ਮਾਨਸਾ ਜ਼ਿਲ੍ਹੇ ਦੇ 100 ਨੌਜਵਾਨ ਨੂੰ ਦਿੱਤੀ ਜਾਵੇਗੀ ਗੁੜਗਾਂਵ ਵਿਖੇ ਟਰੇਨਿੰਗ

0
174

ਮਾਨਸਾ, 26 ਨਵੰਬਰ (ਬਲਜੀਤ ਸ਼ਰਮਾ) : ਪੰਜਾਬ ਸਰਕਾਰ ਦੀ ਘਰ-ਘਰ ਰੁਜ਼ਗਾਰ ਸਕੀਮ ਤਹਿਤ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਸਰਕਾਰੀ ਤਕਨੀਕੀ ਸਿੱਖਿਆ ਵਿਭਾਗ ਮਾਨਸਾ ਵੱਲੋਂ ਇੰਡੀਅਨ ਇੰਸਟੀਚਿਊਟ ਫਾਰ ਸਕਿੱਲ ਡਿਵੈਲਪਮੈਂਟ ਨਾਲ ਤਾਲਮੇਲ ਕਰਕੇ 100 ਦੇ ਕਰੀਬ ਨੌਜਵਾਨਾ ਲਈ ਮਾਰੂਤੀ ਸਜੂਕੀ ਵਿੱਚ ਟਰੇਨਿੰਗ ਦਾ ਰਾਹ ਪੱਧਰਾ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਰਾਜੇਸ਼ ਤ੍ਰਿਪਾਠੀ ਨੇ ਦੱਸਿਆ ਕਿ ਇਸੇ ਸੰਦਰਭ ਵਿੱਚ 3 ਦਸੰਬਰ ਨੂੰ ਮਾਨਸਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਇੱਕ ਲਿਖਤ ਪ੍ਰੀਖਿਆ ਲਈ ਜਾਵੇਗੀ, ਜਿਸ ਤੋਂ ਬਾਅਦ ਨੌਜਵਾਨਾਂ ਦੀ ਟਰੇਨਿੰਗ ਲਈ ਸਿਲੈਕਸ਼ਨ ਕੀਤੀ ਜਾਵੇਗੀ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸ਼੍ਰੀ ਕੋਸ਼ਿਕ ਸ਼ਰਮਾ ਪੰਜਾਬ ਸਟੇਟ ਹੈਡ ਮਾਰੂਤੀ ਸਜ਼ੂਕੀ ਇੰਡੀਆ ਲਿਮਟਿਡ ਨੇ ਦੱਸਿਆ ਕਿ 3 ਦਸੰਬਰ ਨੂੰ ਹੋਣ ਵਾਲੇ ਇਸ ਟੈਸਟ ਵਿੱਚ 300-400 ਨੌਜਵਾਨਾਂ ਦੇ ਆਉਣ ਦੀ ਸੰਭਾਵਨਾ ਹੈ। ਇਸ ਟੈਸਟ ਤੋਂ ਬਾਅਦ ਨੌਜਵਾਨਾਂ ਦਾ ਇੰਟਰਵਿਊ ਲਿਆ ਜਾਵੇਗਾ ਅਤੇ ਉਸ ਤੋਂ ਬਾਅਦ 100 ਨੌਜਵਾਨਾਂ ਦੀ ਗੁੜਗਾਂਵ ਵਿਖੇ ਹੋਣ ਵਾਲੀ ਇਸ ਟਰੇਨਿੰਗ ਲਈ ਸਿਲੈਕਸ਼ਨ ਕੀਤੀ ਜਾਵੇਗੀ। ਉਨ੍ਹਾਂ ਨਾਲ ਹੀ ਦੱਸਿਆ ਕਿ ਸਾਰੇ ਨੌਜਵਾਨ ਮਾਨਸਾ ਜ਼ਿਲ੍ਹੇ ਨਾਲ ਹੀ ਸਬੰਧਤ ਹੋਣਗੇ।
ਸ਼੍ਰੀ ਸ਼ਰਮਾ ਨੇ ਦੱਸਿਆ ਕਿ ਇਸ ਟੈਸਟ ਵਿੱਚ ਹਿੱਸਾ ਲੈਣ ਲਈ ਵਿਦਿਆਰਥੀ ਦੀ ਉਮਰ 1 ਫਰਵਰੀ 2019 ਤੱਕ 18 ਤੋਂ 20 ਸਾਲ ਦੇ ਦਰਮਿਆਨ ਹੋਣੀ ਚਾਹੀਦੀ ਹੈ ਅਤੇ ਵਿਦਿਆਰਥੀ ਨੇ ਰੈਗੂਲਰ 10ਵੀਂ ਕੀਤੀ ਹੋਵੇ। ਉਨ੍ਹਾਂ ਦੱਸਿਆ ਕਿ ਜਿਹੜੇ ਨੌਜਵਾਨ ਇਸ ਸਿਲੈਕਸ਼ਨ ਦੌਰਾਨ ਚੁਣੇ ਜਾਣਗੇ ਉਨ੍ਹਾਂ ਨੂੰ 12000/- (ਬਾਰ੍ਹਾਂ ਹਜ਼ਾਰ ਰੁਪਏ) ਹਰ ਮਹੀਨੇ ਵਜੀਫ਼ੇ ਵਜੋਂ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ 2 ਸਾਲਾਂ ਦਾ  ਐਨ.ਟੀ.ਸੀ. (ਨੈਸ਼ਨਲ ਟਰੇਡ ਸਰਟੀਫਿਕੇਟ) ਵੀ ਦਿੱਤਾ ਜਾਵੇਗਾ।
ਉਨ੍ਹਾਂ ਹੋਰ ਦੱਸਿਆ ਕਿ ਲਿਖਤੀ ਟੈਸਟ ਦੌਰਾਨ 10ਵੀਂ ਪੱਧਰ ਦੇ ਗਣਿਤ, ਸਾਇੰਸ ਅਤੇ ਇੰਗਲਿਸ ਵਿਸ਼ੇ ‘ਤੇ ਆਧਾਰਿਤ ਸਵਾਲ ਹੀ ਪੁੱਛੇ ਜਾਣਗੇ। ਇਸ ਸਬੰਧੀ 28 ਨਵੰਬਰ 2018 ਤੱਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਬਣੀ ਰੁਜ਼ਗਾਰ ਦਫ਼ਤਰ ਦੀ ਨਵੀਂ ਇਮਾਰਤ ਦੇ ਕਮਰਾ ਨੰਬਰ 8 ਵਿੱਚ ਸੰਪਰਕ ਕੀਤਾ ਜਾ ਸਕਦਾ ਹੈ। 


EDITED BY : SARA YAHA | | Last Updated : 7:27 PM 26 ਨਵੰਬਰ 2018

LEAVE A REPLY

Please enter your comment!
Please enter your name here