*ਚੋਂਕੀਦਾਰ ਨੇ ਕਬਾੜ ਵਿੱਚ ਵੇਚਿਆ ਫੂਡ ਸਪਲਾਈ ਵਿਭਾਗ ਦਾ ਰਿਕਾਰਡ, ਗ੍ਰਿਫਤਾਰ*

0
91

ਮਾਨਸਾ 7 ਦਸੰਬਰ (ਸਾਰਾ ਯਹਾਂ/ਮੁੱਖ ਸੰਪਾਦਕ)—- ਜ਼ਿਲ੍ਹਾ ਖੁਰਾਕ ਅਤੇ ਫੂਡ ਸਪਲਾਈ ਵਿਭਾਗ ਦੇ ਚੋਂਕੀਦਾਰ ਨੇ ਉਸ ਦਾ ਰਿਕਾਰਡ ਚੋਰੀ ਕਰਕੇ ਕਬਾੜ ਵਿੱਚ ਵੇਚ ਦਿੱਤਾ ਹੈ।ਕਿਸੇ ਨੂੰ ਇਸ ਦੀ ਭਿਣਕ ਨਹੀਂ ਪਈ।ਜਦੋਂ ਜ਼ਰੂਰਤ ਪੈਣ ਤੇ ਵਿਭਾਗ ਦੇ ਅਧਿਕਾਰੀਆਂ ਨੇ ਰਿਕਾਰਡ ਨੂੰ ਫਰੋਲਿਆ ਤਾਂ ਇਹ ਭੇਦ ਖੁੱਲਿ੍ਹਆ।ਵਿਭਾਗ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ।ਇਹ ਰਿਕਾਰਡ ਚੋਂਕੀਦਾਰ ਨੇ ਕਦੋਂ ਅਤੇ ਕਿੰਨ੍ਹੇ ਪੈਸਿਆਂ ਵਿੱਚ ਵੇਚਿਆ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।ਵਿਭਾਗ ਦੇ ਅਧਿਕਾਰੀਆਂ ਅਨੁਸਾਰ ਕਈ ਰਿਕਾਰਡ ਰੂਮਾਂ ਵਿੱਚੋਂ ਫਾਇਲਾਂ ਅਤੇ ਅਲਮਾਰੀਆਂ ਆਦਿ ਗਾਇਬ ਹਨ।
ਜਾਣਕਾਰੀ ਅਨੁਸਾਰ ਖੁਰਾਕ ਤੇ ਫੂਡ ਸਪਲਾਈ ਵਿਭਾਗ ਮਾਨਸਾ ਵਿਖੇ ਬਤੌਰ ਚੋਂਕੀਦਾਰ ਨਰਿੰਦਰ ਸਿੰਘ ਵਾਸੀ ਅਬੋਹਰ ਰਾਤ ਵੇਲੇ ਦੀ ਡਿਊਟੀ ਕਰਦਾ ਹੈ।ਡੀ.ਐੱਫ.ਐੱਸ.ਸੀ ਮਨਦੀਪ ਸਿੰਘ ਨੇ ਦੱਸਿਆ ਕਿ ਜਦੋਂ ਪਿਛਲੇ ਦਿਨੀਂ ਵਿਭਾਗ ਨੂੰ ਕੋਈ ਪੁਰਾਣੇ ਰਿਕਾਰਡ ਦੀ ਜ਼ਰੂਰਤ ਪਈ ਰਿਕਾਰਡ ਫਰੋਲੇ ਤਾਂ ਉੱਥੋਂ ਕੁਝ ਰਿਕਾਰਡ, ਅਲਮਾਰੀ ਆਦਿ ਗਾਇਬ ਸੀ।ਚੋਂਕੀਦਾਰ ਪਾਸੋਂ ਪੁੱਛਗਿੱਛ ਤੋਂ ਬਾਅਦ ਸਾਹਮਣੇ ਆਇਆ ਕਿ ਉਸ ਨੇ ਇਹ ਰਿਕਾਰਡ ਰੱਦੀ ਸਮਝ ਕੇ ਕਬਾੜ ਵਿੱਚ ਵੇਚ ਦਿੱਤਾ।ਉਨ੍ਹਾਂ ਦੱਸਿਆ ਕਿ ਗਾਇਬ ਹੋਏ ਰਿਕਾਰਡ ਵਿੱਚ ਫਾਇਲਾਂ,ਅਲਮਾਰੀ, ਜ਼ਰੂਰੀ ਕਾਗਜ਼ਾਤ ਆਦਿ ਸ਼ਾਮਿਲ ਹਨ ਜੋ ਲੱਭਣ ਤੇ ਵੀ ਨਹੀਂ ਮਿਲ ਰਹੇ।ਥਾਣਾ ਸਿਟੀ-2 ਮਾਨਸਾ ਦੀ ਪੁਲਿਸ ਨੇ ਚੋਂਕੀਦਾਰ ਨਰਿੰਦਰ ਸਿੰਘ ਵਾਸੀ ਅਬੋਹਰ ਦੇ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।ਮਾਮਲੇ ਦੇ ਤਫਤੀਸੀ ਦਰਸ਼ਨ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਪੁਲਿਸ ਵੱਲੋਂ ਚੋਂਕੀਦਾਰ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here