*ਕੋਰੋਨਾ ਦੀ ਤੀਸਰੀ ਲਹਿਰ ਤੋਂ ਬਚਣ ਲਈ ਸਾਵਧਾਨੀਆਂ ਅਤੇ ਟੀਕਾਕਰਣ ਬਹੁਤ ਜਰੂਰੀ:-ਡਾਕਟਰ ਜਨਕ ਰਾਜ ਸਿੰਗਲਾ*

0
66

ਮਾਨਸਾ 07,ਜਨਵਰੀ (ਸਾਰਾ ਯਹਾਂ/ਬੀਰਬਲ ਧਾਲੀਵਾਲ) : ਪਿਛਲੇ ਇੱਕ ਹਫਤੇ ਤੋਂ ਕੋਰੋਨਾ ਕੇਸਾਂ ਵਿੱਚ ਲਗਾਤਾਰ ਵੱਡੀ ਪੱਧਰ ਤੇ ਵਾਧਾ ਹੋਇਆ ਹੈ। ਦਸ ਦਿਨ ਪਹਿਲਾਂ ਪੂਰੇ ਭਾਰਤ ਵਿੱਚ ਕੋਰੋਨਾ ਦੇ ਨਵੇਂ ਕੇਸ ਲਗਭਗ ਅੱਠ-ਨੌ ਹਜ਼ਾਰ ਪੑਤੀ ਦਿਨ ਹੁਦੇ ਸਨ, ਜੋ ਕਿ ਹੁਣ ਲਗਪਗ ਪੰਜਾਹ ਹਜ਼ਾਰ ਪੑਤੀ ਦਿਨ ਹੋ ਗਏ ਹਨ। ਆਮ ਧਾਰਨਾ ਹੈ ਕਿ ਉਮੀਕਰੋਣ ਵਾਇਰਸ ਪਹਿਲਾਂ ਵਾਲੇ ਡੈਲਟਾ ਵਾਇਰਸ ਤੋ ਘੱਟ ਖਤਰਨਾਕ ਹੈ। ਪਰ ਅਸੀਂ ਇੱਕ ਵੀ ਮਨੁੱਖੀ ਜਿੰਦਗੀ ਦਾ ਨੁਕਸਾਨ ਕੋਰੋਨਾ ਕਾਰਨ  ਨਹੀ ਹੋਣ ਦੇਣਾ ਚਾਹੁੰਦੇ। ਕਿਉਂਕਿ ਹਰ ਮਨੁੱਖੀ ਜਿੰਦਗੀ ਬੇਸ਼ੁਮਾਰ ਕੀਮਤੀ ਹੈ। ਇਸ ਕਰਕੇ ਅਸੀਂ ਇਸ ਤੋਂ ਬਚਾਅ ਲਈ ਕੋਈ ਵੀ ਕਸਰ ਬਾਕੀ ਨਹੀਂ ਛੱਡਾਂਗੇ।
                  ਟੀਕਾਕਰਣ ਦੀ ਗੱਲ ਕਰੀਏ ਤਾਂ,ਹੁਣ ਕੋਈ ਵੀ ਵਹਿਮ ਇਸ ਨੂੰ ਲੈ ਕੇ ਨਹੀ ਹੋਣਾ ਚਾਹੀਦਾ। ਬੱਚਿਆਂ ਵਿੱਚ ਜਿੰਨਾ ਦੀ ਉਮਰ 15-18 ਸਾਲ ਹੈ, ਉਨ੍ਹਾਂ ਲਈ ਵੀ ਟੀਕਾਕਰਣ ਸ਼ੁਰੂ ਹੋ ਚੁਕਿਆ ਹੈ। ਤੀਸਰੀ ਬੂਸਟਰ ਡੋਜ਼ ਵੀ 10 ਜਨਵਰੀ , ਤੋਂ ਸ਼ੁਰੂ ਹੋਣ ਵਾਲੀ ਹੈ। ਸੋ ਦੇਸ਼ ਦੇ ਹਰ ਇੱਕ ਨਾਗਰਿਕ ਦੀ ਜ਼ਿੰਮੇਵਾਰੀ ਹੈ, ਉਹ ਆਪਣੇ ਅਤੇ ਆਪਣੇ ਨੇੜਲਿਆਂ ਦੇ ਪੂਰਾ ਟੀਕਾਕਰਣ ਕਰਵਾਏ, ਜੋ ਕਿ ਬਿਲਕੁਲ ਮੁਫ਼ਤ  ਹੈ। ਬਾਅਦ ਵਿੱਚ ਬਿਮਾਰ ਹੋ ਕੇ ਹਸਪਤਾਲਾਂ ਵਿੱਚ ਪੈਸੇ ਅਤੇ ਟਾਈਮ ਜਾਇਆ ਕਰਨ ਤੋਂ ਚੰਗਾ ਹੈ।
                     ਸਾਡੀ ਸਿਹਤ ਦੀ ਸੰਭਾਲ ਸਾਡੀ ਆਪਣੀ ਜਿੰਮੇਵਾਰੀ ਹੈ।ਜਿਵੇਂ ਕਿ ਕੋਰੋਨਾ ਤੋਂ ਬਚਣ ਲਈ ਮਾਸਕ ਅਤੇ ਸੈਨੇਟਾਈਜਰ ਦੀ  ਵਰਤੋਂ,ਵਾਰ-ਵਾਰ ਹੱਥ ਧੋਵੋ, ਸਮਾਜਿਕ ਦੂਰੀ ਰੱਖਣਾ, ਬੇ-ਲੋੜੀਦੇ ਇਕੱਠਾਂ ਤੋਂ ਬਚਤ ਰੱਖਣਾ, ਇਹ ਸਭ ਸਾਡੀ ਆਪਣੀ ਜਿੰਮੇਵਾਰੀ ਹੈ। ਇਸ ਵਿੱਚੋਂ ਕਿਸੇ ਸਰਕਾਰ ਨੇ ਜਾਂ ਕਿਸੇ ਡਾਕਟਰ ਨੇ ਕੁਝ ਨਹੀਂ ਕਰਨਾ।ਸਾਨੂੰ ਹੁਣ ਤੱਕ ਇਹ ਸਾਵਧਾਨੀਆਂ ਰੱਖਣ ਵਾਸਤੇ ਵਾਰ ਵਾਰ ਸਮਝਾਇਆ ਜਾ ਚੁੱਕਾ ਹੈ।  
