-ਚਿੱਟੀ ਮੱਖੀ ਦੀ ਰੋਕਥਾਮ ਲਈ ਲਗਾਏ ਗਏ ਚਿਪਕਣ ਵਾਲੇ ਪੀਲੇ ਕਾਰਡ

0
11

ਮਾਨਸਾ, 29 ਜੁਲਾਈ (ਸਾਰਾ ਯਹਾ,(ਬਲਜੀਤ ਸ਼ਰਮਾ) : ਮੁੱਖ ਖੇਤੀਬਾੜੀ ਅਫਸਰ ਮਾਨਸਾ ਡਾ.ਗੁਰਮੇਲ ਸਿੰਘ ਚਹਿਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਬਲਾਕ ਬੁਢਲਾਡਾ ਦੇ ਪਿੰਡ ਫੁਲੂਵਾਲਾ ਡੋਗਰਾ ਵਿਖੇ ਕਿਸਾਨ ਬਲਵੀਰ ਸਿੰਘ ਪੁੱਤਰ ਗਨੀ ਸਿੰਘ ਦੀ ਨਰਮੇ ਦੀ ਫਸਲ ਵਿੱਚ ਚਿਪਕਣ ਵਾਲੇ ਪੀਲੇ ਕਾਰਡ ਲਗਵਾਏ ਗਏ।
    ਇਸ ਸਬੰਧੀ ਖੇਤੀਬਾੜੀ ਵਿਕਾਸ ਅਫਸਰ,ਬੁਢਲਾਡਾ ਡਾ.ਸਿਕੰਦਰ ਸਿੰਘ ਨੇ ਦੱਸਿਆ ਕਿ ਚਿੱਟੀ ਮੱਖੀ ਦੀ ਰੋਕਥਾਮ ਲਈ ਇਹ ਕਾਰਡ ਇੱਕ ਬਹੁਤ ਹੀ ਵਧੀਆ ਅਤੇ ਵਾਤਾਵਰਣ ਅਨੁਕੂਲਿਤ ਤਕਨੀਕ ਹੈ ਇਸ ਨਾਲ ਚਿੱਟੀ ਮੱਖੀ ਦੇ ਮੁੱਢਲੇ ਵਾਧੇ ਨੂੰ ਰੋਕਿਆ ਜਾ ਸਕਦਾ ਹੈ। ਇਹ ਪੀਲੇ ਕਾਰਡ ਜਹਿਰੀਲੀਆਂ ਸਪਰੇਹਾਂ ਦੀ ਗਿਣਤੀ ਘਟਾਉਣ ਵਿੱਚ ਸਹਾਈ ਹਨ ਅਤੇ ਜਿਸ ਨਾਲ ਸਪਰੇਹਾਂ ਉੱਤੇ ਆਉਣ ਵਾਲਾ ਵਾਧੂ ਖਰਚਾ ਵੀ ਘਟਦਾ ਹੈ। ਇਸ ਸਬੰਧੀ ਕਿਸਾਨ ਬਲਵੀਰ ਸਿੰਘ ਨੇ ਕਿਹਾ ਕਿ ਜੇਕਰ ਅਜਿਹੀਆ ਤਕਨੀਕਾਂ ਸਾਡੇ ਤੱਕ ਪਹੁੰਚਦੀਆ ਰਹਿਣਗੀਆਂ ਤਾਂ ਹੋ ਸਕਦਾ ਹੈ ਕਿ ਭਵਿੱਖ ਵਿੱਚ ਸਾਨੂੰ ਸਪਰੇਹਾਂ ਵਰਤਣ ਦੀ ਲੋੜ ਹੀ ਨਾ ਪਵੇ।

-ਚਿੱਟੀ ਮੱਖੀ ਦੀ ਰੋਕਥਾਮ ਲਈ ਲਗਾਏ ਗਏ ਚਿਪਕਣ ਵਾਲੇ ਪੀਲੇ ਕਾਰਡ

LEAVE A REPLY

Please enter your comment!
Please enter your name here