*ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਧੀਆਂ ਦੀ ਕੀਤੀ ਹੌਂਸਲਾ ਅਫਜ਼ਾਈ..!ਮਹਿਲਾ ਡਿਪਟੀ ਕਮਿਸ਼ਨਰ ਧੀਆਂ ਦੀ ਲੋਹੜੀ ਤੋਂ ਰਹੇ ਦੂਰ, ਐੱਸ ਐੱਸ ਪੀ ਨੇ ਵੀ ਨਹੀਂ ਕੀਤੀ ਸ਼ਿਰਕਤ*

0
74

ਮਾਨਸਾ 11 ਜਨਵਰੀ (ਸਾਰਾ ਯਹਾਂ/ਮੁੱਖ ਸੰਪਾਦਕ) : ਧੀਆਂ ਦੀ ਲੋਹੜੀ ਨੂੰ ਸਮਰਪਿਤ 21 ਵੇਂ ਲੋਹੜੀ ਮੇਲੇ ਦੌਰਾਨ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਮਾਨਸਾ ਜ਼ਿਲ੍ਹੇ ਦੀਆਂ ਹੋਣਹਾਰ 41 ਧੀਆਂ ਨੂੰ ਸਨਮਾਨਿਤ ਕਰਦਿਆਂ ਮਾਣ ਮਹਿਸੂਸ ਕੀਤਾ ਕਿ ਧੀਆਂ ਹਰ ਖੇਤਰ ਵਿੱਚ ਤਰੱਕੀ ਕਰ ਰਹੀਆਂ, ਉਨ੍ਹਾਂ ਕਿਹਾ ਕਿ ਉਸਾਰੂ ਸੋਚ ਤੇ ਸੰਘਰਸ਼ ਪੱਖੋਂ ਮਾਨਸਾ ਇਲਾਕਾ ਕਦੇ ਵੀ ਪਛੜਿਆ ਨਹੀਂ ਰਿਹਾ ਸਗੋਂ ਮੁਜ਼ਾਹਰਾ ਮੂਮੈਂਟ ਤੋਂ ਇਲਾਵਾ ਅਨੇਕਾਂ ਸੰਘਰਸ਼ਾਂ ਦੀ ਸ਼ੁਰੂਆਤ ਇਥੋਂ ਹੋਈ, ਇਹ ਪ੍ਰੋ ਅਜਮੇਰ ਔਲਖ ਵਰਗੇ ਇਨਕਲਾਬੀ ਨਾਟਕਕਾਰ ਯੋਧਿਆਂ ਦੀ ਧਰਤੀ ਹੈ। ਉਹ ਕਈ ਘੰਟੇ ਲੋਹੜੀ ਸਮਾਗਮ ਦੌਰਾਨ ਰਹੇ ਅਤੇ ਕਈ ਦਹਾਕਿਆਂ ਤੋਂ ਕੀਤੇ ਜਾ ਰਹੇ ਮੰਚ ਦੇ ਉਪਰਾਲਿਆਂ ਦੀ ਭਰਵੀਂ ਪ੍ਰਸ਼ੰਸਾ ਕੀਤੀ। ਪਰ ਸ਼ਹਿਰੀਆਂ ਅਤੇ ਮੰਚ ਮੈਂਬਰਾਂ ਨੂੰ ਇਸ ਗੱਲੋਂ ਹੈਰਾਨੀ ਤੇ ਨਿਰਾਸ਼ਾ ਹੋਈ ਕਿ ਜ਼ਿਲ੍ਹਾ ਦੇ ਮਹਿਲਾ ਡਿਪਟੀ ਕਮਿਸ਼ਨਰ ਨਵਜੋਤ ਕੌਰ ਧੀਆਂ ਦੀ ਲੋਹੜੀ ਤੋਂ ਦੂਰ ਰਹੇ। ਜ਼ਿਲ੍ਹੇ ਦੇ ਐੱਸ ਐੱਸ ਪੀ ਭਗੀਰਥ ਸਿੰਘ ਮੀਨਾ ਵੀ ਨਹੀਂ ਆਏ।
