

ਚੰਡੀਗੜ੍ਹ,(ਸਾਰਾ ਯਹਾ,(ਬਲਜੀਤ ਸ਼ਰਮਾ) 13 ਸਤੰਬਰ: ਪੰਜਾਬ ਵਿਚ ਬਦਲੀ ਉਦਯੋਗਿਕ ਨੁਹਾਰ ਦਾ ਲਾਹਾ ਲੈਂਦਿਆਂ ਜਾਪਾਨ ਦੀ ਨਾਮੀ ਸਟੀਲ ਬਣਾਉਣ ਵਾਲੀ ਕੰਪਨੀ ਆਇਚੀ ਨੇ ਲੁਧਿਆਣਾ ਦੀ ਵਰਧਮਾਨ ਸਪੈਸ਼ਲ ਸਟੀਲ ਨਾਲ ਸਾਂਝ ਪਾਉਂਦਿਆਂ ਸੂਬੇ ਵਿਚੋਂ ਸਟੀਲ ਬਣਾਉਣ, ਸਟੀਲ ਦੀ ਬਰਾਮਦਗੀ ਅਤੇ ਰੋਜ਼ਗਾਰ ਦੇ ਮੌਕਿਆਂ ਦਾ ਦਾਇਰਾ ਹੋਰ ਵਿਸ਼ਾਲ ਕਰ ਦਿੱਤਾ ਹੈ।
ਜਾਪਾਨ ਦੀ ਟੋਇਟਾ ਮੋਟਰ ਕਾਰਪੋਰੇਸ਼ਨ ਦੀ ਸਹਿਯੋਗੀ ਆਇਚੀ ਪੰਜਾਬ ਅੰਦਰ ਵਰਧਮਾਨ ਰਾਹੀਂ ਆਧੁਨਿਕ ਸਟੀਲ ਤਕਨਾਲੌਜੀ ਦਾ ਪ੍ਰਸਾਰ ਕਰਨ ਦੇ ਨਾਲ-ਨਾਲ ਰਾਜ ਵਿਚ ਬਣਨ ਵਾਲੀ ਸਟੀਲ ਦੀ ਗੁਣਵੱਤਾ ਵਿੱਚ ਸੁਧਾਰ ਤੋਂ ਇਲਾਵਾ ਇਸ ਨੂੰ ਬਣਾਉਣ ’ਤੇ ਆਉਣ ਵਾਲੀ ਲਾਗਤ ਵਿਚ ਕਿਫਾਇਤ ਤੇ ਹੋਰ ਸੁਧਾਰ ਲਿਆਵੇਗੀ। ਜਾਪਾਨ ਤੇ ਲੁਧਿਆਣਾ ਦੀਆਂ ਕੰਪਨੀਆਂ ਵਿਚਾਲੇ ਸਾਂਝ ਨਾਲ ਪੰਜਾਬ (ਭਾਰਤ) ਅਤੇ ਜਾਪਾਨ ਦੇ ਉਦਯੋਗਿਕ ਸੰਬੰਧਾਂ ਵਿਚ ਵਿਸ਼ਵਾਸ ਅਤੇ ਭਰੋਸੇ ਨੂੰ ਹੋਰ ਬਲ ਮਿਲੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ‘ਨਿਵੇਸ਼ ਪੰਜਾਬ’ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਦੋਵਾਂ ਕੰਪਨੀਆਂ ਵਿਚ ਸਾਂਝ ਨੂੰ ਅਮਲ ਵਿਚ ਲਿਆਉਣ ਤੋਂ ਪਹਿਲਾਂ ਭਾਰਤ ਵਿਚ ਜਾਪਾਨ ਦੇ ਰਾਜਦੂਤ ਕੇਂਜੀ ਹੀਰਾਮਾਤਸੂ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਰਾਜ ਵਿਚ ਉਦਯੋਗਿਕ ਅਤੇ ਨਿਵੇਸ਼ ਪੱਖਾਂ ਨੂੰ ਲੈ ਕੇ ਦਿੱਲੀ ਤੇ ਚੰਡੀਗੜ੍ਹ ਵਿਚ ਤਿੰਨ ਮੀਟਿੰਗਾਂ ਵੀ ਹੋਈਆ ਸਨ। ਇਹ ਸਾਂਝ ਮੁੱਖ ਮੰਤਰੀ ਵੱਲੋਂ ‘ਮੇਕ ਇਨ ਪੰਜਾਬ’ ਦੇ ਸੁਪਨੇ ਨੂੰ ਸਾਕਾਰ ਕਰਨ ਵਿਚ ਅਤੇ ਰਾਜ ਅੰਦਰ ਨਿਰੰਤਰ ਉਦਯੋਗਿਕ ਵਿਕਾਸ ਯਕੀਨੀ ਬਣਾਉਣ























