ਅਧਿਆਪਕਾਂ ਦੀ ਬਦਲੀ ਤੋਂ ਭੜਕੇ ਸੰਘਰਸ਼ਸ਼ੀਲ ਅਧਿਆਪਕਾਂ ਵੱਲੋਂ ਸਮੁੱਚਾ ਪ੍ਰਸ਼ਾਸਨ ਜਿਲ੍ਹਾ ਕੰਪਲੈਕਸ ਵਿੱਚ ਬੰਦ

0
56

ਮਾਨਸਾ  1 ਮਾਰਚ (ਸਾਰਾ ਯਹਾ,(ਹੀਰਾ ਮਿੱਤਲ))  ਅਧਿਆਪਕ ਸੰਘਰਸ਼ ਕਮੇਟੀ ਮਾਨਸਾ ਦੀ ਅਗਵਾਈ ਵਿੱਚ ਅਧਿਆਪਕਾਂ ਦਾ ਸੰਘਰਸ਼ ਉਸ ਸਮੇਂ ਭੜਕ ਪਿਆ ਜਦੋਂ ਜਿਲ੍ਹਾ ਸਿੱਖਿਆ ਅਫਸਰ (ਐਲੀ.ਸਿ.) ਰਜਿੰਦਰ ਕੌਰ ਹੀਰ ਵੱਲੋਂ ਦੋ ਅਧਿਆਪਕਾਂ ਨੂੰ ਕਾਰਨ ਦੱਸੋਂ ਨੋਟਿਸ ਜਾਰੀ ਕਰ ਦਿੱਤੇ। ਇਸ ਤੋਂ ਪਹਿਲਾਂ ਜਿਲ੍ਹੇ ਦੇ ਅਧਿਆਪਕ ਹਰਜਿੰਦਰ ਸਿੰਘ ਅਨੂਪਗੜ੍ਹ ਦੀ ਬਦਲੀ ਜਿਲ੍ਹਾ ਹੁਸ਼ਿਆਰਪੁਰ ਕਰਨ ਕਾਰਨ ਅਧਿਆਪਕ ਪਹਿਲਾਂ ਹੀ ਗੁੱਸੇ ਵਿੱਚ ਸਨ। ਬਾਵਜੂਦ ਇਸ ਗੱਲ ਦੇ ਕਿ ਡਿਪਟੀ ਕਮਿਸ਼ਨਰ ਦਫਤਰ ਮਾਨਸਾ ਵੱਲੋਂ ਬਦਲੀ ਲਾਗੂ ਨਾ ਕਰਨ ਦਾ ਭਰੋਸਾ ਦਿੱਤਾ ਗਿਆ ਸੀ, ਜਿਲ੍ਹਾ ਸਿੱਖਿਆ ਅਫਸਰ ਨੇ ਆਪਹੁਦਰੇ ਢੰਗ ਨਾਲ ਉਪਰੋਕਤ ਅਧਿਆਪਕ ਨੂੰ ਫਾਰਗ ਕਰ ਦਿੱਤਾ।

          ਅੱਜ ਜਿਉਂ ਹੀ ਦੋ ਅਧਿਆਪਕਾਂ ਅੰਜੂ ਬਾਲਾ, ਚਕੇਰੀਆਂ ਅਤੇ ਵਿਨੋਦ ਕੁਮਾਰ ਫੁੱਲੂਵਾਲਾ ਡੋਡ ਦੀਆਂ ਬਦਲੀਆਂ ਸਰਦੂਲਗੜ੍ਹ ਬਲਾਕ ਵਿੱਚ ਕਰਨ ਦੀ ਖਬਰ ਅਧਿਆਪਕ ਸੰਘਰਸ਼ ਕਮੇਟੀ ਨੂੰ ਲੱਗੀ ਤਾਂ ਉਹਨਾਂ ਨੇ ਜਿਲ੍ਹੇ ਦੇ ਵੱਡੀ ਗਿਣਤੀ ਅਧਿਆਪਕਾਂ ਨੂੰ ਲਾਮਬੰਦ ਕਰਦਿਆਂ ਜਿਲ੍ਹਾ ਕੰਪਲੈਕਸ ਅੱਗੇ ਧਰਨਾ ਲਗਾ ਦਿੱਤਾ। ਧਰਨੇ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਜਿੰਨ੍ਹਾਂ ਸਮਾਂ ਅਧਿਆਪਕਾਂ ਦੀਆਂ ਬਦਲੀਆਂ ਅਤੇ ਕਾਰਨ ਦੱਸੋਂ  ਨੋਟਿਸ ਰੱਦ ਨਹੀਂ ਕੀਤੇ ਜਾਂਦੇ ਉਨ੍ਹਾਂ ਸਮਾਂ ਧਰਨਾ ਜਾਰੀ ਰਹੇਗਾ।

          ਧਰਨੇ ਨੂੰ ਗੁਰਮੇਲ ਸਿੰਘ ਬੋੜਾਵਾਲ, ਗੁਰਪ੍ਰੀਤ ਕੌਰ, ਹਰਪਾਲ ਕੌਰ, ਕਰਮਜੀਤ ਤਾਮਕੋਟ, ਨਿਤਿਨ ਸੋਢੀ, ਰਾਜੇਸ਼ ਬੁਢਲਾਡਾ, ਗੁਰਮੇਲ ਬਰ੍ਹੇ, ਇੰਦਰਜੀਤ ਡੇਲੂਆਣਾ, ਗੁਰਜੀਤ ਲਾਲਿਆਂਵਾਲੀ, ਹਰਦੀਪ ਸਿੱਧੂ, ਖੁਸ਼ਵਿੰਦਰ ਬਰਾੜ, ਗੁਰਪਿਆਰ ਕੋਟਲੀ, ਬਲਵਿੰਦਰ ਸ਼ਰਮਾ, ਸੁਖਚੈਨ ਗੁਰਨੇ, ਦਿਨੇਸ਼ ਰਿਸ਼ੀ, ਅਮੋਲਕ ਡੇਲੂਆਣਾ, ਰਾਜਵਿੰਦਰ ਮੀਰ, ਗੁਰਪ੍ਰੀਤ ਸਿੰਘ, ਧਰਮਿੰਦਰ ਔਤਾਂਵਾਲੀ, ਜਗਦੀਪ ਕੌਰ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੀਨੀਅਰ ਆਗੂ ਇੰਦਰਜੀਤ ਝੱਬਰ,ਜਗਦੇਵ ਭੈਣੀ ਬਾਘਾ, ਬਸਪਾ ਆਗੂ ਬੀਰਬਲ ਸਿੰਘ, ਮਨਮੋਹਨ ਜੋਗਾ, ਸੀ ਪੀ ਐਮ ਐਲ ਦੇ ਆਗੂ ਰਣਜੀਤ ਤਾਮਕੋਟ ਆਦਿ ਹਾਜਰ ਸਨ। ਧਰਨੇ ਦੌਰਾਨ ਪੜ੍ਹੋ ਪੰਜਾਬ ਟੀਮ ਮਾਨਸਾ ਦਾ ਸਮਾਜਿਕ ਬਾਈਕਾਟ ਕਰਨ ਦਾ ਸੱਦਾ ਦਿੱਤਾ।


LEAVE A REPLY

Please enter your comment!
Please enter your name here