ਡਾ ਵਿਜੈ ਸਿੰਗਲਾ ਹਲਕਾ ਵਿਧਾਇਕ ਮਾਨਸਾ ਨੇ ਸਭਿਆਚਾਰ ਚੇਤਨਾ ਮੰਚ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਹੁਣ ਲੋਕ ਬੇਸ਼ੱਕ ਜਾਗਰੂਕ ਹੋ ਗਏ ਹਨ, ਧੀਆਂ ਦੀ ਲੋਹੜੀ ਮਨਾਈ ਜਾ ਰਹੀ ਹੈ,ਪਰ ਜਦੋਂ ਦੋ ਦਹਾਕਿਆਂ ਪਹਿਲਾ ਮੰਚ ਵੱਲੋਂ ਧੀਆਂ ਦੀ ਲੋਹੜੀ ਮਨਾਉਣ ਦੀ ਸ਼ੁਰੂਆਤ ਕੀਤੀ,ਉਸ ਵੇਲੇ ਕੋਈ ਵਿਰਲਾ ਹੀ ਧੀਆਂ ਦੀ ਲੋਹੜੀ ਮਨਾਉਂਦਾ ਸੀ, ਇਸ ਮੌਕੇ ਗੁਰਪ੍ਰੀਤ ਸਿੰਘ ਭੁੱਚਰ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ, ਸੰਤ ਪ੍ਰਸ਼ੋਤਮ ਦਾਸ ਮਾਨਸਾ ਖੁਰਦ ਐੱਸ ਡੀ ਐੱਮ ਕਾਲਾ ਰਾਮ ਕਾਂਸਲ, ਤਹਿਸੀਲਦਾਰ ਅੰਮ੍ਰਿਤਪਾਲ ਕੌਰ ਪੱਟੀ, ਨਾਇਬ ਤਹਿਸੀਲਦਾਰ ਗੁਰਪ੍ਰੀਤ ਕੌਰ ਜੋਗਾ,ਡੀ ਐੱਸ ਪੀ ਮਨਜੀਤ ਸਿੰਘ,ਸੁਨੀਲ ਨੀਨੂੰ ਪ੍ਰਧਾਨ ਨਗਰ ਕੌਂਸਲ ਮਾਨਸਾ, ਮੱਘਰ ਸਿੰਘ ਸਿੱਧੂ ਪ੍ਰਧਾਨ ਖਾਲਸਾ ਹਾਈ ਸਕੂਲ ਮਾਨਸਾ ,ਡਾ ਜਨਕ ਰਾਜ ਸਿੰਗਲਾ,ਪ੍ਰੇਮ ਅਰੋੜਾ, ਐਡਵੋਕੇਟ ਵਿਜੈ ਸਿੰਗਲਾ, ਐਡਵੋਕੇਟ ਕੇਸਰ ਸਿੰਘ ਧਲੇਵਾਂ,ਡਾ ਨਿਸ਼ਾਨ ਸਿੰਘ,ਨੇ ਮੰਚ ਦੇ ਉਦਮ ਦੀ ਪ੍ਰਸ਼ੰਸਾ ਕੀਤੀ।
