

ਮੁੰਬਈ: ਬੀਸੀਸੀਆਈ ਨੇ ਵੱਡਾ ਫੈਸਲਾ ਲੈਂਦੇ ਹੋਏ ਆਸਟ੍ਰੇਲੀਆ ਅਤੇ ਵੈਸਟ ਇੰਡੀਜ਼ ਖਿਲਾਫ ਹੋਣ ਵਾਲੇ ਟੀ-20 ਸੀਰੀਜ਼ ‘ਚ ਸਾਬਕਾ ਕਪਤਾਨ ਐੱਮ.ਐੱਸ. ਧੋਨੀ ਨੂੰ ਥਾਂ ਨਹੀਂ ਦਿੱਤੀ। ਧੋਨੀ ਦੀ ਥਾਂ ਇਸ ਵਾਰ ਟੀਮ ‘ਚ ਰਿਸ਼ਭ ਪੰਤ ਨੂੰ ਵਿਕੇਟਕਿਪਿੰਗ ਦਾ ਜ਼ਿੰਮਾ ਦਿੱਤਾ ਗਿਆ ਹੈ, ਜਦੋਂ ਕਿ ਕਵਰ ਦੇ ਤੌਰ ‘ਤੇ ਦਿਨੇਸ਼ ਕਾਰਤਿਕ ਨੂੰ ਵੀ ਟੀਮ ‘ਚ ਸ਼ਾਮਲ ਕੀਤਾ ਗਿਆ ਹੈ।
ਏਸ਼ੀਆ ਕੱਪ ‘ਚ ਜ਼ਥਮੀ ਆਲ-ਰਾਉਂਡਰ ਹਾਰਦਿਕ ਪੰਡਿਆ ਨੂੰ ਵੀ ਟੀਮ ‘ਚ ਸ਼ਾਮਲ ਨਹੀਂ ਕੀਤਾ ਗਿਆ। ਹਾਰਦਿਕ ਦੀ ਥਾਂ ਭਾਰਤੀ ਕ੍ਰਿਕਟ ਟੀਮ ‘ਚ ਉਸ ਦੇ ਭਰਾ ਕਰੁਨਾਲ ਪੰਡਿਆ ਨੂੰ ਮੌਕਾ ਮਿਲਿਆ ਹੈ। ਇਸ ਦੇ ਨਾਲ ਟੀਮ ‘ਚ ਵਾਸ਼ਿੰਗਟਨ ਸੁੰਦਰ ਅਤੇ ਸ਼੍ਰੇਅਸ ਅਈਅਰ ਨੂੰ ਵੀ ਟੀਮ ‘ਚ ਸ਼ਾਮਲ ਕੀਤਾ ਗਿਆ ਹੈ।

