ਚਿਦੰਬਰਮ ਨੂੰ ਪੰਜ ਦਿਨ ਰਿੜਕੇਗੀ CBI, ਅਦਾਲਤ ਦਾ ਵੱਡਾ ਫੈਸਲਾ

0
28

ਨਵੀਂ ਦਿੱਲੀ: ਇੱਥੋਂ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਕੇਂਦਰੀ ਜਾਂਚ ਬਿਊਰੋ ਨੂੰ ਸਾਬਕਾ ਕੇਂਦਰੀ ਮੰਤਰੀ ਪੀ. ਚਿਦੰਬਰਮ ਦਾ ਪੰਜ ਦਿਨਾ ਰਿਮਾਂਡ ਦੇ ਦਿੱਤਾ ਹੈ। ਸੀਬੀਆਈ ਨੇ ਅਦਾਲਤ ਤੋਂ ਪੰਜ ਦਿਨ ਦਾ ਹੀ ਰਿਮਾਂਡ ਮੰਗਿਆ ਸੀ। ਹੁਣ ਚਿਦੰਬਰਮ 26 ਅਗਸਤ ਤਕ ਸੀਬੀਆਈ ਦੇ ਰਿਮਾਂਡ ਵਿੱਚ ਰਹਿਣਗੇ।

ANI@ANI

INX Media Case: Special CBI Court sends former Union Finance Minister #PChidambaram to CBI custody till August 26.

Twitter पर छबि देखें

1,5316:37 pm – 22 अग॰ 2019Twitter Ads की जानकारी और गोपनीयता713 लोग इस बारे में बात कर रहे हैं

ਅਦਾਲਤ ਵਿੱਚ ਸੀਬੀਆਈ ਅਤੇ ਬਚਾਅ ਪੱਖ ਦੇ ਵਕੀਲਾਂ ਦਰਮਿਆਨ ਤਕਰੀਬਨ ਡੇਢ ਘੰਟੇ ਤੋਂ ਵੀ ਵੱਧ ਬਹਿਸ ਕੀਤੀ। ਸੀਬੀਆਈ ਦਾ ਤਰਕ ਸੀ ਕਿ ਚਿਦੰਬਰਮ ਤੋਂ ਪੁੱਛਗਿੱਛ ਲਾਜ਼ਮੀ ਹੈ ਕਿਉਂਕਿ ਹਾਲੇ ਤਕ ਉਨ੍ਹਾਂ ਇਸ ਮਾਮਲੇ ਵਿੱਚ ਖ਼ਾਸ ਸਹਿਯੋਗ ਨਹੀਂ ਦਿੱਤਾ ਹੈ। ਉੱਧਰ, ਚਿਦੰਬਰਮ ਦੇ ਵਕੀਲਾਂ ਨੇ ਅਦਾਲਤ ਸਾਹਮਣੇ ਦਲੀਲ ਦਿੱਤੀ ਕਿ ਉਨ੍ਹਾਂ ਦੇ ਮੁਵੱਕਿਲ ਦਾ ਨਾਂਅ ਕਿਸੇ ਵੀ ਦੋਸ਼ ਪੱਤਰ ਵਿੱਚ ਨਹੀਂ ਹੈ, ਇਸ ਲਈ ਸੀਬੀਆਈ ਵੱਲੋਂ ਰਿਮਾਂਡ ਦੀ ਮੰਗ ਨਾਜਾਇਜ਼ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸੀਬੀਆਈ ਨੇ 10 ਸਾਲ ਬਾਅਦ ਇਸ ਕੇਸ ਵਿੱਚ ਕਾਰਵਾਈ ਕੀਤੀ ਹੈ, ਜਿਸ ਵਿੱਚੋਂ ਸਾਫ ਤੌਰ ‘ਤੇ ਬਦਲਾਖੋਰੀ ਦੀ ਭਾਵਨਾ ਝਲਕਦੀ ਹੈ।

ANI@ANI

Supreme Court to hear P Chidambaram’s petition against the Enforcement Directorate on August 27, whereas his petition against the CBI would be heard tomorrow.