        ਉਮੀਕਰੋਣ ਵਾਇਰਸ ਦੁਨੀਆਂ ਦਾ ਸਭ ਤੋਂ ਤੇਜੀ ਨਾਲ ਫੈਲਣ ਵਾਲਾ ਵਾਇਰਸ ਮੰਨਿਆ ਜਾ ਰਿਹਾ ਹੈ। ਅਮਰੀਕਾ, ਇੰਗਲੈਂਡ, ਫਰਾਂਸ, ਜਾਪਾਨ, ਦੱਖਣੀ ਅਫ਼ਰੀਕਾ ਸਮੇਤ ਬਹੁਤ ਸਾਰੇ ਬਾਹਰਲੇ ਦੇਸ਼ਾਂ ਵਿੱਚ ਇਹ ਵਾਇਰਸ ਤੇਜੀ ਨਾਲ ਫੈਲਿਆ ਹੈ।
             ਸਾਡੀ ਸਰਕਾਰ, ਸਰਕਾਰੀ ਹਸਪਤਾਲਾਂ ਅਤੇ ਪ੍ਈਵੇਟ ਹਸਪਤਾਲਾਂ ਨੂੰ ਵੀ ਇਸ ਵਾਇਰਸ ਨਾਲ ਨਜਿੱਠਣ ਲਈ ਆਪਣੀਆਂ ਤਿਆਰੀਆਂ ਕਰ ਲੈਣੀਆਂ ਚਾਹੀਦੀਆਂ ਹਨ। ਤਾਂ ਜੋ ਕਿ ਅਸੀਂ ਪਹਿਲਾਂ ਵਾਲੀਆਂ ਗਲਤੀਆਂ ਦੁਆਰਾ ਨਾ ਦੁਹਰਾਈਏ ਅਤੇ ਕਿਸੇ ਮਨੁੱਖ ਜਾਂ ਮਰੀਜ਼ ਨੂੰ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।
            ਕੈਂਸਰ, ਸੂਗਰ, ਬਲੱਡ ਪੑੈਸਰ ,ਸਾਹ, ਦਮਾ ਅਧਰੰਗ ਆਦਿ ਬਿਮਾਰੀਆਂ ਤੋਂ ਪੀੜਿਤ, ਮਰੀਜ਼, ਵੱਡੀ ਉਮਰ ਦੇ ਮਨੁੱਖ ਅਤੇ ਉਹ ਇਨਸਾਨ ਜਿੰਨਾ ਨੂੰ ਕੋਰੋਨਾ ਵੈਕਸੀਨ ਦੀਆਂ ਦੋਨੋਂ ਖੁਰਾਕਾਂ ਨਹੀਂ ਲੱਗੀਆਂ, ਇਨ੍ਹਾਂ ਸਾਰੇ ਲੋਕਾਂ ਨੂੰ ਦੂਜਿਆਂ ਨਾਲੋਂ ਵੱਧ ਸਾਵਧਾਨ ਰਹਿਣ ਦੀ ਲੋੜ ਹੈ।  
              ਇਸ ਮੌਕੇ ਜਿਲ੍ਹਾ ਟੀਕਾਕਰਣ ਅਫ਼ਸਰ ਡਾਕਟਰ ਰਣਜੀਤ ਸਿੰਘ ਨੇ ਕਿਹਾ ਹੈ ਕਿ ਟੀਕਾਕਰਣ ਸੰਬੰਧੀ ਉਹ ਲੋਕਾਂ ਦੀ ਕੋਈ ਵੀ ਮੁਸ਼ਕਲ ਕਿਸੇ ਵੀ ਸਮੇਂ ਸੁਨਣ ਨੂੰ ਤਿਆਰ ਹਨ। ਲੋਕਾਂ ਨੂੰ ਆਮ ਮੁਹਾਰੇ ਅੱਗੇ ਆ ਕੇ ਸਰਕਾਰ ਵੱਲੋਂ ਲਗਾਏ ਜਾ ਰਹੇ ਮੁਫ਼ਤ ਟੀਕਾਕਰਣ ਕੈਂਪਾ ਦਾ ਲਾਭ ਉਠਾਉਣਾ ਚਾਹੀਦਾ ਹੈ

LEAVE A REPLY

Please enter your comment!
Please enter your name here