*ਜ਼ਿਲ੍ਹੇ ‘ਚ ਝੋਨੇ ਦੀ ਸਿੱਧੀ ਬਿਜਾਈ ਦਾ ਰਕਬਾ 4394 ਏਕੜ ਹੋਇਆ-ਮੁੱਖ ਖੇਤੀਬਾੜੀ ਅਫ਼ਸਰ*

0
27

ਮਾਨਸਾ, 25 ਜੂਨ(ਸਾਰਾ ਯਹਾਂ/ਮੁੱਖ ਸੰਪਾਦਕ) : ਜ਼ਿਲ੍ਹੇ ਅੰਦਰ ਝੋਨੇ ਦੀ ਸਿੱਧੀ ਬਿਜਾਈ ਦਾ ਰਕਬਾ 4394 ਏਕੜ ਹੋ ਚੁੱਕਾ ਹੈ ਜਦਕਿ ਪਿਛਲੇ ਸਾਲ 4100 ਏਕੜ ਸੀ | ਇਹ ਜਾਣਕਾਰੀ ਮੁੱਖ ਖੇਤੀਬਾੜੀ ਅਫ਼ਸਰ, ਡਾ. ਹਰਪ੍ਰੀਤ ਪਾਲ ਕੌਰ ਨੇ ਝੋਨੇ ਦੀ ਸਿੱਧੀ ਬਿਜਾਈ ਵਾਲੇ ਖੇਤਾਂ ਦਾ ਸਰਵੇਖਣ ਕਰਨ ਮੌਕੇ ਦਿੱਤੀ |
ਉਨ੍ਹਾਂ ਵਿਭਾਗ ਦੀ ਟੀਮ ਸਮੇਤ ਅੱਜ ਜ਼ਿਲ੍ਹੇ ਦੇ ਪਿੰਡ ਸੱਦਾ ਸਿੰਘ ਵਾਲਾ, ਭੈਣੀ ਬਾਘਾ, ਖੋਖਰ ਕਲਾਂ ਅਤੇ ਖਿਆਲਾ ਕਲਾਂ ਵਿਖੇ ਝੋਨੇ ਦੀਆਂ ਫਸਲਾਂ ਦਾ ਸਰਵੇਖਣ ਕੀਤਾ | ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਕਿਸਾਨ ਝੋਨੇ ਦੀ ਸਿੱਧੀ ਬਿਜਾਈ ਕਰ ਰਹੇ ਹਨ | ਉਨ੍ਹਾਂ ਦੱਸਿਆ ਕਿ ਬਾਸਮਤੀ ਫਸਲ ਦੀ ਝੋਨੇ ਦੀ ਸਿੱਧੀ ਬਿਜਾਈ ਦਾ ਸਮਾਂ 30 ਜੂਨ ਤੱਕ ਦਾ ਹੈ | ਉਨ੍ਹਾਂ ਉਮੀਤ ਜਤਾਈ ਕਿ ਝੋਨੇ ਦੀ ਸਿੱਧੀ ਬਿਜਾਈ ਦਾ ਟੀਚਾ ਪੂਰਾ ਕਰ ਲਿਆ ਜਾਵੇਗਾ |
ਖੇਤਾਂ ‘ਚ ਮੌਜੂਦ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਮੁੱਖ ਖੇਤੀਬਾੜੀ ਅਫ਼ਸਰ ਨੇ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਨੂੰ  ਕਾਮਯਾਬ ਕਰਨ ਲਈ ਲਗਾਤਾਰ ਖੇਤਾਂ ਦਾ ਸਰਵੇਖਣ ਕੀਤਾ ਜਾਵੇ ਅਤੇ ਨਦੀਨਾਂ ਦੀ ਸੰਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਨਦੀਨ ਪ੍ਰਬੰਧਨ ਵੱਲ ਵੀ ਧਿਆਨ ਦਿੱਤਾ ਜਾਵੇ |
ਉਨ੍ਹਾਂ ਕਿਹਾ ਕਿ ਜੋ ਕਿਸਾਨ ਇਸ ਸਮੇਂ ਝੋਨੇ ਦੀ ਸਿੱਧੀ ਬਿਜਾਈ ਕਰ ਰਹੇ ਹਨ, ਉਹ ਨਦੀਨਾਂ ਦੀ ਰੋਕਥਾਮ ਲਈ ਬਿਜਾਈ ਤੋਂ ਤੁਰੰਤ ਬਾਅਦ ਵੱਤਰ ਖੇਤ ਵਿਚ 1.0 ਲੀਟਰ ਸਟੌਂਪ 30 ਈ.ਸੀ. ਜਾਂ 1.0 ਲੀਟਰ ਪੋਪੇ 25 ਐਸ. ਈ. ਪ੍ਰਤੀ ਏਕੜ ਨੂੰ  200 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰਨ ਅਤੇ ਬੀਜੇ ਹੋਏ ਖੇਤਾਂ ਵਿਚ ਨਦੀਨਾਂ ਦੀ ਰੋਕਥਾਮ ਲਈ 15 ਤੋਂ 25 ਦਿਨਾਂ ਬਾਅਦ ਜਦੋਂ ਨਦੀਨ 02 ਤੋਂ 04 ਪੱਤਿਆਂ ਵਾਲੇ ਹੋ ਜਾਣ ਤਾਂ ਨੌਮਨੀਗੋਲਤ 10 ਐਸ.ਸੀਂ 100 ਮਿਲੀਲੀਟਰ ਜਾਂ ਰਾਈਸਸਟਾਰ 400 ਮਿਲੀਲੀਟਰ ਆਦਿ ਦਾ ਛਿੜਕਾਅ ਕੀਤਾ ਜਾਵੇ |
ਇਸ ਮੌਕੇ ਖੇਤੀਬਾੜੀ ਵਿਕਾਸ ਅਫ਼ਸਰ ਡਾ. ਜਸਲੀਨ ਕੌਰ ਧਾਲੀਵਾਲ, ਖੇਤੀਬਾੜੀ ਉਪ ਨਿਰੀਖਕ ਗੁਰਬਖਸ਼ ਸਿੰਘ, ਬੀ.ਟੀ.ਐਮ. ਪਰਾਗਦੀਪ ਤੋਂ ਇਲਾਵਾ ਕਿਸਾਨ ਮੌਜੂਦ ਸਨ |

LEAVE A REPLY

Please enter your comment!
Please enter your name here