵਾਹਾਂ ਵਿੱਚ ਨਹੀਂ ਕੋਈ ਸੱਚਾਈ : ਸਿਵਲ ਸਰਜਨ

0
3

ਮਾਨਸਾ, 2 ਮਈ ( ਹੀਰਾ ਸਿੰਘ ਮਿੱਤਲ) : ਮੀਜ਼ਲ (ਖਸਰਾ), ਰੁਬੇਲਾ ਟੀਕਾਕਰਨ ਮੁਹਿੰਮ ਦੌਰਾਨ ਸ਼ੋਸ਼ਲ ਮੀਡੀਆ ‘ਤੇ ਫੈਲੀਆਂ ਅਫ਼ਵਾਹਾਂ ਦੇ ਸਬੰਧ ਵਿੱਚ ਅੱਜ ਸਿਵਲ ਸਰਜਨ ਮਾਨਸਾ ਡਾ. ਅਨੂਪ ਕੁਮਾਰ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਸੋਸ਼ਲ ਮੀਡੀਆ ‘ਤੇ ਟੀਕਾਕਰਨ ਸਬੰਧੀ ਕਈ ਤਰਾਂ ਦੀਆਂ ਵੀਡਿਓਜ਼ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਵਿੱਚ ਬਿਲਕੁਲ ਵੀ ਸੱਚਾਈ ਨਹੀ ਹੈ। ਉਨ੍ਹਾਂ ਕਿਹਾ ਕਿ ਮੀਜ਼ਲ (ਖਸਰਾ), ਰੁਬੇਲਾ ਦੋਵੇਂ ਹੀ ਭਿਆਨਕ ਬਿਮਾਰੀਆਂ ਹਨ, ਜਿਸ ਨਾਲ ਭਾਰਤ ਵਿੱਚ ਲਗਭਗ 50,000 ਦੇ ਕਰੀਬ ਮੌਤਾਂ ਹੋ ਜਾਂਦੀਆਂ ਹਨ ਅਤੇ ਇਨ੍ਹਾਂ ਬਿਮਾਰੀਆਂ ਤੋਂ ਬਚਾਓ ਲਈ ਸਿਹਤ ਵਿਭਾਗ ਅਤੇ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਟੀਕਾਕਰਨ ਮੁਹਿੰਮ ਚਲਾਈ ਜਾ ਰਹੀ ਹੈ। ਸਿਵਲ ਸਰਜਨ ਨੇ ਦੱਸਿਆ ਕਿ ਇਸ ਮੁਹਿੰਮ ਦੇ ਪਹਿਲੇ ਦਿਨ 5384 ਬੱਚਿਆਂ ਨੂੰ ਇਹ ਟੀਕਾ ਲੱਗ ਚੁੱਕਾ ਹੈ ਤੇ ਸਾਰੇ ਬੱਚੇ ਠੀਕ ਹਨ।
ਡਾ. ਅਨੂਪ ਕੁਮਾਰ ਨੇ ਕਿਹਾ ਕਿ ਭਾਰਤ ਦੇ 13 ਰਾਜਾਂ ਵਿੱਚ ਲਗਭਗ 8 ਕਰੋੜ ਬੱਚਿਆਂ ਨੂੰ ਇਹ ਟੀਕਾ ਲੱਗ ਚੁੱਕਾ ਹੈ ਅਤੇ ਵਿਸ਼ਵ ਦੇ 150 ਦੇਸ਼ ਪਹਿਲਾਂ ਹੀ ਇਹ ਟੀਕਾ ਲਗਵਾ ਚੁੱਕੇ ਹਨ। ਇਹ ਟੀਕਾ ਪਿਛਲੇ 30 ਸਾਲਾਂ ਤੋਂ ਐਮ.ਐਮ.ਆਰ ਦੇ ਨਾਮ ‘ਤੇ ਮਹਿੰਗੇ ਰੇਟਾਂ ਉਪਰ ਲੋਕਾਂ ਵੱਲੋਂ ਪ੍ਰਾਈਵੇਟ ਤੌਰ ‘ਤੇ ਲਗਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਟੀਕਾ ਵਿਸ਼ਵ ਸਿਹਤ ਸੰਸਥਾ ਤੋਂ ਪ੍ਰਮਾਣਿਤ ਹੈ ਅਤੇ ਪੂਰੀ ਤਰਾ੍ਹਂ ਸੁਰੱਖਿਅਤ ਹੈ।
ਸਿਵਲ ਸਰਜਨ ਮਾਨਸਾ ਨੇ ਕਿਹਾ ਕਿ ਅਫ਼ਵਾਹਾਂ ਫੈਲਾਉਣ ਵਾਲਿਆਂ ‘ਤੇ ਐਫ.ਆਈ.ਆਰ ਦਰਜ ਹੋ ਚੁੱਕੀ ਹੈ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਸ਼ੋਸ਼ਲ ਮੀਡੀਆ ਦੀਆਂ ਅਫਵਾਹਾਂ ਤੋਂ ਬਚਣ ਅਤੇ ਬੱਚਿਆਂ ਦੇ ਸਿਹਤਮੰਦ ਭਵਿੱਖ ਲਈ ਟੀਕਾਕਰਨ ਮੁਹਿੰਮ ਨੂੰ ਸਫ਼ਲ ਬਣਾਉਣ।
ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਸੰਜੀਵ ਓਬਰਾਏ ਦੱਸਿਆ ਕਿ ਮੁਹਿੰਮ ਦੇ ਪਹਿਲੇ ਦਿਨ 4 ਬੱਚਿਆਂ ਨੂੰ ਆਈ ਮੁਸ਼ਕਿਲ ਦਾ ਕਾਰਨ ਇਹ ਟੀਕਾ ਨਹੀਂ ਬਲਕਿ ਉਹਨਾਂ ਦਾ ਅੰਦਰੂਨੀ ਡਰ ਸੀ ਅਤੇ ਉਹ ਬੱਚੇ ਵੀ ਹੁਣ ਪੂਰੀ ਤਰ੍ਹਾਂ ਠੀਕ ਹਨ। ਉਨ੍ਹਾਂ ਵੈਕਸੀਨ ਦੀ ਐਕਸਪਾਇਰੀ ਮਿਤੀ ਦੀ ਅਫ਼ਵਾਹ ਸਬੰਧੀ ਦੱਸਦਿਆਂ ਕਿਹਾ ਕਿ ਵੈਕਸੀਨ ਦੇ ਵਰਤਣ ਦੀ ਆਖਰੀ ਮਿਤੀ 2020 ਹੈ।


First Published By:  Sara Yaha Punjabi News

LEAVE A REPLY

Please enter your comment!
Please enter your name here