ਖੇਡਾਂ ਵੱਲ ਉਤਸ਼ਾਹਿਤ ਹੋਣਾ ਨੌਜਵਾਨਾਂ ਦਾ ਚੰਗਾ ਉਪਰਾਲਾ-ਮੁਨੀਸ਼ ਬੱਬੀ ਦਾਨੇਵਾਲੀਆ

0
24
ਮਾਨਸਾ 30 ਜਨਵਰੀ  (ਬੀਰਬਲ ਧਾਲੀਵਾਲ )ਸ਼ਹਿਰ ਦੇ ਵਾਰਡ ਨੰਬਰ 1 ਚ ਸੀਨੀਅਰ ਅਕਾਲੀ ਨੇਤਾ ਤੇ ਸਮਾਜਸੇਵੀ ਮੁਨੀਸ਼ ਬੱਬੀ ਦਾਨੇਵਾਲੀਆ ਵਲੋਂ ਬੱਚਿਆਂ ਨੂੰ ਖੇਡ ਪ੍ਰਤੀ ਉਤਸ਼ਾਹਿਤ ਕਰਨ ਲਈ ਬੈਡਮਿੰਟਨ ਖੇਡ ਕਿੱਟ ਦਿੱਤੀ ਗਈ।ਜ਼ਿਕਰਯੋਗ ਹੈ ਕਿ ਉਕਤ ਵਾਰਡ ਵਾਸੀ ਨੌਜਵਾਨਾਂ ਨੇ ਆਪਣੀ ਖੇਡ ਨੂੰ ਬਰਕਰਾਰ ਰੱਖਦਿਆਂ ਬੈਡਮਿੰਟਨ ਦਾ ਖੇਡ ਗਰਾਊਂਡ ਮੈਦਾਨ ਤਿਆਰ ਕੀਤਾ ਹੈ,ਜਿੱਥੇ ਉਨਾਂ ਨੂੰ ਖੇਡਣ ਲਈ ਸਮਾਨ ਦੀ ਘਾਟ ਸੀ।ਇਸ ਘਾਟ ਕਾਰਨ ਉਨਾਂ ਨੂੰ ਇਸ ਵਿਚ ਕਾਫੀ ਮੁਸਕਿਲ ਪੇਸ਼ ਆ ਰਹੀ ਸੀ।ਨੌਜਵਾਨਾਂ ਦੀ ਇਸ ਘਾਟ ਨੂੰ ਦੇਖਦਿਆਂ ਸਮਾਜ ਸੇਵੀ ਮੁਨੀਸ਼ ਬੱਬੀ ਦਾਨੇਵਾਲੀਆ ਨੇ ਉਨਾਂ ਨੂੰ ਬੈਡਮਿੰਟਨ ਖੇਡ ਕਿੱਟਾਂ ਉਪਲਬਧ ਕਰਵਾਈਆਂ।ਉਨਾਂ ਕਿਹਾ ਕਿ ਨੌਜਵਾਨਾਂ ਚ ਖੇਡਾਂ ਪ੍ਰਤੀ ਦਿਲਚਸਪੀ ਦਾ ਵਧਣਾ ਤੇ ਖੇਡਾਂ ਨਾਲ ਜੁੜਣਾ ਇਕ ਚੰਗਾ ਹੁੰਗਾਰਾ ਹੈ,ਜਿਸ ਨੂੰ ਦੇਖਕੇ ਉਨਾਂ ਨੂੰ ਖੁਸ਼ੀ ਹੋਈ ਹੈ।ਉਨਾਂ ਕਿਹਾ ਕਿ ਬੱਚਿਆਂ ਨੂੰ ਪੜਾਈ ਲਿਖਾਈ ਦੇ ਨਾਲ ਨਾਲ ਉਨਾਂ ਦਾ ਖੇਡਣਾ ਕੁੱਦਣਾ ਇਹ ਚੰਗਾ ਉਪਰਾਲਾ ਹੈ,ਜਿਸ ਦੇ ਆਉੈਣ ਵਾਲੇ ਸਮੇਂ ਵਿਚ ਚੰਗੇ ਨਤੀਜੇ ਸਾਹਮਣੇ ਆਉਣਗੇ। ਇਸ ਮੌਕੇ ਉਨਾਂ ਨੌਜਵਾਨਾਂ ਨੂੰ ਅੱਗੇ ਤੋਂ ਵੀ ਇਸ ਤਰਾਂ ਦਾ ਸਹਿਯੋਗ ਦੇਣ ਦਾ ਵਾਅਦਾ ਕਰਦਿਆਂ ਖੇਡਾਂ ਬਰਕਰਾਰ ਰੱਖਣ ਦਾ ਵਾਅਦਾ ਕੀਤਾ।ਇਸ ਦੌਰਾਨ ਮਾਨਵ, ਤਰੁਣ, ਮਨੀ ਗੌਰਵ, ਰਿਆਂਸ਼, ਸਤਨਾਮ ਸਿੰਘ ਤੇ ਸ਼ੀਸ਼ਨ ਪਾਲ ਆਦਿ ਹਾਜ਼ਿਰ ਸਨ।

LEAVE A REPLY

Please enter your comment!
Please enter your name here