ਅਵਾਰਾ ਪਸ਼ੂਆ ਨੂੰ ਲੈਕੇ ਮਾਨਸਾ ਬੰਦ ਚ ਝੁਨੀਰ-ਸਰਦੂਲਗੜ੍ਹ ਰਿਹਾ ਪੂਰਨ ਬੰਦ

0
76

ਮਾਨਸਾ  ,੧੩ ਸਤੰਬਰ ((ਸਾਰਾ ਯਹਾ,ਬਪਸ): ਅਵਾਰਾ ਪਸ਼ੂਆ ਦੇ ਸਥਾਈ ਹੱਲ ਲਈ ਜਿਲ੍ਹਾ ਮਾਨਸਾ ਵਿਖੇ ਦਿੱਤੇ ਬੰਦ ਦੇ ਸੱਦੇ ਤੇ ਸਰਦੂਲਗੜ੍ਹ ਸ਼ਹਿਰ, ਝੂਨੀਰ, ਫੱਤਾ ਮਾਲੋਕਾ ਪੂਰਨ ਬੰਦ ਰਿਹੇ।ਵਿਉਪਾਰ ਮੰਡਲ ਸਰਦੂਲਗੜ੍ਹ ਵੱਲੋ ਵਿਉਪਾਰ ਮੰਡਲ ਦੇ ਪ੍ਰਧਾਨ ਮਥਰਾ ਦਾਸ ਗਰਗ ਦੀਪ੍ਰਧਾਨਗੀ ਵਿੱਚ ਚੋੜਾ ਬਾਜਾਰ ਵਿਖੇ ਧਰਨਾ ਲਗਾਇਆ ਗਿਆ।ਇਸ ਮੋਕੇ ਤੇ ਧਰਨੇ ਨੂੰਸੰਬੋਧਿਨ ਕਰਦਿਆ ਬਸਪਾ ਦੇ ਸੂਬਾ ਸਕੱਤਰ ਕੁਲਦੀਪ ਸਿੰਘ ਅਤੇ ਵਿਉਪਾਰ ਮੰਡਲ ਦੇ ਪ੍ਰਧਾਨਮਥਰਾ ਦਾਸ ਗਰਗ ਨੇ ਕਿਹਾ ਕਿ ਦਿਨ ਪ੍ਰਤੀ ਦਿਨ ਅਵਾਰਾ ਪਸ਼ੂਆ ਦੀ ਸੰਖਿਆ ਵੱਧ ਰਹੀਹੈ।ਜਿਸ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੇ ਰਿਹਾ।ਉਨ੍ਹਾਂ ਕਿਹਾਕਿ ਲੋਕ  ਅਵਾਰਾ ਪਸ਼ੂਆ ਕਾਰਨ ਸੜਕ ਹਾਦਸਿਆ ਦੋਰਾਨ ਮਰ ਰਹੇ ਹਨ ਪਰੰਤੂ ਜਿਲ੍ਹਾ ਪ੍ਰਸ਼ਾਸਨ ਇਸ ਵੱਲ ਕੋਈ ਧਿਆਨ ਨਹੀ ਦੇ ਰਿਹਾ। ਨਗਰ ਪੰਚਾਇਤ ਲੱਖਾਂ ਰੁਪਏ ਗਊ ਸੈਸ ਦਾ ਇਕੱਠਾ ਕਰ ਰਹੀ ਹੈ ਪਰੰਤੂ ਇਨ੍ਹਾ ਦਾ ਕੋਈ ਹੱਲ ਨਹੀ ਕਰ ਰਹੀ। ਸਰਕਾਰ ਨੂੰ ਇਨ੍ਹਾ ਅਵਾਰਾ ਪਸ਼ੂਆ ਦਾ ਸਥਾਈ ਹੱਲ ਕਰਨਾ ਚਾਹੀਦਾਹੈ।ਇਸ ਮੋਕੇ ਤੇ ਮੈਡੀਕਲ ਸਟੋਰ ਅਤੇ ਵਕੀਲਾ ਵੱਲੋ ਵੀ ਆਪਣੇ ਕਾਰੋਬਾਰ ਬੰਦ ਰੱਖੇ ਗਏ।ਇਸ ਮੋਕੇ ਤੇ ਕਰਿਆਣਾ ਯੂਨੀਅਨ ਦੇ ਪ੍ਰਧਾਨ ਸੱਤਪਾਲ ਸੂਰਤੀਆ, ਪੈਸਟੀਸਾਈਡਜ਼ ਯੂਨੀਅਨਦੇ ਪ੍ਰਧਾਨ ਕਮਲ ਕੁਮਾਰ ਲੱਕੀ, ਕੱਪੜਾ ਯੂਨੀਅਨ ਦੇ ਪ੍ਰਧਾਨ ਰਮੇਸ਼ ਕੁਮਾਰ, ਜਰਨਲ ਅਤੇ ਸ਼ੂਜ ਯੂਨੀਅਨ ਦੇ ਪ੍ਰਧਾਨ ਰਿੰਕੂ ਕੁਮਾਰ, ਸੁਖਵਿੰਦਰ ਸਿੰਘ ਸੁੱਖਾ ਭਾਉ ਸਾਬਕਾ ਅੇੈਮ.ਸੀ, ਨੇ ਵੀ ਸਬੋਧਨ ਕੀਤਾ।ਸਮੂਹ ਧਰਨਾਕਾਰੀਆਂ ਅਤੇ ਸ਼ਹਿਰ ਵਾਸੀਆਂ ਨੇ ਰਲ ਕੇ ਡੀਐਸਪੀ ਸਰਦੂਲਗੜ੍ਹ ਸੰਜੀਵ ਕੁਮਾਰ ਗੋਇਲ ਨੂੰ ਅਵਾਰਾ ਪਸ਼ੂਆਂ ਦਾ ਪੱਕਾ ਹੱਲ ਕਰਨ ਲਈ ਇੱਕ ਮੰਗ ਪੱਤਰ ਵੀ ਦਿੱਤਾ ਗਿਆ। ਇਸ ਤੋ ਇਲਾਵਾ ਝੁਨੀਰ ਵਿਖੇ ਵੀ ਪੂਰਨ ਬੰਦ ਰਿਹਾ ਅਤੇ ਵਪਾਰ ਮੰਡਲ ਝੁਨੀਰ ਦੇ ਪ੍ਰਧਾਨ ਹਰੀਚੰਦ ਸਿੰਗਲਾ ਅਤੇ ਪ੍ਰਧਾਨ ਨੋਹਰ ਚੰਦ ਤਾਇਲ ਦੀ ਅਗਵਾਈ ਵਿੱਚ ਬੱਸ ਸਟੈਂਡ ਦੇ ਪਾਸ

