

ਚੰਡੀਗੜ੍ਹ(ਸਾਰਾ ਯਹਾ): ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਚੰਨੀ ਦੀ ਆਈਏਐਸ ਅਫ਼ਸਰ ਤੇ ਪੰਜਾਬ ਸਟੇਟ ਟੈਕਨੀਕਲ ਐਜੂਕੇਸ਼ਨ ਬੋਰਡ ਦੇ ਸਕੱਤਰ ਚੰਦਰ ਗੈਂਦ ਨਾਲ ਖੜਕ ਗਈ ਹੈ। ਚੰਨੀ ਨੇ ਚੰਦਰ ਗੈਂਦ ਦੇ ਤਬਾਦਲੇ ਲਈ ਪੰਜਾਬ ਸਰਕਾਰ ਦੇ ਪ੍ਰਸੋਨਲ ਵਿਭਾਗ ਨੂੰ ਪੱਤਰ ਲਿਖਿਆ ਹੈ। ਸਰਕਾਰ ਦੇ ਉੱਚ ਅਧਿਕਾਰੀ ਨੇ *ਸਾਰਾ ਯਹਾ* ਨੂੰ ਜਾਣਕਾਰੀ ਦਿੱਤੀ ਹੈ।
ਚੰਨੀ ਦਾ ਪੱਤਰ ਮੁੱਖ ਸਕੱਤਰੇਤ 15 ਮਈ ਨੂੰ ਪੁੱਜਾ ਸੀ। ‘ਸਾਰਾ ਯਹਾ’ ਦੇ ਰਿਪੋਰਟਰ ਨੇ ਇਹ ਪੱਤਰ ਖੁਦ ਦੇਖਿਆ ਹੈ। ਇਸ ਉੱਪਰ ਚੰਨੀ ਦੇ ਦਸਤਖ਼ਤ ਹਨ। ਇਹ ਪੱਤਰ ਵਿਭਾਗ ਦੀ ਡਾਇਰੀ ਵਿੱਚ ਬਕਾਇਦਾ ਦਰਜ ਹੈ। ਉਧਰ ਚੰਨੀ ਨੇ ਕਿਹਾ ਹੈ ਕਿ ਉਨ੍ਹਾਂ ਨੇ ਕੋਈ ਪੱਤਰ ਨਹੀਂ ਲਿਖਿਆ।
ਮੰਨਿਆ ਜਾ ਰਿਹਾ ਕਿ ਚੰਨੀ ਤੇ ਗੈਂਦ ਵਿਚਾਲੇ ਪੰਜਾਬ ਸਟੇਟ ਟੈਕਨੀਕਲ ਐਜੂਕੇਸ਼ਨ ਬੋਰਡ ਦੇ ਖ਼ਰਚ ਨੂੰ ਲੈ ਕੇ ਰੇੜਕਾ ਚੱਲ ਰਿਹਾ ਹੈ। ਚੰਨੀ ਫੰਡ ਆਪਣੀ ਮਰਜ਼ੀ ਨਾਲ ਖਰਚਣਾ ਚਾਹੁੰਦੇ ਹਨ।
First Published: Thursday, 17 May2018























