*’ਆਪ’ ਸੋਸ਼ਲ ਮੀਡੀਆ ਵਿੰਗ ਜਿਲ੍ਹਾ ਮਾਨਸਾ ਦੀ ਮੀਟਿੰਗ ਕੀਤੀ ਗਈ/ ਸੰਗਠਨ ਨੂੰ ਮਜਬੂਤ ਬਣਾਉਣ ਬਾਰੇ ਚਰਚਾ ਕੀਤੀ* 

0
50

ਮਾਨਸਾ, 14 ਜੁਲਾਈ:-  (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) : ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ। ਜਿਸ ਨੂੰ ਚਲਾਉਣ ਵਾਲੇ ਆਮ ਘਰਾਂ ਦੇ ਨੌਜਵਾਨਾਂ ਨੂੰ ਜਿਨ੍ਹਾਂ ਨੇ ਪਾਰਟੀ ਲਈ ਸਖ਼ਤ ਮਿਹਨਤ ਕੀਤੀ ਅਤੇ ਆਪ ਸਰਕਾਰ ਬਣਾਉਣ ਲਈ ਤਨੋਂ ਮਨੋਂ ਸਮੱਰਪਿਤ ਰਹੇ। ਉਨ੍ਹਾਂ ਨੌਜਵਾਨਾਂ ਨੂੰ ਪਾਰਟੀ ਵੱਲੋਂ ਅਹੁਦਿਆਂ ਨਾਲ ਨਿਵਾਜਿਆ ਜਾ ਰਿਹਾ ਹੈ। ਪਿਛਲੇ ਦਿਨੀਂ ਆਪ ਪਾਰਟੀ ਵੱਲੋਂ ਸੋਸ਼ਲ ਮੀਡੀਆ ਰਾਹੀਂ ਸਰਕਾਰ ਦੇ ਕੰਮ, ਸੰਗਠਨ ਨੂੰ ਮਜ਼ਬੂਤ ਕਰਨ ਲਈ ਅਤੇ ਆਮ ਲੋਕਾਂ ਦੇ ਕੰਮਾਂ ਨੂੰ ਦਿਖਾਉਣ ਲਈ ਸੋਸ਼ਲ ਮੀਡੀਆ ਵਿੰਗ ਇੰਚਾਰਜ ਲਗਾਏ ਗਏ ਹਨ। ‘ਆਪ’ ਸੋਸ਼ਲ ਮੀਡੀਆ ਵਿੰਗ ਜਿਲ੍ਹਾ ਮਾਨਸਾ ਦੀ ਮੀਟਿੰਗ ਮਾਲਵਾ ਵੈੱਸਟ ਜੋਨ ਦੇ ਇੰਚਾਰਜ ਹਰਵਿੰਦਰ ਸਿੰਘ ਫੇਰੋਕੇ ਅਤੇ ਮਾਲਵਾ ਵੈੱਸਟ ਜੋਨ ਦੇ ਸੈਕਟਰੀ ਸੁਖਵਿੰਦਰ ਜਵੰਦਾ ਦੀ ਅਗਵਾਈ ਵਿੱਚ ਹੋਈ। ਇਸ ਮੀਟਿੰਗ ਵਿੱਚ ਲੋਕ ਸਭਾ ਇੰਚਾਰਜ ਬਠਿੰਡਾ ਦੇ ਐਡਵੋਕੇਟ ਨਵਦੀਪ ਸਿੰਘ ਜੀਦਾ ਨੇ ਵਿਸ਼ੇਸ਼ ਤੌਰ ਹਾਜ਼ਰੀ ਲਗਵਾਈ। ਇਸ ਮੀਟਿੰਗ ਦੌਰਾਨ ਸਾਰੇ ਅਹੁਦੇਦਾਰਾਂ ਨੂੰ ਪਾਰਟੀ ਦੀਆਂ ਨੀਤੀਆਂ ‘ਤੇ ਕੰਮਾਂ ਨੂੰ ਲੋਕਾਂ ਤੱਕ ਪਹੁੰਚਾਉਣ ਬਾਰੇ ਤੇ ਸੰਗਠਨ ਨੂੰ ਮਜਬੂਤ ਬਣਾਉਣ ਬਾਰੇ ਚਰਚਾ ਕੀਤੀ ਗਈ। 

