ਗਣਤੰਤਰ ਦਿਵਸ ਦੇ ਮੌਕੇ ਤੇ ਕੈਪਟਨ ਕੇ ਕੇ ਗੋੜ ਦੇ ਪਰਿਵਾਰ ਨੂੰ ਕੀਤਾ ਸਨਮਾਨਿਤ

0
13

ਬੁਢਲਾਡਾ 30, ਜਨਵਰੀ(ਅਮਨ ਮਹਿਤਾ): ਗਣਤੰਤਰ ਦਿਵਸ ਦੇ ਮੋਕੇ ਤੇ ਸਹਿਰ ਦੇ ਸਹਿਦ ਕੈਪਟਨ ਕੇ ਕੇ ਗੋੜ ਦੇ ਪਰਿਵਾਰ ਨੂੰ ਐਸਡੀਐਮ ਬੁਢਲਾਡਾ ਵੱਲੋਂ ਸਨਮਾਨਿਤ ਕੀਤਾ ਗਿਆ । ਇਸ ਤੋਂ ਪਹਿਲਾਂ ਐਸਡੀਐਮ ਅਦਿੱਤਿਆ ਡੇਚਲਵਾਲ ਆਈਏਐੱਸ ਵੱਲੋਂ ਸ਼ਹੀਦ ਕੈਪਟਨ ਕੇ ਕੇ ਗੌੜ ਦੇ ਬੁੱਤ ਤੇ ਮਾਲਾ ਚੜ੍ਹਾ ਕੇ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ । ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਨੂੰ ਆਜ਼ਾਦ ਕਰਵਾਉਣ ਅਤੇ ਸਰਹੱਦਾਂ ਤੇ ਦੁਸ਼ਮਣਾਂ ਤੋਂ ਦੇਸ਼ ਨੂੰ ਬਚਾਉਣ ਵਿਚ ਫੌਜੀ ਸਾਥੀਆਂ ਦਾ ਬਹੁਤ ਵੱਡਾ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਸਮੇਂ ਸਮੇਂ ਤੇ ਹੋਈਆਂ ਸਰਹੱਦੀ ਲੜਾਈਆਂ ਵਿੱਚ ਫੌਜੀ ਸਾਥੀਆਂ ਨੇ ਆਪਣੀਆਂ ਸ਼ਹੀਦੀਆਂ ਦੇ ਕੇ ਦੇਸ਼ ਨੂੰ ਬਾਹਰੀ ਦੁਸ਼ਮਣਾਂ ਤੋਂ ਬਚਾ ਕੇ ਰੱਖਿਆ ਹੈ । ਜਿਨ੍ਹਾਂ ਵਿੱਚੋਂ ਇੱਕ ਬੁਢਲਾਡਾ ਦੇ ਜੰਮਪਲ ਸਹੀਦ ਕੈਪਟਨ ਕੇ ਕੇ ਗੌੜ ਸਨ ਜਿਨ੍ਹਾਂ ਨੇ ਬੰਗਲਾਦੇਸ਼ ਦੇ ਬਾਰਡਰ ਤੇ ਦੁਸ਼ਮਣਾਂ ਨਾਲ ਲੜਦੇ ਹੋਏ ਸ਼ਹੀਦੀ ਪ੍ਰਾਪਤ ਕੀਤੀ । ਜਿਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਉਨ੍ਹਾਂ ਕਿਹਾ ਕਿ ਸ਼ਹੀਦ ਕੈਪਟਨ ਕੇ ਕੇ ਗੌੜ ਦੇ ਪਰਿਵਾਰ ਨੂੰ ਹਰ ਸਾਲ 26 ਜਨਵਰੀ ਅਤੇ 15 ਅਗਸਤ ਵਾਲੇ ਦਿਨ ਸਨਮਾਨਿਤ ਕੀਤਾ ਜਾਂਦਾ ਹੈ । ਇਸ ਮੌਕੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਡਾ ਗੁਰਸ਼ਰਨ ਸਿੰਘ ਸੈਣੀ, ਰਾਜਦੀਪ ਕੌਰ, ਬੇਅੰਤ ਸਿੰਘ ਕੈਂਥ,  ਆਟੋ ਰਿਕਸ਼ਾ ਯੂਨੀਅਨ, ਕੈਪਟਨ ਕੇ ਕੇ ਗੌੜ ਰਿਕਸ਼ਾ ਯੂਨੀਅਨ ਹਾਜ਼ਰ ਸਨ।

LEAVE A REPLY

Please enter your comment!
Please enter your name here