ਮੌੜ ਮੰਡੀ ਦੇ ਸਾਇਕਲਿਸਟਾਂ ਨੂੰ ਕੀਤਾ ਲੰਬੀ ਰਾਈਡ ਲਈ ਪੇ੍ਰਿਤ।

0
2

ਮਾਨਸਾ 24,ਜੂਨ (ਸਾਰਾ ਯਹਾ) : ਅੱਜ ਮਾਨਸਾ ਸਾਇਕਲ ਗਰੁੱਪ ਦੇ ਮੈਂਬਰਾਂ ਨੇ ਮੌੜ ਮੰਡੀ ਦੇ ਵਸਨੀਕਾਂ ਨੂੰ ਜੋ ਪਿਛਲੇ ਇੱਕ ਸਾਲ ਤੋਂ ਕਦੇ ਕਦੇ ਅਤੇ ਥੋੜੇ ਕਿਲੋਮੀਟਰ ਸਾਇਕਲ ਚਲਾ ਰਹੇ ਸਨ ਨੂੰ ਹਰ ਰੋਜ ਅਤੇ ਲੰਬੀਆਂ ਰਾਈਡਾਂ ਲਗਾਉਣ ਸੰਬੰਧੀ ਜਾਗਰੁਕ ਕੀਤਾ।
ਇਹ ਜਾਣਕਾਰੀ ਦਿੰਦੇ ਹੋਏ ਸੰਜੀਵ ਪਿੰਕਾ ਨੇ ਦੱਸਿਆ ਕਿ ਜਦੋ ਵੀ ਮਾਨਸਾ ਸਾਇਕਲ ਗਰੁੱਪ ਦੇ ਮੈਂਬਰ ਮੌੜ ਦੇ ਰਸਤੇ ਕਿਸੇ ਵੀ ਸਥਾਨ ਤੇ ਰਾਈਡ ਲਈ ਜਾਂਦੇ ਤਾਂ ਕੁੱਝ ਲੋਕ ਸਾਇਕਲ ਚਲਾਉਂਦੇ ਨਜਰ ਆਉਂਦੇ ਅੱਜ ਉਹਨਾਂ ਨੂੰ ਪੇ੍ਰਿਤ ਕਰਕੇ ਖਾਲਸਾ ਨਰਸਰੀ ਭਾਈ ਦੇਸਾ ਬੁਲਾਇਆ ਗਿਆ ਅਤੇ ਮਾਨਸਾ ਸਾਇਕਲ ਗਰੁੱਪ ਦੇ ਮੈਂਬਰਾਂ ਨੇ ਵੀ ਉਸ ਸਥਾਨ ਉਪਰ ਜਾ ਕੇ ਸਾਂਝੀ ਮੀਟਿੰਗ ਕੀਤੀ ਅਤੇ ਮੌੜ ਸਾਇਕਲਿੰਗ ਗਰੁੱਪ ਨੂੰ ਹੋਰ ਵਧੀਆ ਢੰਗ ਨਾਲ ਚਲਾਉਣ ਲਈ ਅਪਣੇ ਤਜਰਬੇ ਸਾਂਝੇ ਕਰਦੇ ਹੋਏ ਹੋਰ ਮੈਂਬਰਾਂ ਨੂੰ ਜੋੜਣ ਦੇ ਗੁਰ ਦੱਸੇ। ਉਹਨਾਂ ਦੱਸਿਆ ਕਿ ਮਾਨਸਾ ਸਾਇਕਲ ਗਰੁੱਪ ਵਲੋ ਜਿਲਾ ਪ੍ਸ਼ਾਸ਼ਨ ਦੇ ਸਹਿਯੋਗ ਨਾਲ ਆਉਣ ਵਾਲੀ 26 ਤਾਰੀਖ ਨੂੰ ਨਸ਼ਿਆਂ ਵਿਰੁੱਧ ਇੱਕ ਜਾਗਰੁਕਤਾ ਸਾਇਕਲ ਰੈਲੀ ਬਾਲ ਭਵਨ ਤੋਂ ਕੱਢੀ ਜਾਵੇਗੀ ਜਿਸਨੂੰ ਝੰਡੀ ਦੇ ਕੇ ਰਵਾਨਾ ਕਰਨ ਦੀ ਰਸਮ ਮਾਨਯੋਗ ਡੀ.ਸੀ.ਸਾਹਿਬ ਅਤੇ ਮਾਨਯੋਗ ਐਸ.ਐਸ.ਪੀ.ਸਾਹਿਬ ਅਦਾ ਕਰਨਗੇ ਅਤੇ ਪ੍ਸ਼ਾਸ਼ਨਿਕ ਅਧਿਕਾਰੀ ਵੀ ਸਾਇਕਲ ਚਲਾਉਣਗੇ।