ਇਸ ਮੌਕੇ ਤੇ ਗੁਰਪ੍ਰੀਤ ਸਿੰਘ ਭੁੱਚਰ ਜ਼ਿਲ੍ਹਾ ਪ੍ਰਧਾਨ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਪੰਜਾਬ ਦੀ ਜਵਾਨੀ ਬਚਾਉਣ ਲਈ ਯੁੱਧ ਨਸ਼ਿਆਂ ਵਿਰੁੱਧ’ ਅਤੇ ਨੌਜਵਾਨ ਪੀੜ੍ਹੀ ਨੂੰ ਖੇਡਾਂ ਪ੍ਰਤੀ ਜਾਗਰੂਕ ਕਰਨ ਲਈ ‘ਪੁਰਾਤਨ ਖੇਡਾਂ’ ਨਾਲ ਜੋੜਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ। ਪਿੱਛਲੇ ਦਿਨੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਾਹਿਬ ਨੇ ਪੁਰਾਤਨ ਖੇਡਾਂ ਨੂੰ ਸ਼ੁਰੂ ਕਰਨ ਦੇ ਲਈ ਇੱਕ ਉਦਘਾਟਨ ਕੀਤਾ। ਜਿਵੇਂ ਕਿ ਬਲਦਾਂ ਦੀਆਂ ਦੌੜਾਂ ਹੋਰ ਵੱਡੀਆਂ ਵੱਡੀਆਂ ਖੇਡਾਂ ਜਿਵੇਂ ਕਿਲਾ ਰਾਏਪੁਰ ਦੀਆਂ ਖੇਡਾਂ ਹੁੰਦੀਆਂ ਸੀ। ਮਾਨ ਸਾਹਿਬ ਦਾ ਇੱਕੋ ਸੁਪਨਾ ਰੰਗਲਾ ਪੰਜਾਬ ਬਣਾਉਣਾ। ਆਪਣੇ ਇਸ ਸੁਪਨੇ ਨੂੰ ਲੈ ਕੇ ਉਹਨਾਂ ਖੇਡਾਂ ਦਾ ਆਗਾਜ਼ ਕੀਤਾ ਹੈ। ਉਨ੍ਹਾਂ ਨੇ ਪੁਰਾਤਨ ਖੇਡਾਂ ਨੂੰ ਮਾਨਤਾ ਦਿੱਤੀ ਹੈ । ਜਿਵੇਂ ਪਹਿਲਾਂ ਸਾਡੇ ਪੰਜਾਬ ਵਿੱਚ ਖੇਡਾਂ ਚਲਦੀਆਂ ਹੁੰਦੀਆਂ ਸਨ, ਉਸੇ ਤਰ੍ਹਾਂ ਚੱਲਣਗੀਆਂ। 

ਪੰਜਾਬ ਸਰਕਾਰ ਵੱਡੇ ਵੱਡੇ ਐਲਾਨ ਕਰਨ ਕਰ ਰਹੀ ਹੈ ਅਤੇ ਉਨ੍ਹਾਂ ਕੰਮਾਂ ਨੂੰ ਕਰਨ ਤੇ ਲੱਗੀ ਹੋਈ ਹੈ।  

ਇਸ ਮੌਕੇ ਤੇ ਚਰਨਜੀਤ ਸਿੰਘ ਅੱਕਾਂਵਾਲੀ ਜ਼ਿਲ੍ਹਾ ਚੇਅਰਮੈਨ, ਚੇਅਰਮੈਨ ਮੰਡੀ ਬੋਰਡ ਭਿੱਖੀ ਮਾਸਟਰ ਵਰਿੰਦਰ ਸੋਨੀ, ਕ੍ਰਿਸ਼ਨ ਸਿੰਘ ਧਾਲੀਵਾਲ ਜ਼ਿਲ੍ਹਾ ਜਨਰਲ ਸਕੱਤਰ ਤੋਂ ਇਲਾਵਾ ਆਪ ਆਗੂ ਅਤੇ ਸਤਿਕਾਰ ਯੋਗ ਮੈਂਬਰ ਸਾਹਿਬ ਹਾਜ਼ਰ ਸਨ।

LEAVE A REPLY

Please enter your comment!
Please enter your name here