*ਕੋਰੋਨਾ ਨਾਲ ਨਜਿੱਠਣ ਲਈ ਤਹਿਸੀਲ ਅਤੇ ਜ਼ਿਲ੍ਹਾ ਪੱਧਰ ’ਤੇ ਉਚਿਤ ਪ੍ਰਬੰਧ-ਸਿਵਲ ਸਰਜਨ*

0
52

ਮਾਨਸਾ, 06 ਜੂਨ: (ਸਾਰਾ ਯਹਾਂ/ਮੁੱਖ ਸੰਪਾਦਕ)
ਸਿਵਲ ਸਰਜਨ ਡਾ. ਅਰਵਿੰਦ ਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ 04 ਜੂਨ 2025 ਨੂੰ ਸਿਵਲ ਹਸਪਤਾਲ, ਮਾਨਸਾ ਵਿਖੇ ਆਏ ਮਰੀਜ਼ਾਂ ਵਿੱਚੋਂ 06 ਸ਼ੱਕੀ ਮਰੀਜ਼ਾਂ ਦਾ ਕੋਰੋਨਾ ਟੈਸਟ ਕਰਵਾਇਆ ਗਿਆ, ਜਿੰਨ੍ਹਾਂ ਵਿੱਚੋਂ 02 ਮਰੀਜ਼ ਕੋਰੋਨਾ ਪਾਜ਼ੀਟਿਵ ਪਾਏ ਗਏ। ਉਨ੍ਹਾਂ ਦੱਸਿਆ ਕਿ ਇੱਕ ਮਰੀਜ਼ ਮਾਨਸਾ ਦਾ ਵਸਨੀਕ ਹੈ ਅਤੇ ਦੂਜਾ ਮਰੀਜ਼ ਜ਼ਿਲ੍ਹਾ ਬਰੇਲੀ, ਯੂ.ਪੀ. ਦਾ ਰਹਿਣ ਵਾਲਾ ਹੈ। ਇੰਨ੍ਹਾਂ ਮਰੀਜ਼ਾਂ ਦੀ ਪਾਜ਼ੀਟਿਵ ਰਿਪੋਰਟ ਦਾ 05 ਜੂਨ 2025 ਨੂੰ ਕਨਫਰਮੇਸ਼ਨ ਕੀਤਾ ਗਿਆ।
ਸਿਵਲ ਸਰਜਨ ਨੇ ਦੱਸਿਆ ਕਿ ਦੋਵੇਂ ਮਰੀਜ਼ ਪਾਜ਼ੀਟਿਵ ਹੀ ਹਨ, ਇੱਕ ਮਰੀਜ਼ ਜੋ ਜ਼ਿਲ੍ਹਾ ਮਾਨਸਾ ਦਾ ਵਸਨੀਕ ਹੈ ਉਸ ਦੀ ਸਿਹਤ ਬਿਲਕੁਲ ਠੀਕ ਹੈ। ਇੱਕ ਮਰੀਜ਼ ਜੋ ਜ਼ਿਲ੍ਹਾ, ਬਰੇਲੀ ਯੂ.ਪੀ. ਦਾ ਵਸਨੀਕ ਸੀ ਬਿਨ੍ਹਾਂ ਦੱਸੇ ਹਸਪਤਾਲ ਵਿੱਚੋਂ ਚਲਿਆ ਗਿਆ, ਇਸ ਸਬੰਧੀ ਸੂਚਨਾ ਸਟੇਟ ਹੈੱਡ ਕੁਆਰਟਰ ਪੰਜਾਬ ਅਤੇ ਯੂ.ਪੀ ਸਰਕਾਰ ਨੂੰ ਦੇ ਦਿੱਤੀ ਗਈ ਹੈ ।
ਜ਼ਿਲ੍ਹਾ ਐਪੀਡੀਮੋਲੋਜਿਸਟ ਸੰਤੋਸ਼ ਭਾਰਤੀ ਨੇ ਦੱਸਿਆ ਕਿ ਜੇਕਰ ਇਸ ਤਰ੍ਹਾਂ ਦਾ ਸ਼ੱਕੀ ਮਰੀਜ਼ ਕੋਈ ਹੋਰ ਆਉਂਦਾ ਹੈ ਤਾਂ ਸਿਹਤ ਵਿਭਾਗ ਵੱਲੋਂ ਸਿਵਲ ਹਸਪਤਾਲ ਮਾਨਸਾ, ਐਸ.ਡੀ.ਐਚ. ਬੁਢਲਾਡਾ ਤੇ ਸਰਦੂਲਗੜ੍ਹ ਵਿਖੇ ਆਈਸੋਲੇਸ਼ਨ ਵਾਰਡ ਬਣਾ ਦਿੱਤੇ ਗਏ ਹਨ, ਇਸ ਦੇ ਨਾਲ ਹੀ ਮਾਸਕ ਅਤੇ ਸੈਨੀਟਾਈਜ਼ਰਾਂ ਦਾ ਲੋੜੀਦਾ ਪ੍ਰਬੰਧ ਵਿਭਾਗ ਵੱਲੋਂ ਕਰ ਲਿਆ ਗਿਆ ਹੈ। ਇੰਨ੍ਹਾਂ ਹਸਪਤਾਲਾਂ ਵਿੱਚ ਫਲੂ ਕਾਰਨਰ ਵੀ ਬਣਾ ਦਿੱਤੇ ਗਏ ਹਨ। ਇਸ ਸਬੰਧੀ ਵਿਭਾਗ ਦੇ ਅਧਿਕਾਰੀਆਂ ਕਰਮਚਾਰੀਆਂ ਨੂੰ ਚੌਕਸ ਰਹਿਣ ਲਈ ਕਿਹਾ ਗਿਆ ਹੈ।

LEAVE A REPLY

Please enter your comment!
Please enter your name here