ਨੈਸ਼ਨਲ ਹਾਈਵੇ ਸਿਰਸਾ-ਪਠਾਨਕੋਟ ਵਿਖੇ ਧਰਨਾ ਲਗਾਇਆ ਗਿਆ।ਝੁਨੀਰ ਬੱਸ ਸਟੈਂਡ ਦੇ ਨਜ਼ਦੀਕ ਵੱਖ ਵੱਖ ਜਥੇਬੰਦੀਆਂ ਨੇ ਧਰਨਾ ਲਗਾ ਕੇ ਸਰਕਾਰ ਅਤੇ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਮੰਗ ਕੀਤੀ ਕਿ ਲੋਕਾਂ ਦੀਆਂ ਪ੍ਰੇਸ਼ਾਨੀਆਂ ਵਧਾ ਰਹੇ ਆਵਾਰਾ ਪਸ਼ੂਆਂ ਦਾ ਪੱਕਾ ਹੱਲ ਕੀਤਾ ਜਾਵੇ। ਇਸ ਮੌਕੇ ਰਾਮ ਸਿੰਘ ਭੈਣੀ ਬਾਘਾ, ਕੁਲਦੀਪ ਸਿੰਘ ਨੰਦਗੜ੍ਹ,ਗੁਰਮੇਲ ਸਿੰਘ ਕੋਟਧਰਮੂ, ਉੱਤਮ ਸਿੰਘ ਰਾਮਾਨੰਦੀ,ਯੂਥ ਆਗੂ ਵਿਨੋਦ ਕੁਮਾਰ ਸਿੰਗਲਾ, ਭੀਮ ਸ਼ਰਮਾ , ਅੰਗਰੇਜ ਚੰਦ ਬੁਰਜਾਂਵਾਲੇ , ਗੁਰਦੀਪ ਸਿੰਘ ਗੈਟੀ ,ਮਨੋਜ ਕੁਮਾਰ ,ਅਸ਼ੋਕ ਕੁਮਾਰ ਡਬਲੂ ,ਨਾਇਬ ਸਿੰਘ ਖਨਾਲੀਆਂ ,ਨਰਿੰਦਰ ਕੁਮਾਰ,ਨਰਸੀ ਸਿੰਘ ਆਦਿ ਹਾਜਰ ਸਨ

LEAVE A REPLY

Please enter your comment!
Please enter your name here