ਮੰਚ ਦੇ ਪ੍ਰਧਾਨ ਹਰਿੰਦਰ ਸਿੰਘ ਮਾਨਸ਼ਾਹੀਆ, ਜਨਰਲ ਸਕੱਤਰ ਹਰਦੀਪ ਸਿੰਘ ਸਿੱਧੂ,ਵਿੱਤ ਸਕੱਤਰ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਸਨਮਾਨਿਤ ਧੀਆਂ ਵਿੱਚ ਫੁੱਲਾਂ ਦੀ ਖੇਤੀ ਕਰਨ ਵਾਲੀ ਅਮਨਜੀਤ ਕੌਰ ਕੁਲਰੀਆਂ ਵੀ ਸ਼ਾਮਲ ਹੈ,ਜੋ ਗੁਰੂ ਨਾਨਕ ਕਾਲਜ ਬੁਢਲਾਡਾ ਵਿਖੇ ਪੰਜਾਬੀ ਦੀ ਐੱਮ.ਏ.ਕਰਨ ਦੇ ਨਾਲ-ਨਾਲ ਫੁੱਲਾਂ ਦੀ ਖੇਤੀ ਕਰ ਰਹੀ ਹੈ।ਸਨਮਾਨਿਤ ਹੋਣ ਵਾਲੀਆਂ ਧੀਆਂ ਵਿੱਚ ਬੁਢਲਾਡਾ ਦੇ ਗ੍ਰੰਥੀ ਭਾਈ ਬਿੱਕਰ ਸਿੰਘ ਦੀਆਂ ਤਿੰਨ ਧੀਆਂ ਬੇਅੰਤ ਕੌਰ, ਹਰਦੀਪ ਕੌਰ, ਰਿੰਪੀ ਕੌਰ ਸ਼ਾਮਲ ਹਨ ਜਿੰਨਾਂ ਨੇ ਕ੍ਰਮਵਾਰ ਹਿਸਟਰੀ,ਪੰਜਾਬੀ, ਕੰਪਿਊਟਰ ਸਾਇੰਸ ਵਿਸ਼ੇ ਅਧੀਨ ਯੂ.ਜੀ.ਸੀ. ਨੈੱਟ ਪਾਸ ਕੀਤਾ।
ਸਨਮਾਨਿਤ ਧੀਆਂ ਵਿੱਚ ਮਾਨਸਾ ਦੀ ਧੀ ਯਸ਼ਪ੍ਰੀਤ ਕੌਰ ਪੁੱਤਰੀ ਸਰਬਜੀਤ ਕੌਸ਼ਲ ਵੀ ਸ਼ਾਮਲ ਹੈ,ਜੋ ਨੀਦਰਲੈਂਡ ਕੰਪਨੀ ਬੁਲੀਅਨਜ ਵਿੱਚ ਬਤੌਰ ਸੀਨੀਅਰ ਆਈਡੈਂਟਟੀ ਸੋਲੁਸ਼ਨਜ ਸਪੈਸਲਿਸਟ ਕੰਮ ਕਰਦਿਆਂ ਮੈਰਾਥਨ ਦੌੜ ਰਾਹੀਂ ਵੀ ਵੱਡੀਆਂ ਪ੍ਰਾਪਤੀਆਂ ਕਰ ਰਹੀ ਹੈ। ਸਿੱਖਿਆ ਦੇ ਖੇਤਰ ਵਿਚ ਨਾਮਣਾ ਖੱਟਣ ਵਾਲੀਆਂ ਮਾਨਸਾ ਦੀਆਂ ਤਿੰਨ ਧੀਆਂ ਗਰੀਮਾ ਜਿੰਦਲ ,ਮੁਸਕਾਨ ,ਜੀਨੀਆ ਜਿਨ੍ਹਾਂ ਨੇ ਨੀਟ ਪ੍ਰੀਖਿਆ ਵਿੱਚ ਚੰਗੇ ਰੈਂਕ ਹਾਸਲ ਕੀਤੇ ।ਖੇਡਾਂ ਦੇ ਖੇਤਰ ਵਿੱਚ ਪ੍ਰਾਪਤੀਆਂ ਖੱਟਣ ਵਾਲੀਆਂ ਧੀਆਂ ਵਿੱਚ ਕੋਮਲਪ੍ਰੀਤ ਕੌਰ ਭੈਣੀ ਬਾਘਾ ਸਕੂਲ ਜੋ ਬਾਸਕਟਬਾਲ ਖੇਡਦਿਆਂ 8 ਵਾਰ ਸਟੇਟ ਚ ਚੰਗਾ ਪ੍ਰਦਰਸ਼ਨ ਕੀਤਾ।