*ਘਰੇ ਰੋਟੀ ਪਾਣੀ ਬਣਾਉਣ ਲਈ ਬਾਲਣ ਲੈਣ ਗਏ ਬਜ਼ੁਰਗ ਵਿਅਕਤੀ ਦੀ ਟਰੇਨ ਹੇਠਾਂ ਆ ਕੇ ਹੋਈ ਮੌਤ*

0
107

ਬੁਢਲਾਡਾ 13 ਜੁਲਾਈ  (ਸਾਰਾ ਯਹਾਂ/ਮੇਹਤਾ ਅਮਨ) ਨੇੜਲੇ ਪਿੰਡ ਦਾਤੇਵਾਸ ਵਿਖੇ ਅੱਜ ਤੜਕਸਾਰ ਇੱਕ ਬਜ਼ੁਰਗ ਆਪਣੇ ਘਰ ਅੰਦਰ ਆਪਣੇ ਅਤੇ ਹੋਰਨਾ ਪਰਿਵਾਰਿਕ ਮੈਂਬਰਾਂ ਲਈ ਰੋਟੀ ਪਾਣੀ ਬਣਾਉਣ ਲਈ ਖੇਤਾਂ ਵਿੱਚੋਂ ਬਾਲਣ ਇਕੱਠਾ ਕਰਨ ਲਈ ਜਿਉਂ ਹੀ ਘਰੋਂ ਨਿਕਲਿਆ ਪਰ ਘਰ ਵਾਪਸ ਨਾ ਮੁੜਿਆ। ਪਰਿਵਾਰ ਸੂਤਰਾਂ ਅਨੁਸਾਰ ਰੂਪ ਸਿੰਘ ਬਖਸ਼ੀ ਸਿੰਘ 70 ਸਾਲਾ ਅੱਜ ਤੜਕੇ ਆਪਣੇ ਪਰਿਵਾਰਕ ਮੈਂਬਰਾਂ ਲਈ ਰੋਜ਼ੀ ਰੋਟੀ ਬਣਾਉਣ ਵਾਸਤੇ ਚੁੱਲੇ ਲਈ ਬਾਲਣ ਵਗੈਰਾ ਲੈਣ ਲਈ ਜਦ ਸਵੇਰੇ ਸਾਈਕਲ ਰਾਹੀਂ ਪਿੰਡ ਦੀ ਨਾਲ ਲੱਗਦੀ ਰੇਲਵੇ ਲਾਈਨ ਦੇ ਨਜ਼ਦੀਕ ਪੁੱਜਾ ਤਾਂ ਉਥੋਂ ਰੇਲਵੇ ਲਾਈਨ ਨੂੰ ਪਾਸ ਕਰਨ ਲਈ ਜਦ ਲੰਘਣ ਲੱਗਾ ਤਾਂ ਇੱਕਦਮ ਆ ਰਹੀ ਬਠਿੰਡਾ ਤੋਂ ਦਿੱਲੀ ਜਾਣ ਵਾਲੀ ਰੇਲ ਗੱਡੀ ਦੀ ਚਪੇਟ ਵਿੱਚ ਆ ਗਿਆ ਅਤੇ ਉਕਤ ਵਿਅਕਤੀ ਦੀ ਮੌਕੇ ਤੇ ਮੌਤ ਹੋ ਗਈ। ਚੌਂਕੀ ਇੰਚਾਰਜ ਕੁਲਵੰਤ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀ ਦੇ ਵਾਰਸਾਂ ਦੇ ਬਿਆਨਾਂ ਦੇ ਆਧਾਰ ਤੇ ਧਾਰਾ 174 ਦੀ ਕਾਰਵਾਈ ਕਰਦਿਆਂ ਲਾਸ਼ ਨੂੰ ਬੁਢਲਾਡਾ ਦੇ ਸਿਵਲ ਹਸਪਤਾਲ ਦੀ ਮੋਰਚਰੀ ਵਿਖੇ ਰਖਵਾ ਦਿੱਤਾ ਗਿਆ ਹੈ। ਅਤੇ ਕਾਰਵਾਈ ਜਾਰੀ ਹੈ। 

LEAVE A REPLY

Please enter your comment!
Please enter your name here