ਕੈਪਟਨ ਨਹੀਂ ਕਰਨਗੇ ਪਾਕਿਸਤਾਨੋਂ ਪਰਤੇ ਪਾਈਲਟ ਅਭਿਨੰਦਨ ਦਾ ਸਵਾਗਤ

0
70

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਛਾ ਜ਼ਾਹਰ ਕੀਤੀ ਸੀ ਕਿ ਉਹ ਪਾਕਿਸਤਾਨ ਵੱਲੋਂ ਰਿਹਾਅ ਕੀਤੇ ਜਾ ਰਹੇ ਭਾਰਤੀ ਹਵਾਈ ਫ਼ੌਜ ਦੇ ਵਿੰਗ ਕਮਾਂਡਰ ਨੂੰ ਲੈਣ ਲਈ ਅਟਾਰੀ-ਵਾਹਗਾ ਸਰਹੱਦ ‘ਤੇ ਜਾਣਗੇ, ਪਰ ਪ੍ਰੋਟੋਕਾਲ ਇਸ ਵਿੱਚ ਅੜਿੱਕਾ ਬਣ ਗਿਆ ਹੈ। ਹੁਣ ਕੈਪਟਨ ਅਮਰਿੰਦਰ ਸਿੰਘ ਅਭਿਨੰਦਨ ਵਰਤਮਾਨ ਨੂੰ ਲੈਣ ਲਈ ਬਾਰਡਰ ‘ਤੇ ਨਹੀਂ ਜਾਣਗੇ।

Embedded video

CMO Punjab

@CMOPb

Chief Minister @capt_amarinder Singh wholeheartedly welcomes back home but chooses not to go & receive him at border to ensure protocol is not violated. Here’s what he had to say.

59 people are talking about this

 

ਮੁੱਖ ਮੰਤਰੀ ਦਫ਼ਤਰ ਵੱਲੋਂ ਜਾਰੀ ਬਿਆਨ ਮੁਤਾਬਕ ਕੈਪਟਨ ਨਿਯਮਾਂ ਦੀ ਉਲੰਘਣਾ ਕਾਰਨ ਅਭਿਨੰਦਨ ਨੂੰ ਲੈਣ ਨਹੀਂ ਜਾ ਰਹੇ। ਜਦੋਂ ਵੀ ਕੋਈ ਜੰਗੀ ਕੈਦੀ ਦੀ ਵਤਨ ਵਾਪਸੀ ਕੀਤੀ ਜਾਂਦੀ ਹੈ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਦੀ ਮੈਡੀਕਲ ਜਾਂਚ ਹੁੰਦੀ ਹੈ। ਫਿਰ ਸੰਖੇਪ ਗੱਲਬਾਤ ਹੁੰਦੀ ਹੈ, ਜਿਸ ਤੋਂ ਬਾਅਦ ਉਹ ਅੱਗੇ ਜਾ ਸਕਦੇ ਹਨ। ਜੇਕਰ ਕੈਪਟਨ ਜਾਂਦੇ ਹਨ ਤਾਂ ਇਹ ਨਿਯਮ ਟੁੱਟ ਜਾਣਗੇ। ਇਸ ਲਈ ਮੁੱਖ ਮੰਤਰੀ ਨੇ ਆਪਣਾ ਸਰਹੱਦੀ ਦੌਰਾ ਜਾਰੀ ਰੱਖਣ ਦਾ ਮਨ ਬਣਾ ਲਿਆ ਹੈ।

Embedded video

Capt.Amarinder Singh

@capt_amarinder

Continuing my tour of the border districts, have reached Dhianpur Village in Batala. Happy to see my fellow Punjabi’s in high spirits!


ਜ਼ਿਕਰਯੋਗ ਹੈ ਕਿ ਅਭਿਨੰਦਨ ਵਰਤਮਾਨ ਦੀ ਵਤਨ ਵਾਪਸੀ ਤੋਂ ਪਹਿਲਾਂ ਸੀਮਾ ਸੁਰੱਖਿਆ ਬਲ ਨੇ ਵਾਹਗਾ-ਅਟਾਰੀ ਸਰਹੱਦ ‘ਤੇ ਹੋਣ ਵਾਲੀ ਰੋਜ਼ਾਨਾ ਪਰੇਡ ਬੀਟਿੰਗ ਦ ਰੀਟ੍ਰੀਟ ਸੈਰੇਮਨੀ ਨੂੰ ਵੀ ਰੱਦ ਕਰ ਦਿੱਤਾ ਹੈ। ਅਭਿਨੰਦਨ ਬੀਤੀ 26 ਫਰਵਰੀ ਨੂੰ ਪਾਕਿਸਤਾਨੀ ਜਹਾਜ਼ਾਂ ਦਾ ਮੁਕਾਬਲਾ ਕਰਦੇ ਹੋਏ ਗੁਆਂਢੀ ਮੁਲਕ ਵਿੱਚ ਪੈਰਾਸ਼ੂਟ ਨਾਲ ਉੱਤਰ ਗਏ ਸਨ। ਉਨ੍ਹਾਂ ਨੂੰ ਪਾਕਿ ਫ਼ੌਜ ਨੇ ਗ੍ਰਿਫ਼ਤਾਰ ਕਰ ਲਿਆ ਸੀ ਤੇ ਬੀਤੇ ਕੱਲ੍ਹ ਇਮਰਾਨ ਖ਼ਾਨ ਸਰਕਾਰ ਨੇ ਉਸ ਨੂੰ ਵਾਪਸ ਭੇਜਣ ਦਾ ਐਲਾਨ ਕੀਤਾ ਸੀ। ਉਹ ਸ਼ਾਮ ਤਕ ਭਾਰਤ ਪਰਤ ਸਕਦੇ ਹਨ।

ਦੇਖੋ ਵੀਡੀਓ-

LEAVE A REPLY

Please enter your comment!
Please enter your name here