

ਮਾਨਸਾ 22 ਅਗਸਤ (ਬਪਸ):ਪੰਜਾਬੀ ਦੇ ਨਾਮਵਰ ਅਤੇ ਉੱਘੇ ਸ਼ਇਰ ਪ੍ਰੋ ਸੁਹਿੰਦਰ ਬੀਰ ਦਾ ਅੈਨਲਾਈਟੈਂਡ ਕਾਲਜ ਝੁਨੀਰ ਵਿਖੇ ਰੂ-ਬ-ਰੂ ਕਰਵਾਇਆ ਗਿਆ। ਇਸ ਪ੍ਰੋਗਰਾਮ ਦੌਰਾਨ ਪ੍ਰੋ. ਸੁਹਿੰਦਰ ਬੀਰ ਨੇ ਆਪਣੇ ਜੀਵਨ ਦੇ ਨਿੱਜੀ ਤਜਰਬੇ ਵਿਦਿਆਰਥੀਆਂ ਨਾਲ ਸਾਂਝੇ ਕਰਨ ਦੇ ਨਾਲ-ਨਾਲ ਉਨ੍ਹਾਂ ਨੇ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਅਜੋਕੇ ਸਾਹਿਤ ਦੇ ਕਈ ਪੱਖਾਂ ਤੇ ਵੀ ਚਾਨਣਾ ਪਾਇਆ। ਉਨ੍ਹਾਂ ਪਰਵਾਸੀ ਸਾਹਿਤ ਦੇ ਵਿੱਸ਼ੇ ਤੇ ਵੀ ਆਪਣ ਕੀਮਤੇ ਵਿਚਾਰ ਰੱਖੇ। ਉਨ੍ਹਾਂ ਕਵੀ ਅਤੇ ਕਵਿਤਾ ਬਾਰੇ ਵਿਚਾਰ ਕਰਦਿਆਂ ਕਵਿਤਾ ਦੀ ਰਚਨਾਤਮਿਕ ਪ੍ਰਕਿਰਿਆ ਬਾਰੇ ਵੀ ਬਾਰੀਰੀ ਨਾਲ ਚਰਚਾ ਕੀਤੀ। ਇਸ ਉਪਰੰਤ ਡਾ. ਸੁਹਿੰਦਰ ਬੀਰ ਨੇ ਆਪਣੀ ਸੁਰੀਲੀ ਆਵਾਜ ਨਾਲ ਗੀਤ ਗਾ ਕੇ ਵਿਦਿਆਰਥੀਆਂ ਨੂੰ ਮੰਤਰ-ਮੁਗਧ ਕੀਤਾ।ਕਾਲਜ ਦੇ ਪ੍ਰਿੰਸੀਪਲ ਗੁਰਬੀਰ ਸਿੰਘ ਗਿੱਲ ਨੇ ਡਾ.ਸੁਹਿੰਦਰ ਬੀਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਡਾ. ਸਾਹਿਬ ਦਾ ਇਕ ਇਕ ਸ਼ਬਦ ਪੱਲੇ ਨਾਲ ਬੰਨ੍ਹਣਯੋਗ ਹੈ। ਉਨ੍ਹਾਂ ਵਿਦਿਆਰਥੀਆਂ ਦੀ ਉਤਸੁਕਤਾ ਤੇ ਦਿਲਚਸਪੀ ਨੂੰ ਵਾਚਦਿਆ ਕਿਹਾ ਕਿ ਇਹੋ ਜੇ ਗੂੜ੍ਹ ਗਿਆਨ ਭਰੇ ਪ੍ਰੋਗਰਾਮ ਅਸੀਂ ਇਸ ਸੈਸ਼ਨ ਵਿਚ ਕਰਵਾਉਂਦੇ ਰਹਾਂਗੇ।ਸਟੇਜ ਸੰਚਾਲਨ ਦਾ ਕਾਰਜ ਪ੍ਰੋ. ਬਹਾਦਰ ਸਿੰਘ ਨੇ ਬਾਖੂਬੀ ਨਿਭਾਇਆ। ਇਸ ਮੌਕੇ ਪ੍ਰੋ.ਜਸਵਿੰਦਰ ਸਿੰਘ, ਪ੍ਰੋ. ਰਾਜਵਿੰਦਰ ਕੌਰ, ਪ੍ਰੋ. ਲਖਵੀਰ ਕੌਰ, ਪ੍ਰੋ.ਸੁਮਨਦੀਪ ਕੌਰ, ਪ੍ਰੋ. ਸੁਖਦੀਪ ਕੌਰ, ਪ੍ਰੋ. ਮਨਦੀਪ ਕੌਰ’ ਪ੍ਰੋ. ਰਾਜਵਿੰਦਰ ਖਹਿਰਾ, ਸਮੂਹ ਸਟਾਫ ਅਤੇ ਵਿਦਿਆਰਥੀ ਆਦਿ ਹਾਜ਼ਰ ਸਨ।























