

ਮਾਨਸਾ 3 ਦਸੰਬਰ (ਬਪਸ):ਪ੍ਰਾਇਮਰੀ ਸਕੂਲ ਪੱਧਰ ਦੇ ਵੱਖ ਵੱਖ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚੋਂ ਪੰਜ ਪੁਜ਼ੀਸ਼ਨਾਂ ਪ੍ਰਾਪਤ ਕਰਕੇ ਸਰਕਾਰੀ ਪ੍ਰਾਇਮਰੀ ਸਕੂਲ ਝੰਡੂਕੇ ਜ਼ਿਲ੍ਹੇ ਵਿੱਚੋਂ ਮੋਹਰੀ ਰਿਹਾ ਹੈ।ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਅਹਿਮਦਪੁਰ ਵਿਖੇ ਕਰਵਾਏ ਗਏ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਕੈਲੀਗ੍ਰਾਫੀ ਲੇਖਣ ਵਿੱਚੋਂ ਨੇਹਾ ਅਤੇ ਪੰਜਾਬੀ ਬੋਲ ਲਿਖਤ ਵਿੱਚੋਂ ਹਰਮੀਤ ਕੌਰ ਨੇ ਪਹਿਲੀਆਂ ਪੁਜੀਸ਼ਨਾਂ ਪ੍ਰਾਪਤ ਕੀਤੀਆਂ ।ਪੰਜਾਬੀ ਭਾਸ਼ਣ ਵਿੱਚੋਂ ਕਮਲਪ੍ਰੀਤ ਕੌਰ ਅਤੇ ਪਹਾੜੇ ਬੋਲਣ ਵਿੱਚੋਂ ਦਮਨਪ੍ਰੀਤ ਕੌਰ ਨੇ ਦੂਸਰੀਆਂ ਪੁਜ਼ੀਸ਼ਨਾਂ ਪ੍ਰਾਪਤ ਕੀਤੀਆਂ ।ਅੰਗਰੇਜ਼ੀ ਕਰਸਿਵ ਲੇਖਣ ਵਿੱਚ ਮਨਪ੍ਰੀਤ ਕੌਰ ਤੀਸਰੀ ਪੁਜੀਸ਼ਨ ਪ੍ਰਾਪਤ ਕਰਨ ਵਿੱਚ ਸਫਲ ਰਹੀ ।ਇਨ੍ਹਾਂ ਮੁਕਾਬਲਿਆਂ ਦੇ ਜੇਤੂ ਬੱਚਿਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ।ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀ ਮੁਕੇਸ਼ ਜੋਸ਼ੀ,ਪੜ੍ਹੋ ਪੰਜਾਬ ਜ਼ਿਲ੍ਹਾ ਕੋਆਰਡੀਨੇਟਰ ਗੁਰਨੈਬ ਸਿੰਘ ਮੰਘਾਣੀਆਂ ,ਪੜ੍ਹੋ ਪੰਜਾਬ ਜ਼ਿਲ੍ਹਾ ਸਹਾਇਕ ਕੋਆਰਡੀਨੇਟਰ ਗਗਨਦੀਪ ਸ਼ਰਮਾ ,ਸਕੂਲ ਮੁਖੀ ਮੇਲਾ ਸਿੰਘ ,ਮੈਡਮ ਅਮਨਦੀਪ ਕੌਰ ਆਦਿ ਹਾਜ਼ਰ ਸਨ ।