Twitter पर छबि देखें

1976:03 pm – 22 अग॰ 2019Twitter Ads की जानकारी और गोपनीयता61 लोग इस बारे में बात कर रहे हैं

ਹੁਣ ਚਿਦੰਬਰਮ ਵੱਲੋਂ ਸੀਬੀਆਈ ਸਬੰਧੀ ਸੁਪਰੀਮ ਕੋਰਟ ਵਿੱਚ ਦਾਇਰ ਕੀਤੀ ਪਟੀਸ਼ਨ ਦੀ ਸੁਣਵਾਈ ਭਲਕੇ ਹੋਵੇਗੀ, ਜਦਕਿ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਕਾਰਵਾਈ ਤੋਂ ਰਾਹਤ ਲੈਣ ਲਈ ਦਾਇਰ ਪਟੀਸ਼ਨ ਉੱਪਰ ਸੁਣਵਾਈ 27 ਅਗਸਤ ਨੂੰ ਹੋਵੇਗੀ। ਹਾਲਾਂਕਿ, ਚਿਦੰਬਰਮ ਨੇ ਗ੍ਰਿਫ਼ਤਾਰੀ ਤੋਂ ਬਚਣ ਲਈ ਅਗਾਊਂ ਜ਼ਮਾਨਤ ਦੀ ਅਰਜ਼ੀ ‘ਤੇ ਸੁਪਰੀਮ ਕੋਰਟ ਤਕ ਪਹੁੰਚ ਕੀਤੀ ਸੀ, ਪਰ ਸਿਖਰਲੀ ਅਦਾਲਤ ਨੇ ਉਨ੍ਹਾਂ ਦੀ ਅਰਜ਼ੀ ਨੂੰ ਪਹਿਲਾਂ ਸੁਣਨ ਤੋਂ ਇਨਕਾਰ ਕਰ ਦਿੱਤਾ ਸੀ।

ANI@ANI

Court says family members and lawyers are permitted to meet #PChidambaram for 30 minutes a day https://twitter.com/ANI/status/1164524510743269376 …ANI@ANIINX Media Case: Special CBI Court sends former Union Finance Minister #PChidambaram to CBI custody till August 26.4366:40 pm – 22 अग॰ 2019Twitter Ads की जानकारी और गोपनीयता102 लोग इस बारे में बात कर रहे हैं

26 ਅਗਸਤ ਤਕ ਰਿਮਾਂਡ ਦੌਰਾਨ ਚਿਦੰਬਰਮ ਦੇ ਵਕੀਲ ਤੇ ਪਰਿਵਾਰਕ ਮੈਂਬਰ ਅੱਧਾ ਘੰਟਾ ਤਕ ਮਿਲ ਸਕਦੇ ਹਨ। ਜ਼ਿਕਰਯੋਗ ਹੈ ਕਿ ਸਾਬਕਾ ਗ੍ਰਹਿ ਮੰਤਰੀ ਪੀ. ਚਿਦੰਬਰਮ ਨੂੰ ਆਈਐਨਐਕਸ ਮੀਡੀਆ ਮਾਮਲੇ ‘ਚ ਬੁੱਧਵਾਰ ਨੂੰ ਸੀਬੀਆਈ ਨੇ ਗ੍ਰਿਫ਼ਤਾਰ ਕੀਤਾ ਗਿਆ ਸੀ। ਕਾਂਗਰਸ ਅਤੇ ਚਿਦੰਬਰਮ ਦੇ ਪੁੱਤਰ ਕਾਰਤੀ ਚਿਦੰਬਰਮ ਨੇ ਸੀਬੀਆਈ ਦੀ ਇਸ ਕਾਰਵਾਈ ਨੂੰ ਨਿਰੋਲ ਬਦਲਾਖੋਰੀ ਦੱਸਿਆ ਹੈ।

LEAVE A REPLY

Please enter your comment!
Please enter your name here