ਖੂਨਦਾਨ ਮਾਨਵਤਾ ਦੀ ਸੇਵਾ ਵਿਚ ਅਹਿਮ ਯੋਗਦਾਨ : ਐਸ.ਐਸ.ਪੀ.

0
15

ਮਾਨਸਾ, 26 ਨਵੰਬਰ (ਬਲਜੀਤ ਸ਼ਰਮਾ) : ਅੱਜ ਸਬ-ਡਵੀਜ਼ਨ ਸਾਂਝ ਕੇਂਦਰ ਮਾਨਸਾ ਵਿਖੇ ਐਚ.ਡੀ.ਐਫ.ਸੀ. ਬੈਂਕ ਅਤੇ ਸਾਂਝ ਕੇਂਦਰ ਦੇ ਸਾਂਝੇ ਉਪਰਾਲੇ ਤਹਿਤ ਇਕ ਰੋਜ਼ਾ ਖ਼ੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਦਾ ਉਦਘਾਟਨ ਐਸ.ਐਸ.ਪੀ. ਮਾਨਸਾ ਸ਼੍ਰੀ ਮਨਧੀਰ ਸਿੰਘ ਨੇ ਕੀਤਾ। ਇਸ ਖੂਨਦਾਨ ਕੈਂਪ ਵਿੱਚ  30 ਵਿਅਕਤੀਆਂ ਵੱਲੋਂ 29 ਯੂਨਿਟਾਂ ਖੂਨਦਾਨ ਕੀਤਾ ਗਿਆ।
ਇਸ ਮੌਕੇ ਐਸ.ਐਸ.ਪੀ. ਨੇ ਆਪਣੇ ਸੰਬੋਧਨ ਦੌਰਾਨ ਬੋਲਦਿਆਂ ਕਿਹਾ ਕਿ ਖੂਨਦਾਨ ਕਰਨਾ ਇੱਕ ਬਹੁਤ ਹੀ ਸ਼ਲਾਘਾਯੋਗ ਕਰਮ ਹੈ, ਜਿਸ ਨਾਲ ਕਿਸੇ ਵੀ ਲੋੜਵੰਦ ਵਿਅਕਤੀ ਦੀ ਜ਼ਿੰਦਗੀ ਨੂੰ ਬਚਾਇਆ ਜਾ ਸਕਦਾ ਹੈ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਹਰੇਕ ਵਿਅਕਤੀ ਨੂੰ ਖੂਨਦਾਨ ਜ਼ਰੂਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਖ਼ੂਨਦਾਨ ਮਾਨਵਤਾ ਦੀ ਸੇਵਾ ਵਿਚ ਇਕ ਅਹਿਮ ਯੋਗਦਾਨ ਰੱਖਦਾ ਹੈ ਜੋ ਕਿ ਕਿਸੇ ਜ਼ਖ਼ਮੀ ਮਰੀਜ਼ ਦੀ ਜਾਨ ਬਚਾਉਣ ਵਿਚ ਸਹਾਈ ਹੁੰਦਾ ਹੈ।
ਉਨ੍ਹਾਂ ਸਾਂਝ ਕੇਂਦਰ ਦੁਆਰਾ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਂਝ ਕੇਂਦਰ ਵੱਲੋਂ ਸਮੇਂ ਸਮੇਂ ਤੇ ਖ਼ੂਨਦਾਨ ਕੈਂਪ ਲਗਾਏ ਜਾਂਦੇ ਹਨ ਜੋ ਕਿ ਬਹੁਤ ਵਧੀਆ ਉਪਰਾਲਾ ਹੈ। ਇਸ ਮੌਕੇ ਮਹਿਲਾ ਹੌਲਦਾਰ ਸੋਨੂੰ ਵੱਲੋਂ ਵੀ ਦੂਸਰੀ ਵਾਰ ਖੂਨਦਾਨ ਕੀਤਾ ਗਿਆ।
ਇਸ ਮੌਕੇ ਐਸ.ਪੀ. (ਐਚ) ਸ਼੍ਰੀ ਮੇਜਰ ਸਿੰਘ, ਡੀ.ਐਸ.ਪੀ.-ਕਮ-ਜ਼ਿਲ੍ਹਾ ਕਮਿਊਨਿਟੀ ਪੁਲਿਸ ਅਫ਼ਸਰ ਸ਼੍ਰੀ ਕਰਨਵੀਰ ਸਿੰਘ, ਡੀ.ਐਸ.ਪੀ. ਸ਼੍ਰੀ ਸਿਮਰਨਜੀਤ ਸਿੰਘ, ਮੈਨੇਜਰ ਐਚ.ਡੀ.ਐਫ.ਸੀ. ਸ਼੍ਰੀ ਮਨੋਜ ਗੁਪਤਾ, ਸ਼੍ਰੀ ਹਰਸ਼ ਜਿੰਦਲ, ਇੰਚਾਰਜ ਸਾਂਝ ਕੇਂਦਰ ਏ.ਐਸ.ਆਈ. ਸ਼੍ਰੀ ਸੁਖਦਰਸ਼ਨ ਸਿੰਘ, ਸ਼੍ਰੀ ਦੀਪ ਚੰਦਰ, ਰਿਟਾਇਰਡ ਪ੍ਰਿੰਸੀਪਲ ਸ਼੍ਰੀ ਦਰਸ਼ਨ ਸਿੰਘ ਅਤੇ ਸ਼੍ਰੀ ਗੁਰਪ੍ਰੀਤ ਸਿੰਘ ਭੰਮਾ ਤੋਂ ਇਲਾਵਾ ਹੋਰ ਵੀ ਕਰਮਚਾਰੀ ਮੌਜੂਦ ਸਨ।


EDITED BY : SARA YAHA | | Last Updated : 7:32 PM 26 ਨਵੰਬਰ 2018

LEAVE A REPLY

Please enter your comment!
Please enter your name here