ਖਹਿਰਾ ਨੇ ‘ਆਪ’ ਹਾਈਕਮਾਨ ਦੀਆਂ ‘ਯੋਜਨਾਵਾਂ’ ‘ਤੇ ਫੇਰਿਆ ਪਾਣੀ, ਦਿੱਤਾ ਵੱਡਾ ਬਿਆਨ

0
32

ਲੁਧਿਆਣਾ: ਸੁਲ੍ਹਾ ਸਫ਼ਾਈ ਦੀਆਂ ਕੋਸ਼ਿਸ਼ਾਂ ਨੂੰ ਤਿਲਾਂਜਲੀ ਦਿੰਦੇ ਹੋਏ ਬਾਗ਼ੀ ਵਿਧਾਇਕ ਸੁਖਪਾਲ ਖਹਿਰਾ ਨੇ ਆਮ ਆਦਮੀ ਪਾਰਟੀ ਵਿਰੁੱਧ ਵੱਡਾ ਬਿਆਨ ਦਿੱਤਾ ਹੈ। ਇਸ ਬਿਆਨ ਨਾਲ ਹੀ ਖਹਿਰਾ ਨੇ ਹਾਈਕਮਾਨ ਵੱਲੋਂ ਪੰਜਾਬ ਦਾ ਪ੍ਰਧਾਨ ਲਾਉਣ ਦੀਆਂ ਕੋਸ਼ਿਸ਼ਾਂ ਨੂੰ ਬੂਰ ਪੈਣ ਤੋਂ ਪਹਿਲਾਂ ਹੀ ਮਸਲ਼ ਦਿੱਤਾ ਹੈ। ਖਹਿਰਾ ਦੇ ਇਸ ਬਿਆਨ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਹ ਹੁਣ ਪਾਰਟੀ ਦੀ ਕਿਸੇ ਵੀ ਅਹੁਦੇਦਾਰੀ ਲੈਣ ਦੇ ਮੂਡ ਵਿੱਚ ਨਹੀਂ ਹਨ।

ਖਹਿਰਾ ਨੇ ਕਿਹਾ ਹੈ ਕਿ ਇਸ ਸਮੇਂ ‘ਆਪ’ ਦੀ ਸਥਿਤੀ ਕਾਫੀ ਖ਼ਰਾਬ ਹੈ ਅਤੇ ਕੋਈ ਬੇਵਕੂਫ ਹੀ ਹੋਵੇਗਾ ਜੋ ਹੁਣ ਪਾਰਟੀ ਦਾ ਪ੍ਰਧਾਨ ਬਣੇਗਾ। ਖਹਿਰਾ ਦਾ ਇਹ ਬਿਆਨ ਪਾਰਟੀ ਹਾਈਕਮਾਂਡ ਵੱਲੋਂ ਸ਼ੁਰੂ ਕੀਤੀ ਸੁਲ੍ਹਾ ਸਫ਼ਾਈ ਮੁਹਿੰਮ ਨੂੰ ਵੱਡੀ ਸੱਟ ਮਾਰਨ ਵਾਲਾ ਹੈ। ਭੁਲੱਥ ਤੋਂ ਵਿਧਾਇਕ ਨੇ ਲੁਧਿਆਣਾ ਵਿੱਚ ਡੀਐਮਸੀ ਹਸਪਤਾਲ ਵਿੱਚ ਕਿਸੇ ਜ਼ਖ਼ਮੀ ਵਰਕਰ ਦਾ ਹਾਲਚਾਲ ਪੁੱਛਣ ਦੌਰਾਨ ਇਹ ਬਿਆਨ ਦਿੱਤਾ ਹੈ।

ਬੇਸ਼ੱਕ ਪਾਰਟੀ ਨੇ ਭਗਵੰਤ ਮਾਨ ਤੇ ਖਹਿਰਾ ਦੀ ਸ਼ਬਦੀ ਜੰਗ ਰੋਕਣ ਲਈ ਵਿਆਪਕ ਮੁਹਿੰਮ ਆਰੰਭੀ ਹੋਈ ਹੈ, ਪਰ ਖਹਿਰਾ ਦੇ ਤੇਵਰ ਹਾਈਕਮਾਂਡ ਦੀ ਅਧੀਨਗੀ ਕਬੂਲਣ ਵਾਲੇ ਨਹੀਂ ਰਹੇ। ਉਹ ਲਗਾਤਾਰ ਖ਼ੁਦਮੁਖ਼ਤਿਆਰੀ ਦੀ ਗੱਲ ਕਰ ਰਹੇ ਹਨ। ਖਹਿਰਾ ਦੇ ਇਸ ਬਿਆਨ ਤੋਂ ਉਨ੍ਹਾਂ ਉੱਡਦੀਆਂ ਖ਼ਬਰਾਂ ਨੂੰ ਹੋਰ ਹਵਾ ਮਿਲੀ ਹੈ, ਜਿਨ੍ਹਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਖਹਿਰਾ ਨਵੀਂ ਪਾਰਟੀ ਬਣਾਉਣ ਜਾ ਰਹੇ ਹਨ।


EDITED BY : SARA YAHA | | Last Updated : 7:45 pm 27 October 2018

LEAVE A REPLY

Please enter your comment!
Please enter your name here