ਡਿੰਪਲ ਪੀ.ਐਮ. ਸ਼੍ਰੀ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦਾਤੇਵਾਸ (ਮਾਨਸਾ) ਨੇ ਜੂਨੀਅਰਜ਼ ਨੈਸ਼ਨਲ ਕਿਕ-ਬਾਕਸਿੰਗ ਚੈਂਪੀਅਨਸ਼ਿਪ ਵਿੱਚ ਅੰਡਰ-45 ਕਿਲੋਗ੍ਰਾਮ ਵਰਗ ਵਿੱਚ ਸੋਨ੍ਹਾ ਤਮਗਾ ਜਿੱਤਕੇ ਹੁਣ ਅੰਤਰਰਾਸ਼ਟਰੀ ਪੱਧਰ ’ਤੇ ਚੀਨ ਵਿੱਚ ਹੋ ਰਹੀਆਂ ਖੇਡਾਂ ਵਿੱਚ ਭਾਰਤ ਦੀ ਨੁਮਾਇੰਦਗੀ ਕਰੇਗੀ,ਦਾ ਵੀ ਸਨਮਾਨ ਕੀਤਾ ਗਿਆ।
ਲੋਹੜੀ ਮੇਲੇ ਦੌਰਾਨ ਪ੍ਰਸਿੱਧ ਕਲਾਕਾਰ ਹਰਦੇਵ ਮਾਹੀਨੰਗਲ, ਵਿੱਕੀ ਸੰਧੂ ਕੈਨੇਡਾ,ਸੀਰਤ ਸਿੱਧੂ,ਸੇਵਕ ਸੰਦਲ, ਕਰਮਜੀਤ ਜੋਤੀ,ਹਰਜੀਤ ਜੋਗਾ, ਸੀਰਤ ਖਹਿਰਾ,ਅਵਤਾਰ ਚੜਿੱਕ, ਰਮਨਦੀਪ ਗਿੱਲ ਨੇ ਖੂਬ ਰੌਣਕਾਂ ਲਾਈਆਂ
ਇਸ ਮੌਕੇ ਮੰਚ ਦੇ ਕੋਆਰਡੀਨੇਟਰ ਬਲਰਾਜ ਨੰਗਲ, ਸਰਬਜੀਤ ਕੌਸ਼ਲ, ਡਾਇਰੈਕਟਰ ਸਭਿਆਚਾਰ ਰਾਜ ਜੋਸ਼ੀ, ਨਰਿੰਦਰ ਸ਼ਰਮਾਂ, ਡਾਇਰੈਕਟਰ ਦਰਸ਼ਨ ਜਿੰਦਲ, ਡਾਇਰੈਕਟਰ ਕਮਲਜੀਤ ਮਾਲਵਾ, ਹਰਜੀਵਨ ਸਰਾਂ,ਮੇਜਰ ਸਿੰਘ,ਵਿਜੈ ਜਿੰਦਲ,ਅਸ਼ੋਕ ਬਾਂਸਲ, ਜਗਸੀਰ ਢਿਲੋਂ,ਕੇਵਲ ਸਿੰਘ,ਮੋਹਨ ਲਾਲ, ਗੋਰਾ ਲਾਲ ਬਾਂਸਲ, ਵਰਿੰਦਰ ਕੁਮਾਰ ਸਿੰਗਲਾ, ਬਲਰਾਜ ਬਰਾੜ, ਜਗਸੀਰ ਢਿਲੋਂ, ਮਨਜੀਤ ਸਿੰਘ, ਹਾਜ਼ਰ ਸਨ।

LEAVE A REPLY

Please enter your comment!
Please enter your name here