ਗੈਂਗਸਟਰ ਦਿਲਪ੍ਰੀਤ ਦਾ ਗਿੱਪੀ ਗਰੇਵਾਲ ਨੂੰ ਦਿੱਤੀ ਧਮਕੀ ’ਤੇ ਵੱਡਾ ਖ਼ੁਲਾਸਾ

0
4

ਚਡੀਗੜ੍ਹ (ਸਾਰਾ ਯਹਾ) : ਪੰਜਾਬੀ ਕਲਾਕਾਰਾਂ ਨੂੰ ਧਮਕੀਆਂ ਤੇ ਫਿਰੌਤੀ ਦੇਣ ਵਾਲਾ ਗੈਂਗਸਟਰ ਦਿਲਪ੍ਰੀਤ ਸਿੰਘ ਢਾਂਹਾਂ ਉਰਫ ਬਾਬਾ ਨੇ ਫੇਸਬੁੱਕ ‘ਤੇ ਗਿੱਪੀ ਗਰੇਵਾਲ ਨੂੰ ਦਿੱਤੀ ਧਮਕੀ ਸਬੰਧੀ ਵੱਡਾ ਖ਼ੁਲਾਸਾ ਕੀਤਾ ਹੈ। ਪੁਲਿਸ ਮੁਤਾਬਕ ਦਿਲਪ੍ਰੀਤ ਨੇ ਗਿੱਪੀ ਗਰੇਵਾਲ ਤੋਂ ਫਿਰੌਤੀ ਦੀ ਮੰਗ ਕੀਤੀ ਸੀ ਪਰ ਦਿਲਪ੍ਰੀਤ ਨੇ ਆਪਣਾ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਉਸ ਨੇ ਗਿੱਪੀ ਗਰੇਵਾਲ ਨੂੰ ਫੋਨ ਕਰਕੇ ਕੋਈ ਫਿਰੌਤੀ ਨਹੀਂ ਮੰਗੀ। ਇੱਥੋਂ ਤਕ ਕਿ ਉਸ ਦੀ ਗਿੱਪੀ ਗਰੇਵਾਲ ਨਾਲ ਕੋਈ ਗੱਲ ਵੀ ਨਹੀਂ ਹੋਈ ਸੀ।

ਦਿਲਪ੍ਰੀਤ ਨੇ ਆਪਣੇ ਫੇਸਬੁੱਕ ਪੇਜ ’ਤੇ ਪੋਸਟ ਸ਼ੇਅਰ ਕਰਦਿਆਂ ਲਿਖਿਆ ਕਿ ਉਸ ਦੀ ਗੱਲ ਗਿੱਪੀ ਗਰੇਵਾਲ ਦੇ ਮੈਨੇਜਰ ਨਾਲ ਹੋਈ ਸੀ ਜਿਸ ਵਿੱਚ ਉਸ ਨੇ ਗਿੱਪੀ ਗਰੇਵਾਲ ਤਕ ਉਸ ਦਾ ਸੁਨੇਹਾ ਪਹੁੰਚਾਉਣ ਲਈ ਕਿਹਾ ਸੀ। ਇਸ ਗੱਲਬਾਤ ਦੌਰਾਨ ਉਸ ਨੇ ਕੋਈ ਫਿਰੌਤੀ ਨਹੀਂ ਮੰਗੀ ਬਲਕਿ ਗਿੱਪੀ ਗਰੇਵਾਲ ਨੂੰ ਗੈਂਗਸਟਰਾਂ ਵਾਲੇ ਗੀਤ ਗਾਉਣਾ ਬੰਦ ਕਰਨ ਦੀ ਸਲਾਹ ਦਿੱਤੀ ਸੀ।

ਦਿਲਪ੍ਰੀਤ ਨੇ ਆਪਣਾ ਬਿਆਨ ਜਾਰੀ ਕਰਦਿਆਂ ਫੇਸਬੁੱਕ ’ਤੇ ਇਹ ਵੀ ਕਿਹਾ ਕਿ ਗੈਂਗਸਟਰਵਾਦ ਦੇ ਗੀਤਾਂ ਦਾ ਪੰਜਾਬ ਦੇ ਨੌਜਵਾਨਾਂ ’ਤੇ ਬੁਰਾ ਅਸਰ ਪੈਂਦਾ ਹੈ। ਇਸੇ ਵਜ੍ਹਾ ਕਰਕੇ ਪੰਜਾਬ ਦੇ ਨੌਜਵਾਨ ਗੈਂਗਸਟਰਾਂ ਦੇ ਰਾਹ ’ਤੇ ਤੁਰਨਾ ਚਾਹੁੰਦੇ ਹਨ ਜੋ ਬਿਲਕੁਲ ਠੀਕ ਨਹੀਂ।

ਪਰਮੀਸ਼ ਵਰਮਾ ਤੇ ਗਿੱਪੀ ਗਰੇਵਾਲ ਨੂੰ ਧਮਕੀ ਦੇਣ ਤੋਂ ਬਾਅਦ ਦਿਲਪ੍ਰੀਤ ਲਗਾਤਾਰ ਫਰਾਰ ਚੱਲ ਰਿਹਾ ਹੈ। ਮੁਹਾਲੀ ਪੁਲਿਸ ਉਸ ਦੀ ਭਾਲ ਕਰ ਰਹੀ ਹੈ। ਉਸ ਨੇ ਆਪਣੇ ਫੇਸਬੁੱਕ ਪੇਜ ਤੇ ਆ ਕੇ ਆਪਣਾ ਬਿਆਨ ਜਾਰੀ ਕੀਤਾ ਪਰ ਇਸ ਦੇ ਬਾਵਜੂਦ ਮੁਹਾਲੀ ਪੁਲਿਸ ਉਸ ਨੂੰ ਹਾਲ਼ੇ ਤਕ ਗ੍ਰਿਫ਼ਤਾਰ ਨਹੀਂ ਕਰ ਸਕੀ।


EDITED BY : SARA YAHA | | Last Updated :24 June 2018

LEAVE A REPLY

Please enter your comment!
Please enter your name here