ਜਦੋਂ ਪਾਰਲੀਮੈਂਟ ‘ਚ ਪਈਆਂ ਭਾਜੜਾਂ, ਜਵਾਨਾਂ ਨੇ ਸੰਭਾਲਿਆ ਮੋਰਚਾ

0
66

ਨਵੀਂ ਦਿੱਲੀ: ਸੰਸਦ ਭਵਨ ਵਿੱਚ ਅੱਜ ਉਸ ਸਮੇਂ ਅਫਰਾ-ਤਫਰੀ ਮੱਚ ਗਈ ਜਦੋਂ ਗੇਟ ਦੇ ਨਜ਼ਦੀਕ ਇੱਕ ਕਾਰ ਸੁਰੱਖਿਆ ਸਿਸਟਮ ਨਾਲ ਟਕਰਾ ਗਈ ਤੇ ਸੁਰੱਖਿਆ ਅਲਾਰਮ ਵੱਜ ਗਿਆ। ਇਸ ਪਿੱਛੋਂ ਸੁਰੱਖਿਆ ਅਧਿਕਾਰੀ ਹਰਕਤ ਵਿੱਚ ਆ ਗਏ ਤੇ ਆਪਣੀ ਪੁਜ਼ੀਸ਼ਨ ਲੈ ਕੇ ਮੋਰਚਾ ਸੰਭਾਲ ਲਿਆ।

ਦਰਅਸਲ ਮਣੀਪੁਰ ਦੇ ਸਾਂਸਦ ਥੋਕਚੋ ਮੇਨਿਯਾ ਦੀ ਕਾਰ ਸੁਰੱਖਿਆ ਗੇਟ ’ਤੇ ਰੁਕਣ ਵੇਲੇ ਰੁਕ ਨਹੀਂ ਸਕੀ ਸਗੋਂ ਰੁਕਣ ਦੀ ਬਜਾਏ ਤੈਅ ਥਾਂ ਤੋਂ ਅੱਗੇ ਨਿਕਲ ਗਈ। ਇਸ ਦੌਰਾਨ ਗੱਡੀ ਦਾ ਟਾਇਰ ਹੇਠਾਂ ਲੱਗੇ ਲੋਹੇ ਦੇ ਬੈਰੀਕੇਡ ਨਾਲ ਟਕਰਾ ਕੇ ਫਟ ਗਿਆ।

ਗੱਡੀ ਦੇ ਸੁਰੱਖਿਆ ਸਿਸਟਮ ਨਾਲ ਟਕਰਾਉਂਦਿਆਂ ਹੀ ਅਚਾਨਕ ਸੁਰੱਖਿਆ ਸਾਇਰਨ ਵੱਜਿਆ ਜਿਸ ਦੇ ਬਾਅਦ ਸੁਰੱਖਿਆ ਕਰਮੀ ਚੌਕੰਨੇ ਹੋ ਗਏ ਤੇ ਚਾਰੇ ਪਾਸੇ ਅਫਰਾ-ਤਫਰੀ ਮੱਚ ਗਈ।


EDITED BY : SARA YAHA | | Last Updated : 7:50 pm 12 ਫ਼ਰਵਰੀ 2019

LEAVE A REPLY

Please enter your comment!
Please enter your name here