

ਮਾਨਸਾ ((ਸਾਰਾ ਯਹਾ,ਬਲਜੀਤ ਕੜਵਲ )ਅੱਜ ਰਾਸਟਰੀ ਸਵੈਇਛਕ ਖੂਨਦਾਨ ਦਿਵਸ ਦੇ ਬਰਨਾਲਾ ਵਿਖੇ ਹੋਏ ਰਾਜ ਪੱਧਰੀ ਸਮਾਗਮ ਮੋਕੇ 100 ਵਾਰ ਤੋ ਵੱਧ ਖੂਨਦਾਨ ਕਰਨ ਵਾਲੇ ਸੰਜੀਵ ਪਿੰਕਾ,ਬਲਜੀਤ ਸਰਮਾ,ਅਤੇ 32 ਵਾਰ ਖੂਨਦਾਨ ਕਰਨ ਵਾਲੀ ਹੇਮਾ ਗੁਪਤਾ ਨੂੰ ਸਰਦਾਰ ਬਲਵੀਰ ਸਿੰਘ ਸਿੱਧੂ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਨੇ ਯਾਦਗਰੀ ਚਿੰਨ ਦੇਕੇ ਸਨਮਾਨਿਤ ਕਿਤਾ|ਇਸ ਮੋਕੇ ਸੰਜੀਵ ਪਿੰਕਾ ਨੇ ਕਿਹਾ ਕਿ ਹਰੇਕ
ਇੰਨਸਾਨ ਨੂੰ ਇੱਕ ਸਾਲ ਵਿੱਚ ਚਾਰ ਵਾਰ ਖੂਨਦਾਨ ਕਰਨਾ ਚਾਹਿੰਦਾ ਹੈ ਇਸ ਨਾਲ ਸਿਹਤ ਤੇ ਕੋਈ ਮਾੜਾ ਪ੍ਰਭਾਵ ਨਹੀ ਪੈਦਾ|ਸਹਿਰ ਦੀਆ ਧਾਰਮਿਕ ਰਾਜਨੀਤਿਕ ਤੇ ਸਮਾਜਸੇਵੀ ਸੰਸਥਾਵਾ ਦੇ ਮੈਂਬਰਾਂ ਨੇ ਇਹਨਾ ਖੂਨਦਾਨੀਆ ਦੀ ਵਿਸੇਸ ਪ੍ਰਾਪਤੀ ਤੇ ਵਧਾਈ ਦਿਤੀ|ਅਪਨੀਤ ਰਿਯਾਂਤ ਡਿਪਟੀ ਕਮੀਸ਼ਨਰ ਮਾਨਸਾ ਨੇ ਵਧਾਈ ਦਿੰਦਿਆ ਕਿਹਾ ਕਿ ਸਮਾਜ ਲਈ ਕੁਝ ਕਰ ਗੁਜਰਨ ਵਾਲੀਆ ਸਖਸੀਅਤਾ ਤੇ ਮਾਨ ਕਰਨਾ ਚਾਹਿੰਦਾ ਹੈ ਜੋ ਆਪਨਾ ਜੀਵਨ ਵਿੱਚ ਸਮਾਜ ਪ੍ਰਤੀ ਆਪਨੀ ਬਣਦੀ ਜਿਮੇਦਾਰੀ ਸਮਝਦੇ ਹੋਏ ਵਧੀਆ ਸਮਾਜ ਸਿਰਜਣ ਵਿੱਚ ਆਪਨਾ ਯੋਗਦਾਨ ਪਾਉਦੇ ਹਨ|ਖੂਨਦਾਨ ਕਰਕੇ ਕਿਸੇ ਵਿਅਕਤੀ ਦੀ ਜਾਨ ਬਚਾਉਣਾ ਇਸ ਤੋ ਵੱਡਾ ਭਲਾਈ ਦਾ ਕੰਮ ਕੋਈ ਨਹੀ ਹੋ ਸਕਦਾ|

























