

ਚੰਡੀਗੜ੍ਹ: ਆਧਾਰ ਸੁਰੱਖਿਆ ਸਬੰਧੀ ਛਿੜੇ ਵਿਵਾਦਾਂ ਬਾਅਦ ਸਰਕਾਰ ਹੁਣ ਡੇਟਾ ਸੁਰੱਖਿਆ ਕਰਨ ਲਈ ਨਵੇਂ ਨਿਯਮ ਬਣਾ ਰਹੀ ਹੈ। ਇਸ ਤਹਿਤ ਹੁਣ ਘਰ ਬੈਠਿਆਂ ਹੀ ਆਧਾਰ ਕਾਰਡ ਦੀ ਬਾਇਓਮੀਟਰਕ ਡੇਟਾ ਲੌਕ ਕੀਤਾ ਜਾ ਸਕਦਾ ਹੈ। ਇਸ ਲਈ ਬੱਸ ਕੰਪਿਊਟਰ ਤੇ ਇੰਟਰਨੈੱਟ ਦੀ ਲੋੜ ਪਏਗੀ। ਅਜਿਹਾ ਕਰਨ ਲਈ ਕੁਝ ਸੁਝਾਅ ਦਿੱਤੇ ਗਏ ਹਨ।
-
- ਸਭ ਤੋਂ ਪਹਿਲਾਂ ਆਧਾਰ ਕਾਰਡ ਦੀ ਵੈੱਬਸਾਈਟ ’ਤੇ ਜਾਓ-https://uidai.gov.in/
-
- ਇਸ ਤੋਂ ਬਾਅਦ ਤਿੰਨ ਆਪਸ਼ਨਾਂ ਵਿੱਚੋਂ ਆਧਾਰ ਸਰਵਿਸ ’ਤੇ ਕਲਿੱਕ ਕਰੋ। ਇੱਥੇ ਤੁਹਾਨੂੰ ਲੌਕ/ਅਨਲੌਕ ਦਾ ਵਿਕਲਪ ਮਿਲੇਗਾ।
-
- ਆਪਸ਼ਨ ’ਤੇ ਕਲਿੱਕ ਕਰਦਿਆਂ ਹੀ ਨਵਾਂ ਲਿੰਕ ਖੁੱਲ੍ਹੇਗਾ। ਇੱਥੇ ਆਧਾਰ ਨੰਬਰ ਤੇ ਸਕਿਉਰਟੀ ਕੋਡ ਪਾਉਣਾ ਪੇਗਾ। OTP ਦਿੰਦਿਆਂ ਹੀ ਤੁਹਾਡਾ ਅਕਾਊਂਟ ਲੌਗਇਨ ਹੋ ਜਾਏਗਾ।
- ਇਸ ਤੋਂ ਬਾਅਦ ਆਪਣਾ ਕੋਡ ਪਾ ਕੇ ਇਨੇਬਲ ਬਟਨ ’ਤੇ ਕਲਿੱਕ ਕਰੋ। ਕਲਿੱਕ ਕਰਦਿਆਂ ਹੀ ਤੁਹਾਡੇ ਕੋਲ ‘Congratulation! Your Biometrics Is Locked’ ਦਾ ਮੈਸੇਜ ਆਏਗਾ।
EDITED BY : SARA YAHA | | Last Updated : 7:10 pm 11 September 2018
