ਕਪਤਾਨ ਕੋਹਲੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੂੰ ਵੈਸਟ ਇੰਡੀਜ਼ ਖਿਲਾਫ ਖੇਡਣ ਦੀ ਥਾਂ ਆਰਾਮ ਦਾ ਸਮਾਂ ਦਿੱਤਾ ਗਿਆ ਸੀ। ਇਸ ਵਾਰ ਕੋਹਲੀ ਦੀ ਥਾਂ ਰੋਹਿਤ ਸ਼ਰਮਾ ਟੀਮ ਦੀ ਕਪਤਾਨੀ ਕਰਨਗੇ। ਸਿਰਫ ਵੈਸਟ ਇਡੀਜ਼ ਹੀ ਨਹੀਂ ਆਸਟ੍ਰੇਲੀਆ ਦੌਰੇ ਸਮੇਂ ਵੀ ਰੋਹਿਤ ਹੀ ਟੀਮ ਦੀ ਕਪਤਾਨੀ ਸੰਭਾਲਣਗੇ।
BCCI ਨੇ ਵੈਸਟ ਇੰਡੀਜ਼ ਖ਼ਿਲਾਫ਼ ਹੋਣ ਵਾਲੇ ਟੀ-20 ਟੀਮ ‘ਚ ਸਿਰਫ ਇੱਕ ਬਦਲਾਅ ਕੀਤਾ ਹੈ ਉਹ ਹੈ ਟੀਮ ‘ਚ ਸ਼ਮਿਲ ਸ਼ਾਹਬਾਜ਼ ਨਦੀਮ ਨੂੰ ਆਸਟ੍ਰੇਲੀਆ ਦੌਰੇ ‘ਚ ਥਾਂ ਨਹੀਂ ਦਿੱਤੀ ਗਈ। ਇਸ ਤੋਂ ਇਲਾਵਾ ਵੈਸਟ ਇੰਡੀਜ਼ ਦੇ ਨਾਲ ਪੰਜ ਇੱਕ ਦਿਨੀਂ ਮੈਚਾਂ ਦੀ ਸੀਰੀਜ਼ ਦੇ ਆਖਿਰੀ ਦੋ ਮੈਚਾਂ ‘ਚ ਕੇਦਾਰ ਜਾਧਵ ਨੂੰ ਮੌਕਾ ਦਿੱਤਾ ਗਿਆ ਹੈ। ਜਾਧਵ ਨੂੰ ਏਸ਼ੀਆ ਕੱਪ ਸਮੇਂ ਫੱਟੜ ਹੋਣ ਕਾਰਨ ਟੀਮ ‘ਚ ਥਾਂ ਨਹੀਂ ਮਿਲੀ ਸੀ।

ਵੈਸਟ ਇੰਡੀਜ਼ ਖ਼ਿਲਾਫ ਇਹ ਹੈ ਭਾਰਤੀ ਟੀਮ: ਰੋਹਿਤ ਸ਼ਰਮਾ (ਕਪਤਾਨ), ਸ਼ਿਖਰ ਧਵਨ, ਕੇ.ਐੱਲ. ਰਾਹੁਲ, ਸ਼੍ਰੇਅਸ ਅਈਅਰ, ਮਨੀਸ਼ ਪਾਂਡੇ, ਦਿਨੇਸ਼ ਕਾਰਤਿਕ, ਰਿਸ਼ਭ ਪੰਤ, ਕੁਲਦੀਪ ਯਾਦਵ, ਯੁਜਵੇਂਦਰ ਚਹਿਲ, ਵਾਸ਼ਿੰਗਟਨ ਸੁੰਦਰ, ਕਰੁਣਾਲ ਪਾਂਡਿਆ, ਭੁਵਨੇਸ਼ਵਰ ਕੁਮਾਰ, ਜਸਪ੍ਰੀਤ ਬੁਮਰਾਹ, ਉਮੇਸ਼ ਯਾਦਵ ਅਤੇ ਖਲੀਲ ਅਹਿਮਦ, ਸ਼ਾਹਬਾਜ਼ ਨਦੀਮ।
ਆਸਟ੍ਰੇਲੀਆ ਖਿਲਾਫ ਇਹ ਹੈ ਭਾਰਤੀ ਟੀਮ: ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ, ਸ਼ਿਖਰ ਧਵਨ, ਕੇ.ਐੱਲ. ਰਾਹੁਲ, ਸ਼੍ਰੇਅਸ ਅਈਅਰ, ਮਨੀਸ਼ ਪਾਂਡੇ, ਦਿਨੇਸ਼ ਕਾਰਤਿਕ, ਰਿਸ਼ਭ ਪੰਤ, ਕੁਲਦੀਪ ਯਾਦਵ, ਯੁਜਵੇਂਦਰ ਚਹਿਲ, ਵਾਸ਼ਿੰਗਟਨ ਸੁੰਦਰ, ਕਰੁਣਾਲ ਪਾਂਡਿਆ, ਭੁਵਨੇਸ਼ਵਰ ਕੁਮਾਰ, ਜਸਪ੍ਰੀਤ ਬੁਮਰਾਹ, ਉਮੇਸ਼ ਯਾਦਵ ਅਤੇ ਖਲੀਲ ਅਹਿਮਦ।
EDITED BY : SARA YAHA | | Last Updated : 7:46 pm 27 October 2018



