ਡੀ.ਐਸ.ਪੀ.ਸ: ਬਹਾਦਰ ਸਿੰਘ ਰਾਓ ਨੇ ਕਿਹਾ ਕਿ ਸਾਇਕਲਿੰਗ ਲਈ ਵੱਖ ਵੱਖ ਕਿੱਤਿਆਂ ਨਾਲ ਸੰਬੰਧਤ ਲੋਕਾਂ ਨੂੰ ਜੋੜ ਕੇ ਗਰੁੱਪ ਦਾ ਵਿਸਥਾਰ ਜਲਦੀ ਕੀਤਾ ਜਾ ਸਕਦਾ ਹੈ।ਇਸ ਲਈ ਪ੍ਸ਼ਾਸ਼ਨ ਦੇ ਅਧਿਕਾਰੀਆਂ ਨੂੰ ਜੋੜਿਆ ਜਾ ਸਕਦਾ ਹੈ।
ਡਾ: ਟੀ.ਪੀ.ਐਸ.ਰੇਖੀ ਅਤੇ ਡਾ: ਜਨਕ ਰਾਜ ਸਿੰਗਲਾ ਨੇ ਕਿਹਾ ਕਿ ਵੱਖ ਵੱਖ ਨੇੜੇ ਦੇ ਧਾਰਮਿਕ ਸਥਾਨਾਂ ਦਾ ਪੋ੍ਗਰਾਮ ਰੱਖ ਕੇ ਆਮ ਲੋਕਾਂ ਨੂੰ ਉਸਦੀ ਜਾਣਕਾਰੀ ਦਿੰਦੇ ਹੋਏ ਨਾਲ ਚੱਲਣ ਲਈ ਪੇ੍ਰਿਤ ਕੀਤਾ ਜਾ ਸਕਦਾ ਹੈ। ਆਮ ਸ਼ਹਿਰੀਆਂ ਨੂੰ ਸ਼ਰੀਰਕ ਪੱਖੋ ਸਾਇਕਲਿੰਗ ਦੇ ਫਾਇਦੇ ਕਿਸੇ ਮੈਡੀਕਲ ਪੋ੍ਫੈਸ਼ਨਲ ਵਲੋਂ ਦੱਸ ਕੇ ਸਾਇਕਲਿੰਗ ਲਈ ਪੇ੍ਰਿਤ ਕੀਤਾ ਜਾ ਸਕਦਾ ਹੈ।
ਇਸ ਮੌਕੇ ਯਸ਼ਪਾਲ ਸਿੰਗਲਾ,ਡਾ:ਕਿ੍ਸ਼ਨ ਕੁਮਾਰ,ਕਰਨ ਕੁਮਾਰ,ਵਿਜੈ ਕੁਮਾਰ,ਗਿੰਨੀ,ਡਾ: ਵਰੁਣ,ਲੋਕਰਾਜ,ਦੀਪਇੰਦਰ ਐਡਵੋਕੇਟ,ਜਸਵਿੰਦਰ ਬਿੱਲਾ,ਅਮਨ ਅੋਲਖ,ਯਾਦਵਿੰਦਰ ,ਰਾਜਵੀਰ ਸਿੰਘ,ਨਰਿੰਦਰ,ਭੀਮ ਕੋਟਲੀ ਸਮੇਤ ਮੈਂਬਰ ਹਾਜਰ ਸਨ।


EDITED BY : SARA YAHA | | Last Updated :24 June 2018

LEAVE A REPLY

Please enter your comment!
Please enter your name here